ਯੂਕੇ ''ਚ ਕੋਰੋਨਾ ਵਿਸਫੋਟ, 40,000 ਤੋਂ ਵੱਧ ਨਵੇਂ ਮਾਮਲੇ ਦਰਜ

Friday, Nov 12, 2021 - 11:22 AM (IST)

ਯੂਕੇ ''ਚ ਕੋਰੋਨਾ ਵਿਸਫੋਟ, 40,000 ਤੋਂ ਵੱਧ ਨਵੇਂ ਮਾਮਲੇ ਦਰਜ

ਲੰਡਨ (ਏਐਨਆਈ/ਸ਼ਿਨਹੂਆ): ਬ੍ਰਿਟੇਨ ਵਿੱਚ ਟੀਕਾਕਰਨ ਦੇ ਬਾਵਜੂਦ ਕੋਰੋਨਾ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਇੱਥੇ ਵੀਰਵਾਰ ਨੂੰ 42,408 ਨਵੇਂ ਕੋਵਿਡ-19 ਸੰਕਰਮਣ ਕੇਸ ਅਤੇ 195 ਮੌਤਾਂ ਦਰਜ ਕੀਤੀਆਂ ਗਈਆਂ। ਤਾਜ਼ਾ ਅਧਿਕਾਰਤ ਅੰਕੜਿਆਂ ਮੁਤਾਬਕ ਦੇਸ਼ ਵਿੱਚ ਕੁੱਲ ਮੌਤਾਂ ਦੀ ਗਿਣਤੀ 142,533 ਹੋ ਗਈ ਹੈ। ਮਰਨ ਵਾਲਿਆਂ ਵਿੱਚ ਸਿਰਫ ਉਹ ਲੋਕ ਸ਼ਾਮਲ ਹਨ ਜਿਹਨਾਂ ਦੀ ਮੌਤ ਉਹਨਾਂ ਦੇ ਪਹਿਲੇ ਸਕਾਰਾਤਮਕ ਟੈਸਟ ਦੇ 28 ਦਿਨਾਂ ਦੇ ਅੰਦਰ ਹੋ ਗਈ।ਪਿਛਲੇ ਸੱਤ ਦਿਨਾਂ ਵਿੱਚ ਲਾਗਾਂ ਵਿੱਚ 12 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ ਅਤੇ ਮੌਤਾਂ ਦੀ ਗਿਣਤੀ ਵਿੱਚ 4.4 ਪ੍ਰਤੀਸ਼ਤ ਦੀ ਕਮੀ ਆਈ ਹੈ।ਇਸ ਸਮੇਂ ਕੋਵਿਡ-19 ਦੇ 8,767 ਮਰੀਜ਼ ਹਸਪਤਾਲ ਵਿੱਚ ਦਾਖਲ ਹਨ।

ਨਵੀਨਤਮ ਡਾਟਾ ਵੀਰਵਾਰ ਨੂੰ ਉਦੋਂ ਸਾਹਮਣੇ ਆਇਆ ਜਦੋਂ ਨੈਸ਼ਨਲ ਹੈਲਥ ਸਰਵਿਸ (NHS) ਨੇ ਇੱਕ ਮਹੀਨੇ ਲਈ ਸਭ ਤੋਂ ਵੱਧ 999 (ਐਮਰਜੈਂਸੀ ਟੈਲੀਫੋਨ ਨੰਬਰ) ਕਾਲਾਂ ਦਾ ਜਵਾਬ ਦਿੱਤਾ।ਐਨਐਚਐਸ ਇੰਗਲੈਂਡ ਨੇ ਕਿਹਾ ਕਿ NHS 999 ਸੇਵਾਵਾਂ ਦਾ ਅਕਤੂਬਰ ਵਿੱਚ ਹੁਣ ਤੱਕ ਦਾ ਇਹ ਸਭ ਤੋਂ ਵਿਅਸਤ ਮਹੀਨਾ ਸੀ ਕਿਉਂਕਿ ਸਟਾਫ ਨੇ ਰਿਕਾਰਡ 1,012,143 ਕਾਲਾਂ ਦਾ ਜਵਾਬ ਦਿੱਤਾ ਸੀ।ਐਨਐਚਐਸ ਦੇ ਰਾਸ਼ਟਰੀ ਮੈਡੀਕਲ ਡਾਇਰੈਕਟਰ ਸਟੀਫਨ ਪੋਵਿਸ ਨੇ ਕਿਹਾ,"ਇੱਕ ਮਹੀਨੇ ਵਿਚ ਹੁਣ ਤੱਕ ਦੀਆਂ ਸਭ ਤੋਂ ਵੱਧ 999 ਕਾਲਾਂ ਦੇ ਜਵਾਬ ਦਿੱਤੇ ਗਏ, ਪ੍ਰਮੁੱਖ A&E (ਐਕਸੀਡੈਂਟ ਅਤੇ ਐਮਰਜੈਂਸੀ)। 

ਪੜ੍ਹੋ ਇਹ ਅਹਿਮ ਖਬਰ - ਨਿਊਜ਼ੀਲੈਂਡ 'ਚ ਮੁੜ ਵੱਧ ਰਹੇ ਕੋਰੋਨਾ ਮਾਮਲੇ, 201 ਨਵੇਂ ਕਮਿਊਨਿਟੀ ਕੇਸ ਦਰਜ

ਤਾਜ਼ਾ ਅੰਕੜੇ ਦਰਸਾਉਂਦੇ ਹਨ ਕਿ ਬ੍ਰਿਟੇਨ ਵਿੱਚ 12 ਸਾਲ ਅਤੇ ਇਸ ਤੋਂ ਵੱਧ ਉਮਰ ਦੇ 87 ਪ੍ਰਤੀਸ਼ਤ ਤੋਂ ਵੱਧ ਲੋਕਾਂ ਨੇ ਵੈਕਸੀਨ ਦੀ ਆਪਣੀ ਪਹਿਲੀ ਖੁਰਾਕ ਲਈ ਹੈ ਅਤੇ 79 ਪ੍ਰਤੀਸ਼ਤ ਤੋਂ ਵੱਧ ਲੋਕਾਂ ਨੇ ਦੋਵੇਂ ਖੁਰਾਕਾਂ ਪ੍ਰਾਪਤ ਕੀਤੀਆਂ ਹਨ। 19 ਪ੍ਰਤੀਸ਼ਤ ਤੋਂ ਵੱਧ ਲੋਕਾਂ ਨੇ ਬੂਸਟਰ ਜੈਬ, ਜਾਂ ਕੋਰੋਨਾ ਵਾਇਰਸ ਵੈਕਸੀਨ ਦੀ ਤੀਜੀ ਖੁਰਾਕ ਪ੍ਰਾਪਤ ਕੀਤੀ ਹੈ।ਜ਼ਿੰਦਗੀ ਨੂੰ ਆਮ ਵਾਂਗ ਵਾਪਸ ਲਿਆਉਣ ਲਈ ਬ੍ਰਿਟੇਨ, ਚੀਨ, ਜਰਮਨੀ, ਰੂਸ ਅਤੇ ਸੰਯੁਕਤ ਰਾਜ ਵਰਗੇ ਦੇਸ਼ ਤੇਜ਼ੀ ਨਾਲ ਕੋਰੋਨਾ ਵਾਇਰਸ ਟੀਕੇ ਲਗਾ ਰਹੇ ਹਨ।

ਨੋਟ- ਬ੍ਰਿਟੇਨ ਵਿਚ ਕੋਰੋਨਾ ਵਿਸਫੋਟ ਨੇ ਵਧਾਈ ਚਿੰਤਾ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News