ਬ੍ਰਿਟੇਨ ''ਚ ਇਕ ਸਿੱਖ ਟੈਕਸੀ ਚਾਲਕ ''ਤੇ ਹਮਲਾ, ਪੱਗ ਲਾਹੁਣ ਦੀ ਕੀਤੀ ਕੋਸ਼ਿਸ਼

Tuesday, Sep 22, 2020 - 06:13 PM (IST)

ਬ੍ਰਿਟੇਨ ''ਚ ਇਕ ਸਿੱਖ ਟੈਕਸੀ ਚਾਲਕ ''ਤੇ ਹਮਲਾ, ਪੱਗ ਲਾਹੁਣ ਦੀ ਕੀਤੀ ਕੋਸ਼ਿਸ਼

ਲੰਡਨ (ਭਾਸ਼ਾ): ਬ੍ਰਿਟੇਨ ਵਿਚ ਭਾਰਤੀ ਮੂਲ ਦੇ ਇਕ ਸਿੱਖ ਟੈਕਸੀ ਡਰਾਈਵਰ ਦੇ ਨਾਲ ਕੁਝ ਯਾਤਰੀਆਂ ਨੇ ਦੁਰਵਿਵਹਾਰ ਕੀਤਾ, ਇਤਰਾਜ਼ਯੋਗ ਸ਼ਬਦ ਕਹੇ ਅਤੇ ਕੁੱਟਮਾਰ ਕੀਤੀ।ਇਸ ਮਗਰੋਂ ਬ੍ਰਿਟੇਨ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਟੈਕਸੀ ਡਰਾਈਵਰ, ਯਾਤਰੀਆਂ ਨੂੰ ਦੱਖਣ ਪੂਰਬੀ ਇੰਗਲੈਂਡ ਦੇ ਰੀਡਿੰਗ ਸ਼ਹਿਰ ਦੇ ਇਕ ਕਸੀਨੋ ਤੋਂ ਲੰਡਨ ਲੈ ਕੇ ਆਇਆ ਸੀ। ਵਨੀਤ ਸਿੰਘ (41) ਨੇ ਕਿਹਾ ਕਿ ਚਾਰ ਲੋਕਾਂ ਦੇ ਇਕ ਸਮੂਹ ਨੇ ਉਸ ਦੀ ਦਾੜ੍ਹੀ ਕੱਟੀ ਅਤੇ ਉਸ ਨੂੰ ਥੱਪੜ ਮਾਰੇ।ਸਿੰਘ ਨੇ ਕਿਹਾ ਕਿ ਹਮਲਾਵਰਾਂ ਨੇ ਉਸ ਨੂੰ ਪੁੱਛਿਆ,''ਕੀ ਤੁਸੀਂ ਤਾਲਿਬਾਨੀ ਹੋ।'' 

ਇਕ ਵਿਅਕਤੀ ਨੇ ਸਿੰਘ ਦੀ ਪੱਗ ਲਾਹੁਣ ਦੀ ਵੀ ਕੋਸ਼ਿਸ਼ ਕੀਤੀ।ਸਿੰਘ ਨੇ ਬੀ.ਬੀ.ਸੀ. ਨੂੰ ਦੱਸਿਆ,''ਇਹ ਭਿਆਨਕ ਸੀ। ਮੈਂ ਹੁਣ ਕਦੇ ਰਾਤ ਵਿਚ ਕੰਮ ਨਹੀਂ ਕਰਾਂਗਾ। ਮੈਂ ਹਾਲੇ ਵੀ ਬਹੁਤ ਡਰਿਆ ਹੋਇਆ ਹਾਂ।'' ਸਿੰਘ ਜਦੋਂ ਗੱਡੀ ਚਲਾ ਰਿਹਾ ਸੀ ਉਦੋਂ ਚਾਰ ਵਿਚੋਂ ਇਕ ਯਾਤਰੀ ਨੇ ਉਹਨਾਂ ਦੀ ਪੱਗ ਲਾਹੁਣ ਦੀ ਕੋਸ਼ਿਸ਼ ਕੀਤੀ ਅਤੇ ਸਿਰ 'ਤੇ ਥੱਪੜ ਮਾਰਿਆ। ਉਹਨਾਂ ਨੇ ਕਿਹਾ ਕਿ ਉਹਨਾਂ ਨੇ ਪੱਗ ਦੀ ਧਾਰਮਿਕ ਮਹੱਤਤਾ ਨੂੰ  ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਯਾਤਰੀ ਨਹੀਂ ਮੰਨੇ। ਟੇਮਸ ਵੈਲੀ ਦੀ ਪੁਲਸ ਘਟਨਾ ਦੀ ਜਾਂਚ ਕਰ ਰਹੀ ਹੈ ਅਤੇ ਚਸ਼ਮਦੀਦਾਂ ਨੂੰ ਸਾਹਮਣੇ ਆਉਣ ਦੀ ਅਪੀਲ ਕਰ ਰਹੀ ਹੈ। 

ਸਿੰਘ ਬਰਕਸ਼ਾਇਰ ਸਥਿਤ ਸਲੋ ਵਿਚ ਇਕ ਸਕੂਲ ਵਿਚ ਸੰਗੀਤ ਦੇ ਟੀਚਰ ਸਨ ਪਰ ਕੋਰੋਨਾਵਾਇਰਸ ਦੇ ਕਾਰਨ ਨੌਕਰੀ ਚਲੇ ਜਾਣ ਕਾਰਨ ਉਹਨਾਂ ਨੇ ਟੈਕਸੀ ਚਲਾਉਣੀ ਸ਼ੁਰੂ ਕਰ ਦਿੱਤੀ। ਸਿੰਘ ਆਪਣੀ ਪਤਨੀ ਅਤੇ ਤਿੰਨ ਬੱਚਿਆਂ ਦੇ ਨਾਲ ਟਾਇਲਹਸਰਟ ਵਿਚ ਰਹਿੰਦੇ ਹਨ। ਸਿੰਘ ਨੇ ਕਿਹਾ ਕਿ ਉਹ ਇਸ ਹਮਲੇ ਨਾਲ ਬੁਰੀ ਤਰ੍ਹਾਂ ਘਬਰਾ ਗਏ ਹਨ ਅਤੇ ਹੁਣ ਰਾਤ ਵਿਚ ਕੰਮ 'ਤੇ ਨਹੀਂ ਜਾਣਗੇ। ਉਹਨਾਂ ਨੇ  ਕਿਹਾ,''ਇਹ ਬਹੁਤ ਬੁਰਾ ਅਨੁਭਵ ਸੀ। ਇਹ ਮੇਰਾ ਧਰਮ ਹੈ ਇਸ ਲਈ ਮੈਂ ਆਪਣੀ ਪੱਗ ਦੀ ਇੱਜ਼ਤ ਕਰਦਾ ਹਾਂ।''


author

Vandana

Content Editor

Related News