ਯੂਕੇ 'ਚ ਸਿੱਖ MP ਤਨਮਨਜੀਤ ਸਿੰਘ ਢੇਸੀ ਨੇ ਕੈਨੇਡੀਅਨ PM ਟਰੂਡੋ ਦੇ ਬਿਆਨ 'ਤੇ ਜਤਾਈ ਚਿੰਤਾ

Tuesday, Sep 19, 2023 - 06:32 PM (IST)

ਯੂਕੇ 'ਚ ਸਿੱਖ MP ਤਨਮਨਜੀਤ ਸਿੰਘ ਢੇਸੀ ਨੇ ਕੈਨੇਡੀਅਨ PM ਟਰੂਡੋ ਦੇ ਬਿਆਨ 'ਤੇ ਜਤਾਈ ਚਿੰਤਾ

ਇੰਟਰਨੈਸ਼ਨਲ ਡੈਸਕ- ਯੂ.ਕੇ ਵਿਚ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਦਿੱਤੇ ਬਿਆਨ 'ਤੇ ਚਿੰਤਾ ਜਾਹਰ ਕੀਤੀ ਹੈ। ਉਹਨਾਂ ਨੇ ਇਸ ਬਾਰੇ ਫੇਸਬੁੱਕ 'ਤੇ ਪੋਸਟ ਸਾਂਝੀ ਕੀਤੀ। ਆਪਣੀ ਪੋਸਟ ਵਿਚ ਢੇਸੀ ਨੇ ਲਿਖਿਆ ਕਿ ਕੈਨੇਡਾ ਤੋਂ ਆ ਰਹੀਆਂ ਰਿਪੋਰਟਾਂ ਸੱਚਮੁੱਚ ਚਿੰਤਾਜਨਕ ਹਨ। ਸਲੋਹ ਅਤੇ ਇਸ ਤੋਂ ਬਾਹਰ ਦੇ ਬਹੁਤ ਸਾਰੇ ਸਿੱਖ ਪਹਿਲਾਂ ਹੀ ਉਹਨਾਂ ਨਾਲ ਸੰਪਰਕ ਕਰ ਚੁੱਕੇ ਹਨ। ਉਹ ਇਸ ਮੁੱਦੇ ਬਾਰੇ ਚਿੰਤਤ, ਗੁੱਸੇ ਜਾਂ ਡਰੇ ਹੋਏ ਹਨ। ਕੈਨੇਡੀਅਨ ਪ੍ਰਧਾਨ ਮੰਤਰੀ ਨੇ ਕਿਹਾ ਹ ਕਿ ਉਹ ਨਜ਼ਦੀਕੀ ਸਹਿਯੋਗੀਆਂ ਅਤੇ ਸਾਡੇ #FiveEyes ਗਠਜੋੜ ਨਾਲ ਕੰਮ ਕਰ ਰਹੇ ਹਨ। ਯੂਕੇ ਸਰਕਾਰ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਉਹ ਕੀ ਜਾਣਦੀ ਹੈ ਅਤੇ ਹੁਣ ਕੀ ਕਰ ਰਹੀ ਹੈ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਟਰੂਡੋ ਦੇ ਬਿਆਨ ਮਗਰੋਂ PM ਮੋਦੀ ਬਾਰੇ ਪੁੱਛੇ ਜਾਣ 'ਤੇ ਪ੍ਰਧਾਨ ਮੰਤਰੀ ਅਲਬਾਨੀਜ਼ ਨੇ ਦਿੱਤੀ ਇਹ ਪ੍ਰਤੀਕਿਰਿਆ

ਇੱਥੇ ਦੱਸ ਦਈਏ ਕਿ ਮੰਗਲਵਾਰ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਖ਼ਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਪਿੱਛੇ ਭਾਰਤ ਦਾ ਕੁਨੈਕਸ਼ਨ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਭਾਰਤ ਸਰਕਾਰ ਅਤੇ ਖ਼ਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਜਾਂਚ ਦੇ ਕੁਨੈਕਸ਼ਨ ਦੀ ਜਾਂਚ ਕਰਨ 'ਚ ਜੁੱਟੀਆਂ ਹਨ। ਦੂਜੇ ਪਾਸੇ ਭਾਰਤ ਨੇ ਕੈਨੇਡਾ ਦੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News