ਯੂ.ਕੇ ''ਚ ਬਜ਼ੁਰਗ ਸਿੱਖ ''ਤੇ ਹਮਲਾ ਕਰਨ ਦੇ ਦੋਸ਼ ''ਚ ਨੌਜਵਾਨ ਗ੍ਰਿਫਤਾਰ
Monday, Dec 11, 2023 - 12:43 PM (IST)
ਲੰਡਨ (ਆਈ.ਏ.ਐੱਨ.ਐੱਸ.)- ਯੂ.ਕੇ ਵਿਚ ਨਫ਼ਰਤੀ ਅਪਰਾਧ ਦੀ ਘਟਨਾ ਦੇ ਸਬੰਧ ਵਿੱਚ ਇੱਕ 14 ਸਾਲਾ ਮੁੰਡੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਘਟਨਾ ਵਿਚ ਦੱਖਣ ਪੂਰਬੀ ਇੰਗਲੈਂਡ ਦੇ ਇੱਕ ਕਸਬੇ ਵਿੱਚ ਇੱਕ ਬਜ਼ੁਰਗ ਸਿੱਖ ਦੀ ਅਲੱੜ ਉਮਰ ਦੇ ਮੁੰਡਿਆਂ ਦੇ ਇੱਕ ਸਮੂਹ ਵੱਲੋਂ ਕੁੱਟਮਾਰ ਕੀਤੀ ਗਈ ਸੀ। ਟੇਮਜ਼ ਵੈਲੀ ਪੁਲਸ ਨੇ ਦੱਸਿਆ ਇਸ ਕੇਸ ਵਿਚ ਗ੍ਰਿਫ਼ਤਾਰ ਕੀਤੇ ਗਏ ਮੁੰਡੇ ਨੂੰ ਅਗਲੇ ਸਾਲ 15 ਫਰਵਰੀ ਤੱਕ ਪੁਲਸ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਹੈ।
21 ਨਵੰਬਰ ਨੂੰ ਇੰਦਰਜੀਤ ਸਿੰਘ (58) ਸਲੋਅ ਦੇ ਲੈਂਗਲੇ ਮੈਮੋਰੀਅਲ ਪਾਰਕ ਵਿੱਚੋਂ ਲੰਘ ਰਿਹਾ ਸੀ, ਜਦੋਂ ਨੌਜਵਾਨ ਮੁੰਡਿਆਂ ਦੇ ਗਰੁੱਪ ਨੇ ਉਸ ਨਾਲ ਸੰਪਰਕ ਕੀਤਾ। ਟੇਮਜ਼ ਵੈਲੀ ਪੁਲਸ ਅਨੁਸਾਰ ਅਪਰਾਧੀਆਂ, ਜਿਨ੍ਹਾਂ ਦੀ ਉਮਰ 13-16 ਸਾਲ ਦੇ ਵਿਚਕਾਰ ਸੀ, ਨੇ ਪੀੜਤ ਨੂੰ ਘੇਰ ਲਿਆ, ਲੱਤ ਮਾਰੀ ਅਤੇ ਭੱਜਣ ਤੋਂ ਪਹਿਲਾਂ ਉਸਨੂੰ ਜ਼ਮੀਨ 'ਤੇ ਸੁੱਟ ਦਿੱਤਾ। ਪੁਲਸ ਨੇ ਕਿਹਾ ਕਿ ਇੱਕ ਅਪਰਾਧੀ ਨੇ ਸਿੰਘ ਦੀ ਦਾੜ੍ਹੀ ਫੜਨ ਦੀ ਵੀ ਕੋਸ਼ਿਸ਼ ਕੀਤੀ। ਪੁਲਸ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਨਫ਼ਰਤੀ ਅਪਰਾਧ ਦੀ ਘਟਨਾ ਵਜੋਂ ਜਾਂਚ ਕਰ ਰਹੇ ਹਨ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਖਾਲਿਸਤਾਨ ਸਮਰਥਕਾਂ ਨੇ ਤਿਰੰਗੇ ਦਾ ਕੀਤਾ ਅਪਮਾਨ; PM ਮੋਦੀ-ਜੈਸ਼ੰਕਰ ਵਾਂਟੇਡ ਦੇ ਲਗਾਏ ਪੋਸਟਰ
ਜਾਂਚ ਅਧਿਕਾਰੀ, ਜਾਸੂਸ ਸਲੋਹ ਪੁਲਸ ਸਟੇਸ਼ਨ ਸਥਿਤ ਕਾਂਸਟੇਬਲ ਹੋਲੀ ਬੈਕਸਟਰ ਨੇ ਕਿਹਾ,"ਅਜੇ ਵੀ ਇੱਕ ਸਰਗਰਮ ਜਾਂਚ ਜਾਰੀ ਹੈ। ਅਸੀਂ ਨਫ਼ਰਤ ਅਪਰਾਧ ਦੀਆਂ ਸਾਰੀਆਂ ਰਿਪੋਰਟਾਂ ਨੂੰ ਗੰਭੀਰਤਾ ਨਾਲ ਲੈਂਦੇ ਹਾਂ"। ਹਮਲੇ ਮਗਰੋਂ ਸਿੰਘ ਦੀਆਂ ਤਿੰਨ ਪਸਲੀਆਂ ਟੁੱਟ ਗਈਆਂ ਅਤੇ ਨਾਲ ਹੀ ਉਸਦੇ ਹੱਥ ਵਿੱਚ ਸੋਜ ਅਤੇ ਕੱਟ ਲੱਗ ਗਏ। ਉਸਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਸੀ ਪਰ ਬਾਅਦ ਵਿਚ ਛੁੱਟੀ ਦੇ ਦਿੱਤੀ ਗਈ। ਹਮਲੇ ਤੋਂ ਬਾਅਦ ਸਲੋਹ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨੇ ਇੱਕ ਬਿਆਨ ਜਾਰੀ ਕਰਕੇ ਕਿਸੇ ਵੀ ਵਿਅਕਤੀ ਨੂੰ ਹਮਲੇ ਦੀ ਗਵਾਹੀ ਦੇਣ ਵਾਲੇ ਜਾਂ ਕੋਈ ਹੋਰ ਜਾਣਕਾਰੀ ਰੱਖਣ ਲਈ ਪੁਲਸ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ।
ਸੋਸ਼ਲ ਮੀਡੀਆ 'ਤੇ ਪੋਸਟ ਕੀਤੇ ਗਏ ਇੱਕ ਸੰਦੇਸ਼ ਵਿੱਚ ਗੁਰਦੁਆਰੇ ਨੇ ਕਿਹਾ ਕਿ ਉਹ "ਸਲੋਹ ਵਿੱਚ ਸਾਡੇ ਸਿੱਖ ਭਾਈਚਾਰੇ 'ਤੇ ਅਜਿਹੇ ਕਿਸੇ ਵੀ ਹਮਲੇ ਨੂੰ ਬਰਦਾਸ਼ਤ ਨਹੀਂ ਕਰੇਗਾ"। ਬੈਕਸਟਰ ਨੇ ਕਿਹਾ,“ਅਸੀਂ ਗੁਰਦੁਆਰੇ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ ਹੈ ਤੇ ਖੇਤਰ ਵਿੱਚ ਹੋਰ ਗਸ਼ਤ ਜਾਰੀ ਹੈ। ਸਲੋਹ ਵਿੱਚ 30 ਸਾਲਾਂ ਤੋਂ ਰਹਿ ਰਹੇ ਸਿੰਘ ਨੇ ਬੀਬੀਸੀ ਨੂੰ ਘਟਨਾ ਬਾਰੇ ਦੱਸਿਆ। ਸਿੰਘ ਨੇ ਦੱਸਿਆ ਕਿ ਘਟਨਾ ਸਮੇਂ ਉਸ ਦੇ ਬਟੂਏ ਵਿਚ ਕ੍ਰੈਡਿਟ ਕਾਰਡ, ਡੈਬਿਟ ਕਾਰਡ ਸਮੇਤ ਉਸ ਦਾ ਫੋਨ ਅਤੇ ਜੇਬ ਵਿਚ 200 ਪੌਂਡ ਸਨ। ਉਸਨੇ ਦੱਸਿਆ,"ਉਨ੍ਹਾਂ ਨੇ ਮੇਰੇ ਤੋਂ ਕੁਝ ਨਹੀਂ ਲਿਆ, ਇਸਦਾ ਮਤਲਬ ਹੈ ਕਿ ਇਹ ਇੱਕ ਨਫ਼ਰਤੀ ਅਪਰਾਧ ਹੈ।'' ਉਨ੍ਹਾਂ ਕਿਹਾ ਕਿ ਉਹ ਹੁਣ ਆਪਣੀ 80 ਸਾਲਾ ਮਾਂ ਬਾਰੇ ਵੀ ਚਿੰਤਤ ਹਨ। ਅਜਿਹਾ ਕਿਸੇ ਨਾਲ ਵੀ ਹੋ ਸਕਦਾ ਹੈ। ਮੈਂ ਹੁਣ ਘਰੋਂ ਬਾਹਰ ਜਾਣ ਤੋਂ ਪਹਿਲਾਂ ਦੋ ਵਾਰ ਸੋਚਦਾ ਹਾਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।