ਆਸਟਰੀਆ ਤੇ ਫਰਾਂਸ ’ਚ ਹਮਲੇ ਤੋਂ ਬਾਅਦ ਬ੍ਰਿਟੇਨ ’ਚ ਵਧਾਈ ਗਈ ਖ਼ਤਰੇ ਦੀ ਸ਼੍ਰੇਣੀ

Wednesday, Nov 04, 2020 - 02:25 AM (IST)

ਆਸਟਰੀਆ ਤੇ ਫਰਾਂਸ ’ਚ ਹਮਲੇ ਤੋਂ ਬਾਅਦ ਬ੍ਰਿਟੇਨ ’ਚ ਵਧਾਈ ਗਈ ਖ਼ਤਰੇ ਦੀ ਸ਼੍ਰੇਣੀ

ਲੰਡਨ-ਬ੍ਰਿਟੇਨ ’ਚ ਅੱਤਵਾਦੀ ਹਮਲੇ ਦੇ ਖਤਰੇ ਨੂੰ ਮੰਗਲਵਾਰ ਨੂੰ ‘ਠੋਸ’ ਤੋਂ ਵਧਾ ਕੇ ‘ਗੰਭੀਰ’ ਕਰ ਦਿੱਤਾ ਗਿਆ। ਇਹ ਖਤਰੇ ਦੀ ਸ਼੍ਰੇਣੀ ’ਚ ਇਸ ਸ਼੍ਰੇਣੀ ਨੂੰ ਦੂਜੇ ਸਥਾਨ ’ਤੇ ਰੱਖਿਆ ਜਾਂਦਾ ਹੈ ਜਿਸ ਦਾ ਮਤਲਬ ਇਸ ਰੂਪ ਨਾਲ ਦੇਖਿਆ ਜਾਂਦਾ ਹੈ ਕਿ ਹਮਲੇ ਦਾ ਖਦਸ਼ਾ ‘ਕਾਫੀ ਜ਼ਿਆਦਾ’ ਹੈ। ਬ੍ਰਿਟੇਨ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਪਿਛਲੇ ਹਫਤੇ ਫਰਾਂਸ ’ਚ ਹਮਲੇ ਅਤੇ ਇਸ ਹਫਤੇੇ ਆਸਟ੍ਰੀਆ ’ਚ ਹੋਏ ਹਮਲੇ ਤੋਂ ਬਾਅਦ ਇਸ ਨੂੰ ‘ਸਾਵਧਾਨੀ ਕਦਮ’ ਦੱਸਿਆ ਹੈ।

ਪਟੇਲ ਨੇ ਕਿਹਾ ਕਿ ਬ੍ਰਿਟੇਨ ਦੇ ਲੋਕਾਂ ਨੂੰ ਚਿੰਤਤ ਨਹੀਂ ਸਾਵਧਾਨ ਰਹਿਣਾ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਅੰਦਰ ਪੁਲਸ ਦੀ ਮੌਜੂਦਗੀ ਸਪੱਸ਼ਟ ਰੂਪ ਨਾਲ ਦਿਖੇਗੀ। ਉਨ੍ਹਾਂ ਨੇ ਕਿਹਾ ਕਿ ਖਤਰੇ ਦੇ ਮੱਦੇਨਜ਼ਰ ਇਹ ਸਹੀ ਹੈ ਕਿ ਲੋਕਾਂ ਨੂੰ ਚਿੰਤਤ ਨਹੀਂ ਹੋਣਾ ਚਾਹੀਦਾ। ਇਹ ਸਾਵਧਾਨੀ ਵਾਲਾ ਕਦਮ ਹੈ।

ਪਟੇਲ ਨੇ ਕਿਹਾ ਕਿ ਜਿਵੇਂ ਕਿ ਮੈਂ ਪਹਿਲਾਂ ਵੀ ਕਹਿ ਚੁੱਕੀ ਹਾਂ ਕਿ ਅਸੀਂ ਬ੍ਰਿਟੇਨ ’ਚ ਇਕ ਅਸਲ ਅਤੇ ਗੰਭੀਰ ਖਤਰੇ ਦਾ ਸਾਹਮਣਾ ਕਰ ਰਹੇ ਹਾਂ। ਮੈਂ ਲੋਕਾਂ ਨੂੰ ਕਹਿਣਾ ਚਾਵਾਂਗੀ ਕਿ ਉਹ ਸਾਵਧਾਨ ਰਹਿਣ ਅਤੇ ਕਿਸੇ ਵੀ ਸ਼ੱਕ ਗਤੀਵਿਧੀ ਦੀ ਜਾਣਕਾਰੀ ਪੁਲਸ ਨੂੰ ਦੇਣ। ਸੋਮਵਾਰ ਨੂੰ ਵਿਆਨਾ ’ਚ ਗੋਲੀਬਾਰੀ ’ਚ ਚਾਰ ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ ਫਰਾਂਸ ਦੇ ਨੀਸ ’ਚ ਚਾਕੂ ਨਾਲ ਹਮਲੇ ’ਚ ਤਿੰਨ ਲੋਕਾਂ ਦੀ ਮੌਤ ਹੋ ਗਈ।


author

Karan Kumar

Content Editor

Related News