ਯੂ. ਕੇ. ''ਚ ਕੋਰੋਨਾ ਮਾਮਲਿਆਂ ''ਚ ਰਾਹਤ, ਹਫਤੇ ਦੀ ਦਰ ''ਚ ਆਈ ਗਿਰਾਵਟ

Tuesday, Nov 24, 2020 - 05:13 PM (IST)

ਯੂ. ਕੇ. ''ਚ ਕੋਰੋਨਾ ਮਾਮਲਿਆਂ ''ਚ ਰਾਹਤ, ਹਫਤੇ ਦੀ ਦਰ ''ਚ ਆਈ ਗਿਰਾਵਟ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਸਰਕਾਰ ਵਲੋਂ ਕੋਰੋਨਾ ਨੂੰ ਹਰਾਉਣ ਦੀਆਂ ਕੋਸ਼ਿਸ਼ਾਂ ਵਿਚ ਬ੍ਰਿਟੇਨ ਵਿਚ ਤਾਲਾਬੰਦੀ ਜਾਰੀ ਹੈ ਅਤੇ ਇਸ ਦੇ ਪਾਜ਼ੀਟਿਵ ਨਤੀਜੇ ਸਾਹਮਣੇ ਵੀ ਆ ਰਹੇ ਹਨ। 

ਯੂ. ਕੇ. ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਭਲਕੇ ਇਕ ਹਫਤੇ ਦੀ ਦਰ 'ਚ ਲਗਭਗ 30 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਜਦਕਿ 15,450 ਲੋਕਾਂ ਦੇ ਪਾਜ਼ੀਟਿਵ ਟੈਸਟ ਕੀਤੇ ਗਏ ਹਨ। ਪਿਛਲੇ ਸੋਮਵਾਰ, ਯੂ. ਕੇ. ਵਿਚ 21,363 ਨਵੇਂ ਮਾਮਲੇ ਦਰਜ ਕੀਤੇ ਗਏ ਸਨ, ਜਿਸ ਦਾ ਭਾਵ ਇਕ ਹਫਤੇ ਵਿਚ ਰੋਜ਼ਾਨਾ ਮਾਮਲਿਆਂ ਦੀ ਗਿਣਤੀ ਵਿਚ 27.7 ਫ਼ੀਸਦੀ ਦੀ ਗਿਰਾਵਟ ਆਈ ਹੈ। 

ਨਵੇਂ 15,450 ਪੁਸ਼ਟੀ ਕੀਤੇ ਹੋਏ ਮਾਮਲਿਆਂ ਨਾਲ ਯੂ. ਕੇ. ਵਿਚ ਲਾਗਾਂ ਦੀ ਕੁੱਲ ਸੰਖਿਆ 1,527,495 ਹੋ ਗਈ ਹੈ। ਇਸ ਦੇ ਨਾਲ ਹੀ ਅੰਕੜਿਆਂ ਦੇ ਅਨੁਸਾਰ, ਪਿਛਲੇ 24 ਘੰਟਿਆਂ ਵਿਚ 206 ਹੋਰ ਮੌਤਾਂ ਦਰਜ ਕਰਨ ਨਾਲ ਮਰਨ ਵਾਲਿਆਂ ਦੀ ਗਿਣਤੀ 55,230 ਤੱਕ ਪਹੁੰਚ ਗਈ ਹੈ। ਸਕਾਟਲੈਂਡ ਵਿੱਚ ਵੀ ਕੱਲ 949 ਨਵੇਂ ਕੇਸ ਦਰਜ ਹੋਣ ਨਾਲ ਕੁੱਲ ਗਿਣਤੀ 89,310 ਹੋ ਗਈ ਹੈ ਜਦ ਕਿ ਇੱਥੇ 24 ਘੰਟਿਆਂ ਵਿਚ ਕਿਸੇ ਨਵੀਂ ਮੌਤ ਦੀ ਰਿਪੋਰਟ ਨਹੀਂ ਮਿਲੀ ਹੈ। ਇਨ੍ਹਾਂ ਦੇ ਨਾਲ ਹੀ ਵੇਲਜ਼ ਵਿਚ ਵੀ ਵਾਇਰਸ ਦੇ  892 ਨਵੇਂ ਮਾਮਲਿਆਂ ਨਾਲ ਕੁੱਲ ਮਾਮਲੇ 73,233 ਤੱਕ ਵਧ ਗਏ ਹਨ ਜਿਨ੍ਹਾਂ ਵਿਚ 233 ਮੌਤਾਂ ਦਰਜ ਹਨ।


author

Lalita Mam

Content Editor

Related News