ਬ੍ਰਿਟੇਨ ਦੇ ਬਕਿੰਘਮਸ਼ਾਇਰ ’ਚ ਹਿੰਦੂ ਭਾਈਚਾਰੇ ਲਈ ਪਹਿਲਾ ਸ਼ਮਸ਼ਾਨ ਘਾਟ ਬਣਾਉਣ ਦੀ ਮਿਲੀ ਮਨਜ਼ੂਰੀ

Saturday, Dec 18, 2021 - 09:58 AM (IST)

ਲੰਡਨ (ਭਾਸ਼ਾ)- ਬ੍ਰਿਟੇਨ ਨੂੰ ਦੱਖਣੀ-ਪੂਰਬੀ ਇੰਗਲੈਂਡ ਦੇ ਬਕਿੰਘਮਸ਼ਾਇਰ ਵਿਚ ਹਿੰਦੂ ਭਾਈਚਾਰੇ ਲਈ ਆਪਣਾ ਪਹਿਲਾ ਸ਼ਮਸ਼ਾਨ ਘਾਟ ਬਣਾਉਣ ਦੀ ਮਨਜ਼ੂਰੀ ਮਿਲ ਗਈ ਹੈ। ਦਰਅਸਲ, ਇਕ ਧਾਰਮਿਕ ਸੰਸਥਾ ਨੇ ਆਪਣੇ ਮੰਦਰ ਨਾਲ ਲੱਗੇ ਇਸ ਢਾਂਚੇ ਲਈ ਅਪੀਲ ਜਿੱਤ ਲਈ ਹੈ। ਬ੍ਰਿਟੇਨ ਦੇ ਯੋਜਨਾ ਨਿਰੀਖਣ ਦਫ਼ਤਰ ਨੇ ਵੀਰਵਾਰ ਨੂੰ ਅਪੀਲ ਸਵੀਕਾਰ ਕਰ ਲਈ, ਜਿਸਦਾ ਮਤਲਬ ਹੈ ਕਿ ਅਨੁਪਮ ਮਿਸ਼ਨ ਯੂ. ਕੇ. ਨੂੰ ਡੇਨਹਮ ਵਿਚ ਜੈਵ ਵਿਭਿੰਨਤਾ ਵਿਚ ਸੁਧਾਰ ਕਰਦੇ ਹੋਏ ਇਕ ਸ਼ਨਸ਼ਾਨ ਘਾਟ ਬਣਾਉਣ ਦੀ ਜ਼ਰੂਰੀ ਇਜਾਜ਼ਤ ਮਿਲ ਗਈ ਹੈ।

ਇਹ ਵੀ ਪੜ੍ਹੋ : ਅਮਰੀਕੀ ਰਿਪੋਰਟ ’ਚ ਦਾਅਵਾ, ਹੁਣ ਤੱਕ ਇਸਲਾਮਿਕ ਸਟੇਟ ਨਾਲ ਜੁੜੇ ਭਾਰਤੀ ਮੂਲ ਦੇ 66 ਲੜਾਕੇ

ਉਸਾਰੀ ਦਾ ਕੰਮ ਦਿ ਲੀ, ਵੈਸਟਰਨ ਐਵੇਨਿਊ ਵਿਚ ਮਿਸ਼ਨ ਦੇ ਸਵਾਮੀ ਨਾਰਾਇਣ ਮੰਦਰ ਦੇ ਨਾਲ ਹੋਵੇਗਾ ਅਤੇ ਇਹ ਖੇਤਰ ਦੇ ਹਿੰਦੂ, ਸਿੱਖ ਅਤੇ ਜੈਨ ਭਾਈਚਾਰਿਆਂ ਦੀਆਂ ਲੋੜਾਂ ਨੂੰ ਪੂਰਾ ਕਰੇਗਾ। ਅਨੁਪਮ ਮਿਸ਼ਨ ਦੇ ਅਧਿਆਤਮਿਕ ਗੁਰੂ, ਸਾਹਬਜੀ ਨੇ ਕਿਹਾ, 'ਅਸੀਂ ਇਸ ਮਹੱਤਵਪੂਰਨ ਫ਼ੈਸਲੇ ਦਾ ਅਤੇ ਬ੍ਰਿਟੇਨ ਦੀ ਹਿੰਦੂ ਆਬਾਦੀ ਦੀ ਸੇਵਾ ਕਰਨ ਲਈ ਅਨੁਪਮ ਮਿਸ਼ਨ ਨੂੰ ਮਿਲੇ ਮੌਕੇ ਦਾ ਸਵਾਗਤ ਕਰਦੇ ਹਾਂ।'

ਇਹ ਵੀ ਪੜ੍ਹੋ : ਲੰਡਨ ’ਚ ਘਰ ਨੂੰ ਭਿਆਨਕ ਅੱਗ ਲੱਗਣ ਕਾਰਨ 4 ਬੱਚਿਆਂ ਦੀ ਮੌਤ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News