ਇੰਗਲੈਂਡ, ਸਕਾਟਲੈਂਡ ਤੇ ਵੇਲਜ਼ ''ਚ ਭਾਰੀ ਬਰਫਬਾਰੀ ਦੀ ਚਿਤਾਵਨੀ

02/08/2021 9:10:42 AM

ਲੰਡਨ- ਇੰਗਲੈਂਡ ਸਣੇ ਸਕਾਟਲੈਂਡ ਤੇ ਵੇਲਜ਼ ਵਿਚ ਭਾਰੀ ਬਰਫਬਾਰੀ ਹੋਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਰਿਪਰੋਟਾਂ ਮੁਤਾਬਕ ਪ੍ਰਸ਼ਾਸਨ ਵਲੋਂ ਚਿਤਾਵਨੀ ਵਿਚ ਆਵਾਜਾਈ ਦੌਰਾਨ ਲੋਕਾਂ ਨੂੰ ਵਧੇਰੇ ਧਿਆਨ ਰੱਖਣ ਦੀ ਸਲਾਹ ਦਿੱਤੀ ਗਈ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਜਿੰਨਾ ਹੋ ਸਕੇ ਸਫ਼ਰ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ।

ਦੱਸਿਆ ਜਾ ਰਿਹਾ ਹੈ ਕਿ ਕੁਝ ਘੰਟਿਆਂ ਵਿਚ ਇੱਥੇ ਭਾਰੀ ਬਰਫਬਾਰੀ ਹੋਵੇਗੀ। ਕਈ ਖੇਤਰਾਂ ਵਿਚ ਸੋਮਵਾਰ ਤੱਕ ਬਿਜਲੀ ਬੰਦ ਰਹਿਣ ਦੀ ਵੀ ਚਿਤਾਵਨੀ ਦਿੱਤੀ ਗਈ ਹੈ। 

ਬ੍ਰਿਟੇਨ ਦੇ ਪੱਛਮੀ ਅਤੇ ਮੱਧ ਭਾਗ ਨਾਲ ਲੱਗਣ ਵਾਲੇ ਇਲਾਕਿਆਂ ਵਿਚ ਹਾਲਾਂਕਿ ਲਗਾਤਾਰ ਬਰਫਬਾਰੀ ਜਾਰੀ ਹੈ ਅਤੇ ਇਨ੍ਹਾਂ ਇਲਾਕਿਆਂ ਵਿਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। 
ਬ੍ਰਿਟੇਨ ਦੇ ਰਾਸ਼ਟਰੀ ਮੌਸਮ ਵਿਭਾਗ ਨੇ ਦੇਸ਼ ਦੀ ਰਾਜਧਾਨੀ ਲੰਡਨ ਵਿਚ ਵੀ ਕਈ ਥਾਵਾਂ 'ਤੇ ਭਾਰੀ ਬਰਫਬਾਰੀ ਦੀ ਚਿਤਾਵਨੀ ਜਾਰੀ ਕੀਤੀ ਹੈ ਅਤੇ ਅਗਲੇ ਹਫ਼ਤੇ ਦੌਰਾਨ ਠੰਡੀਆਂ ਤੇ ਤੇਜ਼ ਹਵਾਵਾਂ ਦੇ ਵੀ ਚੱਲਣ ਦਾ ਖ਼ਦਸ਼ਾ ਪ੍ਰਗਟ ਕੀਤਾ ਹੈ। 

ਵਿਭਾਗ ਮੁਤਾਬਕ ਲੰਡਨ ਵਿਚ ਠੰਡੀਆਂ ਹਵਾਵਾਂ ਵਿਚਕਾਰ ਹਲਕੀ ਬਰਫਬਾਰੀ ਕਾਰਨ ਠੰਡ ਬਹੁਤ ਵੱਧ ਜਾਵੇਗੀ। 


Lalita Mam

Content Editor

Related News