ਯੂਕੇ ''ਚ ਕੋਰੋਨਾ ਦੀ ਭਿਆਨਕ ਮਾਰ, ਆਫ਼ਤ ਦੌਰਾਨ 8 ਲੱਖ ਤੋਂ ਵੱਧ ਲੋਕ ਗੁਆ ਚੁੱਕੇ ਹਨ ਰੁਜ਼ਗਾਰ

01/12/2021 6:01:16 PM

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਪਿਛਲੇ ਸਾਲ ਸ਼ੁਰੂ ਹੋਈ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਦੇਸ਼ ਵਿੱਚ ਵੱਡੇ ਪੱਧਰ 'ਤੇ ਜਾਨੀ ਅਤੇ ਮਾਲੀ ਨੁਕਸਾਨ ਹੋਣ ਦੇ ਨਾਲ ਲੱਖਾਂ ਲੋਕਾਂ ਕੋਲੋਂ ਉਹਨਾਂ ਦਾ ਰੁਜ਼ਗਾਰ ਵੀ ਖੁੱਸਿਆ ਹੈ। ਚਾਂਸਲਰ ਰਿਸ਼ੀ ਸੁਨਕ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਰਵਰੀ ਤੋਂ ਲੈ ਕੇ ਹੁਣ ਤੱਕ ਦੇਸ਼ ਵਿੱਚ 8 ਲੱਖ ਤੋਂ ਵੱਧ ਲੋਕ ਆਪਣੀ ਨੌਕਰੀ ਗੁਆ ਚੁੱਕੇ ਹਨ। ਕਾਮਨਜ਼ ਵਿੱਚ ਇੱਕ ਆਰਥਿਕ ਅਪਡੇਟ ਦਿੰਦੇ ਹੋਏ ਚਾਂਸਲਰ ਅਨੁਸਾਰ ਸਰਕਾਰ ਦੁਆਰਾ ਮੁਹੱਈਆ ਕਰਵਾਈ ਗਈ ਆਰਥਿਕ ਸਹਾਇਤਾ ਦੇ ਬਾਵਜੂਦ ਵੀ ਵੱਡੀ ਗਿਣਤੀ ਵਿੱਚ ਲੋਕ ਆਪਣੀ ਨੌਕਰੀ ਗੁਆ ਚੁੱਕੇ ਹਨ ਜਦਕਿ ਇਸ ਸਮੇਂ ਵੀ ਵਾਇਰਸ ਨੂੰ ਫੈਲਣ ਤੋਂ  ਕਰਨ ਲਈ ਨਵੀਂਆਂ ਕੌਮੀ ਪਾਬੰਦੀਆਂ ਜ਼ਰੂਰੀ ਹਨ, ਜਿਹਨਾਂ ਦਾ ਹੋਰ ਆਰਥਿਕ ਪ੍ਰਭਾਵ ਵੀ ਪਵੇਗਾ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ ਬੁਸ਼ਫਾਇਰ ਤੋਂ ਬਚਾਅ ਲਈ ਨਵੀਆਂ ਚਿਤਾਵਨੀਆਂ ਜਾਰੀ

ਚਾਂਸਲਰ ਨੇ ਇਸ ਦੌਰਾਨ ਜਾਣਕਾਰੀ ਦਿੱਤੀ ਕਿ ਸਰਕਾਰ ਦੁਆਰਾ ਨੌਕਰੀਆਂ ਨੂੰ ਬਚਾਉਣ ਦੀ ਯੋਜਨਾ, ਐਨ.ਐਚ.ਐਸ ਵਰਗੀਆਂ ਜਨਤਕ ਸੇਵਾਵਾਂ ਦੀ ਸਹਾਇਤਾ ਅਤੇ ਲੱਖਾਂ ਲੋਕਾਂ ਤੇ ਕਾਰੋਬਾਰਾਂ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ 280 ਬਿਲੀਅਨ ਪੌਂਡ ਤੋਂ ਵੱਧ ਦੀ ਵਿੱਤੀ ਮੱਦਦ ਪ੍ਰਦਾਨ ਕੀਤੀ ਹੈ। ਇਸ ਦੇ ਇਲਾਵਾ 1.2 ਮਿਲੀਅਨ ਰੁਜ਼ਗਾਰਦਾਤਾਵਾਂ ਦੇ ਨਾਲ ਲੱਗਭਗ 10 ਮਿਲੀਅਨ ਕਰਮਚਾਰੀਆਂ ਨੇ ਫਰਲੋ ਸਕੀਮ ਤੋਂ ਵੀ ਲਾਭ ਲਿਆ ਹੈ ਜਦਕਿ ਤਕਰੀਬਨ 30 ਮਿਲੀਅਨ ਲੋਕਾਂ ਨੇ ਸਵੈ-ਰੁਜ਼ਗਾਰ ਗ੍ਰਾਂਟਾਂ ਦਾ ਲਾਭ ਵੀ ਉਠਾਇਆ ਹੈ। 

ਪੜ੍ਹੋ ਇਹ ਅਹਿਮ ਖਬਰ- ਟਰੰਪ ਦੇ ਸਮਰਥਨ 'ਚ ਆਈ ਜਰਮਨ ਚਾਂਸਲਰ ਐਂਜਲਾ ਮਰਕੇਲ, ਕਿਹਾ-ਇਹ ਠੀਕ ਨਹੀਂ

ਇੰਨਾ ਹੀ ਨਹੀਂ ਇਸ ਆਰਥਿਕ ਸੰਕਟ ਦੌਰਾਨ ਛੋਟੇ ਅਤੇ ਦਰਮਿਆਨੇ ਆਕਾਰ ਦੀਆਂ 1.4 ਮਿਲੀਅਨ ਕੰਪਨੀਆਂ ਨੂੰ ਵੀ ਸਰਕਾਰ ਦੁਆਰਾ 68 ਬਿਲੀਅਨ ਪੌਂਡ ਤੋਂ ਵੱਧ ਦੇ ਕਰਜ਼ੇ ਪ੍ਰਦਾਨ ਕੀਤੇ ਗਏ ਹਨ। ਸੁਨਕ ਅਨੁਸਾਰ ਕੋਵਿਡ-19 ਲਈ ਯੂਕੇ ਦੀ ਆਰਥਿਕ ਪ੍ਰਤੀਕਿਰਿਆ ਬਦਲ ਰਹੀ ਹੈ ਪਰ ਇਸ ਦੇ ਬਾਵਜੂਦ ਵੀ ਅਫਸੋਸ ਦੀ ਗੱਲ ਹੈ ਕਿ ਸਰਕਾਰ ਹਰ ਨੌਕਰੀ ਅਤੇ ਹਰ ਕਾਰੋਬਾਰ ਨੂੰ ਬਚਾਉਣ ਦੇ ਯੋਗ ਨਹੀਂ ਹੈ, ਹਾਲਾਂਕਿ ਸਰਕਾਰ ਜਨਤਕ ਅਦਾਰਿਆਂ, ਕਾਰੋਬਾਰਾਂ, ਨੌਕਰੀਆਂ ਅਤੇ ਹਰ ਵਰਗ ਦੇ ਲੋਕਾਂ ਦੀ ਸੰਭਵ ਮੱਦਦ ਕਰਨ ਦੀ ਕੋਸ਼ਿਸ ਕਰ ਰਹੀ ਹੈ।

ਨੋਟ- ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News