ਬ੍ਰਿਟੇਨ 'ਚ ਨਵੇਂ ਕੋਰੋਨਾ ਟੀਕੇ ਦਾ ਜਾਨਵਰਾਂ 'ਤੇ ਟੈਸਟ ਸਫਲ, ਇਨਸਾਨਾਂ 'ਤੇ ਟ੍ਰਾਇਲ ਸ਼ੁਰੂ

06/16/2020 2:35:56 PM

ਲੰਡਨ- ਇੰਪੀਰੀਅਲ ਕਾਲਜ ਲੰਡਨ ਦੇ ਵਿਗਿਆਨੀ ਇਸ ਹਫਤੇ ਕੋਰੋਨਾ ਦਾ ਟੀਕਾ ਬ੍ਰਿਟੇਨ ਦੇ ਲੋਕਾਂ ਨੂੰ ਲਗਾਉਣਾ ਸ਼ੁਰੂ ਕਰਨਗੇ। ਕੋਰੋਨਾ ਵਾਇਰਸ ਨੂੰ ਰੋਕਣ ਲਈ ਇਕ ਪ੍ਰਭਾਵਸ਼ਾਲੀ ਟੀਕਾ ਲੱਭਣ ਦੀ ਇਹ ਇਕ ਨਵੀਂ ਕੋਸ਼ਿਸ਼ ਹੈ। ਬ੍ਰਿਟਿਸ਼ ਸਰਕਾਰ ਨੇ ਸੋਮਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਲਗਭਗ 300 ਸਿਹਤਮੰਦ ਲੋਕਾਂ ਨੂੰ ਇਹ ਟੀਕਾ ਲਗਾਇਆ ਜਾਵੇਗਾ। 

ਸਰਕਾਰ ਨੇ ਇਸ ਟੀਕੇ ਨੂੰ ਵਿਕਸਤ ਕਰਨ ਲਈ 5.1 ਕਰੋੜ ਡਾਲਰ ਦਾ ਫੰਡ ਦਿੱਤਾ ਹੈ। ਇੰਪੀਰੀਅਲ ਕਾਲਜ ਲੰਡਨ ਵਿਚ ਵਿਕਸਿਤ ਇਸ ਸੰਭਾਵੀ ਟੀਕੇ ਦੀ ਹੁਣ ਤੱਕ ਸਿਰਫ ਜਾਨਵਰਾਂ ਅਤੇ ਪ੍ਰਯੋਗਸ਼ਾਲਾਵਾਂ ਵਿਚ ਹੀ ਜਾਂਚ ਕੀਤੀ ਗਈ ਹੈ, ਜਿਥੇ ਇਸ ਨੇ ਇਹ ਇਕ ਸੰਕਰਮਿਤ ਵਿਅਕਤੀ ਵਿਚ ਆਮ ਤੌਰ 'ਤੇ ਵੇਖੇ ਜਾਣ ਵਾਲੇ ਐਂਟੀਬਾਡੀਜ਼ ਤੋਂ ਜ਼ਿਆਦਾ ਪੱਧਰ ਦੇ ਐਂਟੀਬਾਡੀਜ਼ ਬਣਾਏ ਹਨ। ਬਹੁਤ ਸਾਰੇ ਵਿਗਿਆਨੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਮਹਾਂਮਾਰੀ ਨੂੰ ਸਿਰਫ ਪ੍ਰਭਾਵਸ਼ਾਲੀ ਟੀਕਿਆਂ ਨਾਲ ਰੋਕਿਆ ਜਾ ਸਕਦਾ ਹੈ, ਜਿਸ ਨੂੰ ਵਿਕਸਿਤ ਕਰਨ ਲਈ ਸਾਧਾਰਣ ਤੌਰ 'ਤੇ ਕਈ ਸਾਲ ਲੱਗ ਸਕਦੇ ਹਨ।

ਟੀਕੇ ਦੀ ਖੋਜ ਦੀ ਅਗਵਾਈ ਕਰ ਰਹੇ ਰੌਬਿਨ ਸ਼ੈਟੋਕ ਨੇ ਕਿਹਾ, "ਇੱਕ ਸੰਭਾਵਤ ਟੀਕਾ ਬਹੁਤ ਜ਼ਿਆਦਾ ਸੰਵੇਦਨਸ਼ੀਲ ਲੋਕਾਂ ਨੂੰ ਬਚਾਉਣ ਲਈ ਮਹੱਤਵਪੂਰਣ ਹੋਵੇਗਾ ਜੋ ਕੋਰੋਨਾ ਕਾਰਨ ਲੱਗੀਆਂ ਪਾਬੰਦੀਆਂ ਵਿਚ ਢਿੱਲ ਦੇਣ ਤੇ ਅਤੇ ਲੋਕਾਂ ਨੂੰ ਆਮ ਜ਼ਿੰਦਗੀ ਵਿੱਚ ਵਾਪਸ ਆਉਣ ਵਿਚ ਮਦਦਗਾਰ ਹੋਵੇਗਾ। ਇਸ ਸਮੇਂ ਲਗਭਗ ਇੱਕ ਦਰਜਨ ਸੰਭਾਵਿਤ ਟੀਕਿਆਂ ਨੂੰ ਹਜ਼ਾਰਾਂ ਲੋਕਾਂ 'ਤੇ ਲਗਾ ਕੇ ਪ੍ਰੀਖਣ ਕੀਤਾ ਜਾ ਰਿਹਾ ਹੈ। ਇਸ ਗੱਲ ਦੀ ਕੋਈ ਗਰੰਟੀ ਨਹੀਂ ਹੈ ਕਿ ਕੋਈ ਵੀ ਕੰਮ ਕਰੇਗਾ ਪਰ ਉਮੀਦ ਜ਼ਰੂਰ ਹੈ ਕਿ ਸਾਲ ਦੇ ਅੰਤ ਤੱਕ ਕੋਈ ਨਾ ਕੋਈ ਟੀਕਾ ਜ਼ਰੂਰ ਤਿਆਰ ਹੋ ਜਾਵੇਗਾ।" 


Lalita Mam

Content Editor

Related News