ਬ੍ਰਿਟੇਨ ਯੂਨੀਵਰਸਿਟੀ ਦੀ ਮੈਡੀਕਲ ਟੀਮ ਰਿਸ਼ੀਕੇਸ਼ ''ਚ ਲਗਾਏਗੀ 5 ਦਿਨੀਂ ਕੈਂਪ

Friday, Mar 22, 2019 - 04:54 PM (IST)

ਬ੍ਰਿਟੇਨ ਯੂਨੀਵਰਸਿਟੀ ਦੀ ਮੈਡੀਕਲ ਟੀਮ ਰਿਸ਼ੀਕੇਸ਼ ''ਚ ਲਗਾਏਗੀ 5 ਦਿਨੀਂ ਕੈਂਪ

ਲੰਡਨ (ਭਾਸ਼ਾ)— ਬ੍ਰਿਟੇਨ ਦੀ ਇਕ ਯੂਨੀਵਰਸਿਟੀ ਦੇ 10 ਵਿਦਿਆਰਥੀਆਂ ਦੀ ਇਕ ਟੀਮ ਬੁਨਿਆਦੀ ਸਿਹਤ ਸੇਵਾਵਾਂ ਤੋਂ ਵਾਂਝੇ ਲੋਕਾਂ ਨੂੰ ਮੈਡੀਕਲ ਅਤੇ ਦੰਦ ਸਹਾਇਤਾ ਮੁਹੱਈਆ ਕਰਾਉਣ ਲਈ ਭਾਰਤ ਦੀ ਯਾਤਰਾ ਕਰੇਗੀ। ਉਪੇਨ ਪਟੇਲ ਅਤੇ ਕੇਤਨ ਪਟੇਲ ਦੀ ਅਗਵਾਈ ਵਿਚ ਬਰਮਿੰਘਮ ਯੂਨੀਵਰਸਿਟੀ ਵਿਚ ਦੰਦਾਂ ਦੇ ਡਾਕਟਰ ਸ਼ਨੀਵਾਰ ਨੂੰ ਰਿਸ਼ੀਕੇਸ਼ ਪਹੁੰਚਣਗੇ। ਇਹ ਕੰਮ ਪਰਮਾਰਥ ਸੱਤਿਆ ਸਮਾਜ ਬ੍ਰਿਟੇਨ ਨਾਲ ਮਿਲ ਕੇ ਕਰੇਗਾ। 

ਉਹ ਰਿਸ਼ੀਕੇਸ਼ ਅਤੇ ਹਿਮਾਲਿਆ ਖੇਤਰ ਵਿਚ ਆਲੇ-ਦੁਆਲੇ ਦੇ ਇਲਾਕਿਆਂ ਵਿਚ ਗਰੀਬ ਲੋਕਾਂ ਨੂੰ ਮੈਡੀਕਲ ਅਤੇ ਦੰਦ ਸਹਾਇਤਾ ਮੁਹੱਈਆ ਕਰਵਾਉਣਗੇ। ਬਰਮਿੰਘਮ ਯੂਨੀਵਰਸਿਟੀ ਦੇ ਅੰਤਰਰਾਸ਼ਟਰੀ ਸੰਚਾਰ ਪ੍ਰਬੰਧਕ ਟੋਨੀ ਮੋਰਾਨ ਨੇ ਸਮਾਚਾਰ ਏਜੰਸੀ ਨੂੰ ਦੱਸਿਆ,''ਟੀਮ ਸ਼ਨੀਵਾਰ ਨੂੰ ਰਿਸ਼ੀਕੇਸ਼ ਪਹੁੰਚੇਗੀ ਅਤੇ ਵਾਲੰਟੀਅਰਾਂ ਦੇ ਕੈਂਪ ਸੋਮਵਾਰ 25 ਮਾਰਚ ਤੋਂ ਸ਼ੁੱਕਰਵਾਰ 29 ਮਾਰਚ ਤੱਕ ਰੋਜ਼ਾਨਾ ਸਵੇਰੇ 9 ਤੋਂ 5 ਵਜੇ ਤੱਕ ਆਯੋਜਿਤ ਹੋਣਗੇ।'' ਇਕ ਬਿਆਨ ਵਿਚ ਵੀਰਵਾਰ ਨੂੰ ਦੱਸਿਆ ਗਿਆ ਕਿ ਸਮੂਹ ਦੀ ਸਥਾਨਕ ਡਾਕਟਰਾਂ ਅਤੇ ਦੰਦਾਂ ਦੇ ਡਾਕਟਰਾਂ ਨਾਲ ਮਿਲ ਕੇ 5 ਦਿਨੀਂ ਦੰਦ, ਸ਼ੂਗਰ ਅਤੇ ਦਮਾ ਸਿਹਤ ਕੈਂਪ ਵਿਚ 500 ਤੋਂ ਵੱਧ ਬਾਲਗਾਂ ਅਤੇ ਵਿਦਿਆਰਥੀਆਂ ਦੀ ਜਾਂਚ ਕਰਨ ਦੀ ਯੋਜਨਾ ਹੈ।


author

Vandana

Content Editor

Related News