ਜੇਕਰ ਲੋੜ ਪਈ ਤਾਂ ਤਾਲਿਬਾਨ ਨਾਲ ਕੰਮ ਕਰੇਗਾ ਬ੍ਰਿਟੇਨ : ਪ੍ਰਧਾਨ ਮੰਤਰੀ ਜਾਨਸਨ

Friday, Aug 20, 2021 - 11:19 PM (IST)

ਜੇਕਰ ਲੋੜ ਪਈ ਤਾਂ ਤਾਲਿਬਾਨ ਨਾਲ ਕੰਮ ਕਰੇਗਾ ਬ੍ਰਿਟੇਨ : ਪ੍ਰਧਾਨ ਮੰਤਰੀ ਜਾਨਸਨ

ਲੰਡਨ-ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਸ਼ੁੱਕਵਾਰ ਨੂੰ ਕਿਹਾ ਕਿ ਜੇਕਰ ਲੋੜ ਪਈ ਤਾਂ ਬ੍ਰਿਟੇਨ ਤਾਲਿਬਾਨ ਨਾਲ ਕੰਮ ਕਰੇਗਾ। ਉਨ੍ਹਾਂ ਨੇ ਕਿਹਾ ਕਿ ਮੈਂ ਲੋਕਾਂ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਅਫਗਾਨਿਸਤਾਨ ਲਈ ਹੱਲ ਲੱਭਣ ਲਈ ਸਾਡੇ ਸਿਆਸੀ ਅਤੇ ਕੂਟਨੀਤਕ ਯਤਨ ਕੰਮ ਕਰ ਰਹੇ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਵੱਡੇ ਪੱਧਰ 'ਤੇ ਹੋਏ ਪੁਲਸ ਅਧਿਕਾਰੀਆਂ ਦੇ ਤਬਾਦਲੇ

ਜਾਨਸਨ ਨੇ ਕਿਹਾ ਕਿ ਕਾਬੁਲ ਹਵਾਈ ਅੱਡੇ 'ਤੇ ਸਥਿਤੀ, ਜਿਥੇ ਹਜ਼ਾਰਾਂ ਨਿਰਾਸ਼ ਅਫਗਾਨ ਦੇਸ਼ ਨਾਲ ਪਲਾਇਨ ਦੀ ਮੰਗ ਕਰ ਰਹੇ ਹਨ ਥੋੜਾ ਬਿਹਤਰ ਹੋ ਰਹੀ ਹੈ। ਬ੍ਰਿਟਿਸ਼ ਸਰਕਾਰ ਨੇ ਕਿਹਾ ਕਿ ਉਸ ਨੇ ਸ਼ਨੀਵਾਰ ਤੋਂ 1,615 ਲੋਕਾਂ ਨੂੰ ਸੁਰੱਖਿਅਤ ਕੱਢਿਆ ਹੈ, ਜਿਸ 'ਚ 399 ਬ੍ਰਿਟਿਸ਼ ਨਾਗਰਿਕ, 320 ਦੂਤਾਵਾਸ ਕਰਮਚਾਰੀ ਅਤੇ 402 ਅਫਗਾਨ ਸ਼ਾਮਲ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News