ਯੂ. ਕੇ. : ਯਾਰਕਸ਼ਾਇਰ ਦੇ ਸੀਰੀਅਲ ਕਾਤਲ ਦੀ ਕੋਰੋਨਾ ਨਾਲ ਮੌਤ

Friday, Nov 13, 2020 - 05:47 PM (IST)

ਯੂ. ਕੇ. : ਯਾਰਕਸ਼ਾਇਰ ਦੇ ਸੀਰੀਅਲ ਕਾਤਲ ਦੀ ਕੋਰੋਨਾ ਨਾਲ ਮੌਤ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਯਾਰਕਸ਼ਾਇਰ ਦੇ ਇਕ ਖ਼ਤਰਨਾਕ ਕਾਤਲ ਪੀਟਰ ਸੁਟਕਲਿਫ ਦੀ ਅੱਜ ਸਵੇਰੇ ਹਸਪਤਾਲ ਵਿਚ ਕੋਰੋਨਾ ਵਾਇਰਸ ਦੇ ਇਲਾਜ ਨੂੰ ਠੁਕਰਾਉਣ ਦੇ ਬਾਅਦ ਮੌਤ ਹੋ ਗਈ ਹੈ। ਇਸ 74 ਸਾਲਾ ਸੀਰੀਅਲ ਕਿਲਰ ਨੇ ਆਪਣੇ ਆਖਰੀ ਪਲ ਹਸਪਤਾਲ ਵਿਚ ਇਕੱਲਿਆਂ ਹੀ ਬਿਤਾਏ। 

ਪਿਛਲੇ ਹਫਤੇ ਹਸਪਤਾਲ ਵਿਚ ਆਉਣ ਤੋਂ ਬਾਅਦ ਉਸ ਦਾ ਵਾਇਰਸ ਦਾ ਸਕਾਰਾਤਮਕ ਟੈਸਟ ਆਇਆ ਸੀ। ਇਸ ਆਦਮੀ ਨੇ ਆਪਣੀ ਸਾਰੀ ਜ਼ਿੰਦਗੀ ਵਿੱਚ ਬਹੁਤ ਬੁਰੇ ਕੰਮ ਕੀਤੇ ਸਨ, ਜਿਨ੍ਹਾਂ ਦਾ ਹੁਣ ਅੰਤ ਹੋ ਗਿਆ ਹੈ। ਸੁਟਕਲਿਫ 13 ਜਨਾਨੀਆਂ ਦੇ ਕਤਲ ਦੇ ਦੋਸ਼ ਵਿਚ ਲਗਭਗ 40 ਸਾਲ ਜੇਲ੍ਹ ਵਿਚ ਰਿਹਾ ਸੀ। ਇਸ ਤੋਂ ਇਲਾਵਾ ਉਸ ਨੇ ਜਿੰਦਗੀ ਦੇ ਕਈ ਸਾਲ ਬ੍ਰੌਡਮੂਰ ਮਨੋਚਿਕਿਤਸਕ ਹਸਪਤਾਲ ਵਿਚ ਵੀ ਗੁਜ਼ਾਰੇ ਹਨ। ਪਹਿਲਾਂ ਉਹ ਕਬਰ ਪੁੱਟਣ ਦਾ ਕੰਮ ਕਰਦਾ ਸੀ ਪਰ ਫਿਰ ਕਾਤਲ ਬਣ ਗਿਆ। 

1981 ਵਿਚ ਪੁਲਸ ਕੋਲ ਉਸ ਨੇ ਅਚਨਚੇਤ ਕੀਤੇ ਕਤਲਾਂ ਦਾ ਜਿੰਮਾ ਲਿਆ, ਜਿਸ ਦੌਰਾਨ ਉਸਨੇ ਦਾਅਵਾ ਕੀਤਾ ਕਿ ਉਹ ਵੇਸਵਾਵਾਂ ਨੂੰ ਮਾਰਨ ਲਈ ਰੱਬ ਦੇ ਮਿਸ਼ਨ 'ਤੇ ਸੀ। ਸੁਟਕਲਿਫ 2 ਜੂਨ, 1946 ਨੂੰ ਪੱਛਮੀ ਯੌਰਕਸ਼ਾਇਰ ਦੇ ਬਿੰਗਲੇ ਵਿਚ ਪੈਦਾ ਹੋਇਆ ਸੀ। 15 ਸਾਲ ਦੀ ਉਮਰ ਦੀ ਉਸ ਨੇ ਸਕੂਲ ਛੱਡ ਦਿੱਤਾ ਅਤੇ ਕਈ ਨੌਕਰੀਆਂ ਕੀਤੀਆਂ। ਅਖੀਰ 10 ਅਗਸਤ, 1974 ਨੂੰ ਵਿਆਹ ਤੋਂ ਬਾਅਦ ਇਸ ਨੇ ਜਨਾਨੀਆਂ ਦਾ ਕਤਲ ਕਰਨਾ ਸ਼ੁਰੂ ਕਰ ਦਿੱਤਾ। ਆਖਰਕਾਰ ਜਨਵਰੀ 1981 ਵਿਚ ਕਾਰ ਦੀ ਚੈਕਿੰਗ ਦੌਰਾਨ ਫੜਿਆ ਗਿਆ ਅਤੇ ਮਈ 1981 ਵਿਚ ਉਸ ਨੂੰ ਓਲਡ ਬੈਲੀ ਵਿਖੇ 20 ਉਮਰ ਕੈਦ ਦੀ ਸਜ਼ਾ ਸੁਣਾਈ ਗਈ ਜਦਕਿ ਜੱਜ ਨੂੰ ਘੱਟੋ-ਘੱਟ 30 ਸਾਲ ਦੀ ਸਜ਼ਾ ਦੀ ਸਿਫਾਰਸ਼ ਕੀਤੀ ਗਈ ਸੀ। ਇਸ ਖੂਨੀ ਕਾਤਲ ਨੂੰ ਰਿਪਰ ਵਜੋਂ ਵੀ ਜਾਣਿਆ ਜਾਂਦਾ ਹੈ।


author

Rahul Singh

Content Editor

Related News