ਪਤਨੀ ਦੇ ਪੈਰਾਸ਼ੂਟ 'ਚ ਗੜਬੜੀ ਕਰਨ ਦੇ ਮਾਮਲੇ 'ਚ ਬ੍ਰਿਟਿਸ਼ ਫੌਜੀ ਨੂੰ 18 ਸਾਲ ਦੀ ਜੇਲ
Friday, Jun 15, 2018 - 09:11 PM (IST)

ਲੰਡਨ— ਆਪਣੀ ਪਤਨੀ ਦੇ ਪੈਰਾਸ਼ੂਟ 'ਚ ਗੜਬੜੀ ਕਰ ਉਸ ਦੀ ਹੱਤਿਆ ਦੀ ਕੋਸ਼ਿਸ਼ ਕਰਨ ਵਾਲੇ ਬ੍ਰਿਟਿਸ਼ ਫੌਜੀ ਦੇ ਇਕ ਸਾਬਕਾ ਸਾਰਜੇਂਟ ਨੂੰ ਕਰੀਬ 18 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸਾਰਜੇਂਟ ਐਮਿਲ ਸਿਲਰਸ ਨੂੰ ਹੱਤਿਆ ਦੇ ਦੋਸ਼ਾਂ ਨੂੰ ਲੈ ਕੇ ਪਿਛਲੇ ਮਹੀਨੇ ਦੋਸ਼ੀ ਠਹਿਰਾਇਆ ਗਿਆ ਸੀ। ਦੋਸ਼ੀ ਦੀ ਪਤਨੀ ਵਿਕਟੋਰੀਆ ਸਿਲਰਸ ਅਪ੍ਰੈਲ 2015 'ਚ 4,000 ਫੁੱਟ ਦੀ ਉੱਚਾਈ ਤੋਂ ਇਕ ਖੇਤ 'ਚ ਡਿੱਗੀ ਸੀ। ਇਸ ਘਟਨਾ 'ਚ ਉਹ ਮਰਨ ਤੋਂ ਬਚੀ ਸੀ।
ਪ੍ਰੌਸੀਕਿਊਟਰ ਨੇ ਕਿਹਾ ਕਿ 38 ਸਾਲਾਂ ਸਾਰਜੇਂਟ ਐਮਿਲ ਸਿਲਰਸ ਕਰਜ਼ 'ਚ ਡੁੱਬਿਆਂ ਹੋਇਆ ਸੀ। ਉਹ ਇਸ ਦਾ ਭੁਗਤਾਨ ਕਰਨ ਤੇ ਆਪਣੀ ਪ੍ਰੇਮਿਕਾ ਨਾਲ ਨਵਾਂ ਜੀਵਨ ਸ਼ੁਰੂ ਕਰਨ ਲਈ ਪਤਨੀ ਦੀ ਜੀਵਨ ਬੀਮਾ ਰਾਸ਼ੀ ਹਾਸਲ ਕਰਨਾ ਚਾਹੁੰਦਾ ਸੀ। ਦੱਖਣੀ ਇੰਗਲੈਂਡ ਸਥਿਤ ਵਿਸੇਸਟਰ ਕ੍ਰਾਊਨ ਅਦਾਲਤ ਨੇ ਉਸ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਤੇ ਉਹ 18 ਸਾਲ ਤਕ ਪੈਰੋਲ ਨਹੀਂ ਪਾ ਸਕੇਗਾ।