ਅਹਿਮ ਖ਼ਬਰ: ਬ੍ਰਿਟੇਨ ਨੇ ਭਾਰਤ ਸਮੇਤ ਹੋਰ ਦੇਸ਼ਾਂ ਤੋਂ ਆਉਣ ਵਾਲੇ ਕਾਮਿਆਂ ਲਈ ਵੀਜ਼ਾ ਨਿਯਮਾਂ ''ਚ ਦਿੱਤੀ ਢਿੱਲ

Sunday, Dec 26, 2021 - 05:57 PM (IST)

ਅਹਿਮ ਖ਼ਬਰ: ਬ੍ਰਿਟੇਨ ਨੇ ਭਾਰਤ ਸਮੇਤ ਹੋਰ ਦੇਸ਼ਾਂ ਤੋਂ ਆਉਣ ਵਾਲੇ ਕਾਮਿਆਂ ਲਈ ਵੀਜ਼ਾ ਨਿਯਮਾਂ ''ਚ ਦਿੱਤੀ ਢਿੱਲ

ਲੰਡਨ (ਬਿਊਰੋ): ਬ੍ਰਿਟੇਨ ਨੇ ਭਾਰਤ ਸਮੇਤ ਹੋਰ ਦੇਸ਼ਾਂ ਤੋਂ ਆਉਣ ਵਾਲੇ ਸੋਸ਼ਲ ਕੇਅਰ ਵਰਕਰਾਂ, ਕੇਅਰ ਅਸਿਸਟੈਂਟਸ ਅਤੇ ਘਰੇਲੂ ਸਹਾਇਕਾਂ ਲਈ ਵੀਜ਼ਾ ਨਿਯਮਾਂ ਵਿੱਚ ਢਿੱਲ ਦਿੱਤੀ ਹੈ। ਇਸ ਸ਼੍ਰੇਣੀ ਵਿਚ ਆਉਣ ਵਾਲੇ ਕਰਮਚਾਰੀ ਜਲਦੀ ਹੀ 12 ਮਹੀਨਿਆਂ ਲਈ ਬ੍ਰਿਟਿਸ਼ ਸਿਹਤ ਅਤੇ ਦੇਖਭਾਲ ਵੀਜ਼ਾ ਲਈ ਯੋਗ ਹੋਣਗੇ।ਇਹ ਵੀਜ਼ਾ 12 ਮਹੀਨਿਆਂ ਲਈ ਵੈਧ ਹੋਵੇਗਾ, ਜਿਸ ਨੂੰ ਯੂਕੇ ਹੈਲਥ ਐਂਡ ਕੇਅਰ ਵੀਜ਼ਾ ਵਜੋਂ ਜਾਣਿਆ ਜਾਵੇਗਾ। ਸਰਕਾਰ ਨੇ ਇਹ ਅਸਥਾਈ ਕਦਮ ਇਸ ਸੈਕਟਰ ਵਿੱਚ ਸਟਾਫ ਦੀ ਭਾਰੀ ਕਮੀ ਦੇ ਮੱਦੇਨਜ਼ਰ ਚੁੱਕਿਆ ਹੈ।

ਵਿਦੇਸ਼ੀ ਕਰਮਚਾਰੀਆਂ ਨੂੰ ਹੋਵੇਗਾ ਲਾਭ
ਸ਼ੁੱਕਰਵਾਰ ਨੂੰ ਬ੍ਰਿਟਿਸ਼ ਸਰਕਾਰ ਨੇ ਕਿਹਾ ਕਿ ਯੋਜਨਾ ਵਿਚ ਅਸਥਾਈ ਤਬਦੀਲੀ ਨਾਲ ਬਜ਼ੁਰਗ ਦੇਖਭਾਲ ਕਰਮਚਾਰੀਆਂ ਦੀ ਗਿਣਤੀ ਵਧਾਉਣ ਲਈ ਹਜ਼ਾਰਾਂ ਵਾਧੂ ਦੇਖਭਾਲ ਕਰਮਚਾਰੀਆਂ ਦੀ ਭਰਤੀ ਕੀਤੀ ਜਾ ਸਕੇਗੀ। ਇਹ ਤਬਦੀਲੀ ਰੁਜ਼ਗਾਰਦਾਤਾ ਲਈ ਪੈਦਾ ਹੋਈਆਂ ਮੁਸ਼ਕਲਾਂ ਨੂੰ ਦੂਰ ਕਰਨ ਸਮੇਤ ਯੋਗ ਕਰਮਚਾਰੀਆਂ ਦੀ ਤੇਜ਼, ਸਸਤੀ ਅਤੇ ਆਸਾਨ ਭਰਤੀ ਨੂੰ ਸਮਰੱਥ ਕਰੇਗੀ।

ਸਰਕਾਰ ਨੇ ਦੱਸਿਆ ਕਿ ਇਹ ਵਾਧੂ ਸਟਾਫ ਬਜ਼ੁਰਗਾਂ ਅਤੇ ਅਪਾਹਜਾਂ ਦੀ ਆਪਣੇ ਘਰਾਂ ਵਿੱਚ ਦੇਖਭਾਲ ਕਰਨ ਵਿੱਚ ਮਦਦ ਕਰਨ ਦੇ ਯੋਗ ਹੋਵੇਗਾ। ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਕਿਹਾ ਕਿ ਮਹਾਮਾਰੀ ਕਾਰਨ ਦੇਖਭਾਲ ਖੇਤਰ ਨੂੰ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਸ ਦੇ ਮੱਦੇਨਜ਼ਰ ਅਸੀਂ ਸਿਹਤ ਅਤੇ ਦੇਖਭਾਲ ਵੀਜ਼ਾ ਨਿਯਮਾਂ ਵਿੱਚ ਤਬਦੀਲੀ ਕੀਤੀ ਹੈ ਜੋ ਕਰਮਚਾਰੀਆਂ ਦੀ ਗਿਣਤੀ ਵਧਾਉਣ ਅਤੇ ਦਬਾਅ ਨੂੰ ਘਟਾਉਣ ਵਿੱਚ ਮਦਦ ਕਰੇਗੀ ਜੋ ਅਸੀਂ ਮੌਜੂਦਾ ਸਮੇਂ ਵਿੱਚ ਮਹਿਸੂਸ ਕਰ ਰਹੇ ਹਾਂ।

ਪੜ੍ਹੋ ਇਹ ਅਹਿਮ ਖਬਰ- PM ਜਾਨਸਨ ਨੇ ਲੋਕਾਂ ਨੂੰ ਦਿੱਤਾ ਕ੍ਰਿਸਮਸ ਸੰਦੇਸ਼, ਬੂਸਟਰ ਡੋਜ਼ ਲਈ ਕੀਤਾ ਉਤਸ਼ਾਹਿਤ (ਵੀਡੀਓ)

ਯੂਕੇ ਵਿੱਚ ਭਾਰਤੀ ਮੂਲ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਅੱਗੇ ਕਿਹਾ ਕਿ ਇਹ ਇਮੀਗ੍ਰੇਸ਼ਨ ਲਈ ਸਾਡੀ ਨਵੀਂ ਯੋਜਨਾ ਹੈ ਜੋ ਰਾਸ਼ਟਰੀ ਸਿਹਤ ਯੋਜਨਾ (ਐਨਐਚਐਸ) ਅਤੇ ਵਿਆਪਕ ਸਿਹਤ ਅਤੇ ਦੇਖਭਾਲ ਖੇਤਰ ਨੂੰ ਸਮਰਥਨ ਦੇਣ ਲਈ ਸਾਡੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਇਹ ਯੋਜਨਾ ਯੂਕੇ ਵਿੱਚ ਸਿਹਤ ਪੇਸ਼ੇਵਰਾਂ ਲਈ ਰਹਿਣ ਅਤੇ ਕੰਮ ਕਰਨ ਦੀਆਂ ਸਥਿਤੀਆਂ ਵਿੱਚ ਸੁਧਾਰ ਕਰਨ ਵਿੱਚ ਮਦਦ ਕਰੇਗੀ।ਇਹ ਆਦੇਸ਼ ਦੇਸ਼ ਦੀ ਸਰਕਾਰ ਨੇ ਬ੍ਰਿਟੇਨ ਦੀ ਮਾਈਗ੍ਰੇਸ਼ਨ ਐਡਵਾਈਜ਼ਰੀ ਕਮੇਟੀ (ਐੱਮ.ਏ.ਸੀ.) ਦੀਆਂ ਸਿਫਾਰਿਸ਼ਾਂ ਤੋਂ ਬਾਅਦ ਦਿੱਤਾ ਹੈ, ਜਿਸ ਵਿੱਚ ਦੇਖਭਾਲ ਕਰਨ ਵਾਲੇ ਅਤੇ ਘਰੇਲੂ ਦੇਖਭਾਲ ਕਰਨ ਵਾਲਿਆਂ ਨੂੰ ਹੈਲਥ ਐਂਡ ਕੇਅਰ ਵੀਜ਼ਾ ਲਈ ਯੋਗ ਬਣਾਇਆ ਗਿਆ ਹੈ। ਨਾਲ ਹੀ ਹਰ ਕਿਸੇ ਨੂੰ ਸ਼ਾਰਟੇਜ ਆਕੂਪੇਸ਼ਨ ਲਿਸਟ (SOL) ਵਿੱਚ ਸ਼ਾਮਲ ਕੀਤਾ ਗਿਆ ਹੈ। ਸਿਹਤ ਅਤੇ ਦੇਖਭਾਲ ਵੀਜ਼ਾ ਲਈ ਚੁਣੇ ਗਏ ਲੋਕਾਂ ਲਈ SOL ਵਿੱਚ ਸ਼ਾਮਲ ਹੋਣ 'ਤੇ ਘੱਟੋ-ਘੱਟ ਸਲਾਨਾ ਤਨਖਾਹ 20,480 GBP ਨਿਰਧਾਰਤ ਕੀਤੀ ਗਈ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News