ਯੂਕਰੇਨ: ਹਥਿਆਰਬੰਦ ਵਿਅਕਤੀ ਨੇ 20 ਲੋਕਾਂ ਨੂੰ ਬੱਸ ਅੰਦਰ ਬੰਧਕ ਬਣਾਇਆ

Tuesday, Jul 21, 2020 - 06:23 PM (IST)

ਯੂਕਰੇਨ: ਹਥਿਆਰਬੰਦ ਵਿਅਕਤੀ ਨੇ 20 ਲੋਕਾਂ ਨੂੰ ਬੱਸ ਅੰਦਰ ਬੰਧਕ ਬਣਾਇਆ

ਕੀਵ (ਬਿਊਰੋ):  ਯੂਕਰੇਨ ਦੇ ਉੱਤਰ-ਪੱਛਮੀ ਸ਼ਹਿਰ ਵਿਚ ਇਕ ਹਥਿਆਰਬੰਦ ਵਿਅਕਤੀ ਨੇ ਅੱਜ ਭਾਵ ਮੰਗਲਵਾਰ ਨੂੰ ਬੱਸ ਦੇ ਅੰਦਰ ਲੱਗਭਗ 20 ਲੋਕਾਂ ਨੂੰ ਬੰਧਕ ਬਣਾ ਲਿਆ ਹੈ। ਪੁਲਸ ਨੇ ਇਸ ਦੀ ਜਾਣਕਾਰੀ ਦਿੱਤੀ। ਘਟਨਾ ਰਾਜਧਾਨੀ ਕੀਵ ਤੋਂ 400 ਕਿਲੋਮੀਟਰ ਦੂਰ ਸ਼ਹਿਰ ਲਸਕ ਦੀ ਹੈ। ਮੌਕੇ 'ਤੇ ਪਹੁੰਚੀ ਪੁਲਸ ਨੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ। 

 

ਪੁਲਸ ਨੇ ਦੱਸਿਆ ਕਿ ਵਿਅਕਤੀ ਹਥਿਆਰਾਂ ਨਾਲ ਲੈਸ ਹੈ ਅਤੇ ਉਸ ਕੋਲ ਵੱਡੀ ਮਾਤਰਾ ਵਿਚ ਵਿਸਫੋਟਕ ਹੈ।ਇਸ ਕਾਰਨ ਪੂਰੇ ਖੇਤਰ ਨੂੰ ਖਾਲੀ ਕਰਵਾ ਲਿਆ ਗਿਆ ਹੈ ਤਾਂ ਜੋ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ।ਪੁਲਸ ਦੇ ਇਕ ਬਿਆਨ ਵਿਚ ਕਿਹਾ ਗਿਆ,''ਪੁਲਸ ਦੀਆਂ ਸਾਰੀਆਂ ਸੇਵਾਵਾਂ ਮੌਕੇ 'ਤੇ ਕੰਮ ਕਰ ਰਹੀਆਂ ਹਨ।'' ਵੇਲਿਨ ਖੇਤਰ ਦੇ ਪੁਲਸ ਪ੍ਰਮੁੱਖ ਯੂਰੀ ਕ੍ਰੋਸ਼ਕੋ ਨੇ ਕਿਹਾ ਕਿ ਸ਼ੱਕੀ ਅਗਵਾ ਕਰਤਾ ਨੇ ਆਪਣੇ ਟਵਿੱਟਰ ਪੇਜ 'ਤੇ ਇਕ ਬਿਆਨ ਪੋਸਟ ਕੀਤਾ ਹੈ। ਕ੍ਰੋਸ਼ਕੋ ਨੇ ਦੱਸਿਆ ਕਿ ਇੰਟਰੈਫਕਸ ਪੁਲਸ ਸੋਸ਼ਲ ਮੀਡੀਆ ਅਕਾਊਟ ਦੀ ਨਿਗਰਾਨੀ ਕਰ ਰਹੀ ਹੈ। ਹਾਲੇ ਤੱਕ ਕੋਈ ਮੰਗ ਨਹੀਂ ਕੀਤੀ ਗਈ ਹੈ।

ਉੱਧਰ ਪੁਲਸ ਅਧਿਕਾਰੀ ਵੀ ਵਿਅਕਤੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਹਨਾਂ ਨੇ ਵਿਅਕਤੀ ਦੀ ਪਛਾਣ ਕਰ ਲਈ ਹੈ ਅਤੇ ਉਸ ਦਾ ਸੋਸ਼ਲ ਮੀਡੀਆ ਪੇਜ ਦੇਖਣ 'ਤੇ ਪਤਾ ਚੱਲਦਾ ਹੈ ਕਿ ਉਹ ਯੂਕਰੇਨ ਦੀ ਕਾਰਜਪ੍ਰਣਾਲੀ ਤੋਂ ਕਾਫੀ ਨਿਰਾਸ਼ ਹੈ। ਯੂਕਰੇਨੀ ਮੀਡੀਆ ਦਾ ਕਹਿਣਾ ਹੈ ਕਿ ਘਟਨਾਸਥਲ ਤੋਂ ਗੋਲੀਆਂ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਹਨ। ਭਾਵੇਂਕਿ ਹਾਲੇ ਤੱਕ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। ਯੂਕਰੇਨ ਦੇ ਰਾਸ਼ਟਰਪਤੀ ਵਲੋਡਿਮਿਰ ਜੇਲੇਂਸਕੀ ਨੇ ਕਿਹਾ ਕਿ ਹਮਲਾਵਰ ਨੇ ਸਥਾਨਕ ਸਮੇਂ ਮੁਤਾਬਕ ਸਵੇਰੇ 9:25 ਵਜੇ (0725 ਜੀ.ਐੱਮ.ਟੀ.) ਬੱਸ 'ਤੇ ਕੰਟਰੋਲ ਕੀਤਾ। ਜੇਲੇਂਸਕੀ ਨੇ ਫੇਸਬੁੱਕ ਪੇਜ 'ਤੇ ਦਿੱਤੇ ਬਿਆਨ ਵਿਚ ਕਿਹਾ ਹੈ ਕਿ ਗੋਲੀਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ ਹਨ।ਬੱਸ ਪੂਰੀ ਤਰ੍ਹਾਂ ਨੁਕਸਾਨੀ ਹੋਈ ਹੈ। ਰਾਸ਼ਟਰਪਤੀ ਨੇ ਕਿਹਾ ਕਿ ਸਥਿਤੀ ਨੂੰ ਕਾਬੂ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।


author

Vandana

Content Editor

Related News