ਚੋਰਾਂ ਦਾ ਹੈਰਾਨੀਜਨਕ ਕਾਰਨਾਮਾ, ਐਂਬੂਲੈਂਸ ਲੈ ਕੇ ਹੋਏ ਰਫ਼ੂ ਚੱਕਰ

Monday, Nov 16, 2020 - 02:42 PM (IST)

ਚੋਰਾਂ ਦਾ ਹੈਰਾਨੀਜਨਕ ਕਾਰਨਾਮਾ, ਐਂਬੂਲੈਂਸ ਲੈ ਕੇ ਹੋਏ ਰਫ਼ੂ ਚੱਕਰ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਵੇਲਜ਼ ਦੇ ਸ਼ੋਟਨ ਵਿੱਚ ਚੋਰਾਂ ਨੇ ਇੱਕ ਐਂਬੂਲੈਂਸ ਨੂੰ ਉਸ ਵੇਲੇ ਇੱਕ ਘਰ ਦੇ ਕੋਲੋਂ ਚੋਰੀ ਕਰ ਲਿਆ ਜਦੋਂ ਸਿਹਤ ਵਿਭਾਗ ਦੇ ਕਰਮਚਾਰੀ ਮਰੀਜ਼ ਦਾ ਇਲਾਜ ਕਰਨ ਲਈ ਘਰ ਵਿੱਚ ਸਨ। ਸ਼ਨੀਵਾਰ ਰਾਤ 10 ਵਜੇ ਦੇ ਕਰੀਬ ਚੋਰਾਂ ਨੇ ਲੋਕਾਂ ਦੀ ਜਾਨ ਬਚਾਉਣ ਵਾਲੀ ਗੱਡੀ ਨੂੰ ਆਪਣੇ ਨਾਲ ਲੈ ਕੇ ਜਾਣ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਹਾਲਾਂਕਿ ਬਾਅਦ ਵਿੱਚ ਇਸ ਐਮਰਜੈਂਸੀ ਵਾਹਨ ਨੂੰ ਨੁਕਸਾਨ ਪਹੁੰਚਾ ਕੇ ਨੇੜੇ ਦੇ ਇਲਾਕੇ ਵਿੱਚ ਛੱਡ ਦਿੱਤਾ ਗਿਆ। 

ਪੜ੍ਹੋ ਇਹ ਅਹਿਮ ਖਬਰ- ਮੌਰੀਸਨ 800 ਮਿਲੀਅਨ ਡਾਲਰ ਦੀ 'ਟੀਕਾ ਫੈਕਟਰੀ' ਦਾ ਐਲਾਨ ਕਰਨ ਲਈ ਪਹੁੰਚੇ ਵਿਕਟੋਰੀਆ

ਇਸ ਘਟਨਾ ਕਰਕੇ ਵੈਲਜ਼ ਐਂਬੂਲੈਂਸ ਸਰਵਿਸ ਨੇ ਕਿਹਾ ਕਿ ਜੇ ਉਨ੍ਹਾਂ ਨੂੰ ਕਿਸੇ ਮਰੀਜ਼ ਨੂੰ ਹਸਪਤਾਲ ਲਿਜਾਣ ਦੀ ਜ਼ਰੂਰਤ ਪੈ ਜਾਂਦੀ ਤਾਂ ਗੱਡੀ ਨਾਂ ਹੋਣ ਕਰਕੇ ਗੰਭੀਰ ਨੁਕਸਾਨ ਹੋ ਸਕਦੇ ਸਨ। ਵਿਭਾਗ ਨੇ ਬਾਅਦ ਵਿੱਚ ਇੱਕ ਹੋਰ ਐਂਬੂਲੈਂਸ ਨੂੰ ਕਰਮਚਾਰੀਆਂ ਦੀ ਸਹਾਇਤਾ ਲਈ ਭੇਜ ਦਿੱਤਾ ਸੀ। ਨੌਰਥ ਵੇਲਜ਼ ਪੁਲਿਸ ਹੁਣ ਇਸ ਚੋਰੀ ਦੀ ਜਾਂਚ ਕਰ ਰਹੀ ਹੈ ਅਤੇ ਐਂਬੂਲੈਂਸ ਨੂੰ ਵੀ ਜਾਂਚ ਕਰਨ ਲਈ ਭੇਜ ਦਿੱਤਾ ਗਿਆ ਹੈ।


author

Vandana

Content Editor

Related News