ਭਾਰਤ ਨਾਲ ਵਪਾਰ ਤੇ ਸੁਰੱਖਿਆ ਸਮਝੌਤਾ ਚਾਹੁੰਦੈ ਬ੍ਰਿਟੇਨ : ਬ੍ਰਿਟਿਸ਼ ਵਿਦੇਸ਼ ਮੰਤਰੀ

Monday, Oct 04, 2021 - 03:16 AM (IST)

ਭਾਰਤ ਨਾਲ ਵਪਾਰ ਤੇ ਸੁਰੱਖਿਆ ਸਮਝੌਤਾ ਚਾਹੁੰਦੈ ਬ੍ਰਿਟੇਨ : ਬ੍ਰਿਟਿਸ਼ ਵਿਦੇਸ਼ ਮੰਤਰੀ

ਲੰਡਨ-ਬ੍ਰਿਟੇਨ ਦੀ ਨਵੀਂ ਵਿਦੇਸ਼ ਮੰਤਰੀ ਲਿਜ਼ ਟਰੱਸ ਨੇ ਐਤਵਾਰ ਨੂੰ ਕਿਹਾ ਕਿ ਬ੍ਰਿਟੇਨ ਰਣਨੀਤੀਕ ਹਿੰਦ-ਪ੍ਰਸ਼ਾਂਤ ਖੇਤਰ 'ਚ ਭਾਰਤ ਅਤੇ ਹੋਰ ਲੋਕਤਾਂਤਰਿਕ ਦੇਸ਼ਾਂ ਨਾਲ ਵਪਾਰ ਅਤੇ ਸੁਰੱਖਿਆ ਸਮਝੌਤੇ ਚਾਹੁੰਦਾ ਹੈ ਤਾਂ ਕਿ ਸੱਤਾਵਾਦੀ ਸੂਬਿਆਂ ਦੇ ਪ੍ਰਭਾਵ ਨੂੰ ਚੁਣੌਤੀ ਦਿੱਤੀ ਜਾ ਸਕੇ। ਟਰੱਸ ਨੇ ਕਿਹਾ ਕਿ ਉਹ 'ਆਕਸ' ਦੀ ਤਰਜ਼ 'ਤੇ ਹੋਰ ਜ਼ਿਆਦਾ ਸਮਝੌਤੇ ਕਰਨ ਦੇ ਚਾਹਵਾਨ ਹਨ। ਆਕਸ ਆਸਟ੍ਰੇਲੀਆ, ਬ੍ਰਿਟੇਨ ਅਤੇ ਅਮਰੀਕਾ ਦਰਮਿਆਨ ਤਿੰਨ ਪੱਖੀ ਸੁਰੱਖਿਆ ਗਠਜੋੜ, ਜਿਸ ਨੂੰ ਵਪਾਰਕ ਤੌਰ ਨਾਲ ਚੀਨ ਦੇ ਜਵਾਬੀ ਸੰਤੁਲਨ ਦੇ ਰੂਪ 'ਚ ਦੇਖਿਆ ਜਾਂਦਾ ਹੈ।

ਇਹ ਵੀ ਪੜ੍ਹੋ : ਡੋਨਾਲਡ ਟਰੰਪ ਨੇ ਆਪਣਾ ਟਵਿੱਟਰ ਖਾਤਾ ਬਹਾਲ ਕਰਨ ਲਈ ਜੱਜ ਨੂੰ ਕੀਤੀ ਅਪੀਲ

ਟਰੱਸ ਨੇ ਵਿਦੇਸ਼, ਰਾਸ਼ਟਰ ਮੰਡਲ ਅਤੇ ਵਿਕਾਸ ਕਾਰਜਕਾਲ (ਐੱ.ਸੀ.ਡੀ.ਓ.) 'ਚ ਆਪਣੀ ਨਵੀਂ ਭੂਮਿਕਾ ਸੰਭਾਲਣ ਤੋਂ ਬਾਅਦ ਆਪਣੇ ਪਹਿਲੇ ਪ੍ਰਮੁੱਖ ਇੰਟਰਵਿਊ 'ਚ 'ਦਿ ਸੰਡੇ ਟਾਈਮਜ਼' ਨੂੰ ਦੱਸਿਆ, 'ਅਸੀਂ ਜ਼ਿਆਦਾ ਆਰਥਿਕ ਸਮੌਤੇ ਅਤੇ ਸੁਰੱਖਿਆ ਸਮਝੌਤੇ ਲਈ ਆਪਣੇ ਦੋਸਤਾਂ ਅਤੇ ਸਹਿਯੋਗੀਆਂ ਨਾਲ ਕੰਮ ਕਰਨਾ ਚਾਹੁੰਦੇ ਹਨ। ਆਕਸ ਵਿਸ਼ੇਸ਼ ਤੌਰ 'ਤੇ ਆਸਟ੍ਰੇਲੀਆ ਨਾਲ ਵਪਾਰ ਅਤੇ ਨੌਵਹਨ ਮਾਰਗਾਂ ਦੀ ਸੁਰੱਖਿਆ ਦੇ ਬਾਰੇ 'ਚ ਹੈ ਪਰ ਮੈਂ ਭਾਰਤ, ਜਾਪਾਨ ਅਤੇ ਕੈਨੇਡਾ ਨਾਲ ਉਸ ਤਰ੍ਹਾਂ ਦੇ ਖੇਤਰਾਂ 'ਚ ਉਸ ਸੁਰੱਖਿਆ ਸਹਿਯੋਗ ਦਾ ਵਿਸਤਾਰ ਕਰਨ ਲਈ ਵਿਵਸਥਾਵਾਂ ਨੂੰ ਦੇਖਣਾ ਚਾਹੁੰਦੀ ਹਾਂ।

ਇਹ ਵੀ ਪੜ੍ਹੋ : ਕੈਲੀਫੋਰਨੀਆ 'ਚ ਗੋਲੀਬਾਰੀ ਕਾਰਨ ਹੋਈ 1 ਮੌਤ ਤੇ 1 ਜ਼ਖਮੀ

ਉਨ੍ਹਾਂ ਨੇ ਕਿਹਾ ਕਿ ਕੁਝ ਦੇਸ਼ਾਂ ਨਾਲ ਅਸੀਂ ਦੂਜਿਆਂ ਦੇ ਮੁਕਾਬਲੇ ਜ਼ਿਆਦਾ ਡੂੰਘੀ ਸੁਰੱਖਿਆ ਵਿਵਸਥਾ ਕਰਨ 'ਚ ਸਮਰੱਥ ਹੋਵਾਂਗੇ। ਦੋ ਸਾਲ ਤੱਕ ਵਪਾਰ ਮੰਤਰੀ ਰਹਿਣ ਤੋਂ ਬਾਅਦ ਇਕ ਗੱਲ ਮੈਨੂੰ ਪਤਾ ਚੱਲੀ ਹੈ ਕਿ ਬ੍ਰਿਟੇਨ 'ਤੇ ਕਾਫੀ ਭਰੋਸਾ ਕੀਤਾ ਜਾਂਦਾ ਹੈ। ਲੋਕ ਜਾਣਦੇ ਹਨ ਕਿ ਅਸੀਂ ਭਰੋਸੇਮੰਦ ਹਾਂ ਅਤੇ ਜਦ ਅਸੀਂ ਕਹਿੰਦੇ ਹਾਂ ਕਿ ਅਸੀਂ ਕੁਝ ਕਰਾਂਗੇ ਤਾਂ ਅਸੀਂ ਕਰਾਂਗੇ, ਅਸੀਂ ਨਿਯਮਾਂ ਦਾ ਪਾਲਨ ਕਰਦੇ ਹਾਂ।

ਇਹ ਵੀ ਪੜ੍ਹੋ : ਲਖੀਮਪੁਰ ਘਟਨਾ 'ਤੇ CM ਯੋਗੀ ਨੇ ਪ੍ਰਗਟਾਇਆ ਦੁੱਖ, ਕਿਹਾ-ਘਟਨਾ ਵਾਲੀ ਥਾਂ 'ਤੇ ਆਲਾ ਅਧਿਕਾਰੀਆਂ ਦੀ ਟੀਮ ਕਰ ਰਹੀ ਜਾਂਚ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News