ਮਹਾਰਾਣੀ ਐਲੀਜ਼ਾਬੇਥ ਦੇ ਪਤੀ ਪ੍ਰਿੰਸ ਫਿਲਿਪ ਦਾ ਹੋਇਆ ਦੇਹਾਂਤ, ਪੀ.ਐੱਮ. ਮੋਦੀ ਨੇ ਜਤਾਇਆ ਦੁੱਖ
Friday, Apr 09, 2021 - 06:14 PM (IST)
ਲੰਡਨ (ਬਿਊਰੋ): ਯੂਕੇ ਦੀ ਮਹਾਰਾਣੀ ਐਲੀਜ਼ਾਬੇਥ ਦੂਜੀ ਦੇ ਪਤੀ ਡਿਊਕ ਆਫ ਐਡਿਨਬਰਗ ਪ੍ਰਿੰਸ ਫਿਲਿਪ ਦਾ 99 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ ਹੈ। ਸੋਗ ਦੀ ਇਸ ਘੜੀ ਵਿਚ ਬ੍ਰਿਟੇਨ ਵਿਚ ਇਤਿਹਾਸਿਕ ਇਮਾਰਤਾਂ ਦੇ ਝੰਡੇ ਨੂੰ ਅੱਧਾ ਝੁਕਾ ਦਿੱਤਾ ਗਿਆ ਹੈ। ਲੰਡਨ ਸਥਿਤ ਬਰਮਿੰਘਨ ਪੈਲੇਸ ਨੇ ਇਹ ਜਾਣਕਾਰੀ ਦਿੱਤੀ। ਪ੍ਰਿੰਸ ਫਿਲਿਪ ਅਤੇ ਮਹਾਰਾਣੀ ਐਲੀਜ਼ਾਬੇਥ ਦਾ ਕਰੀਬ 73 ਸਾਲ ਦਾ ਸਾਥ ਰਿਹਾ। ਉਹਨਾਂ ਨੇ 2017 ਵਿਚ ਜਨਤਕ ਜੀਵਨ ਤੋਂ ਸੰਨਿਆਸ ਲੈ ਲਿਆ ਸੀ।ਪ੍ਰਿੰਸ ਫਿਲਿਪ ਬੀਤੇ ਕੁਝ ਸਮੇਂ ਤੋਂ ਬੀਮਾਰ ਸਨ। ਪਿਛਲੇ ਮਹੀਨੇ ਹੀ ਉਹਨਾਂ ਦੇ ਦਿਲ ਸੰਬੰਧੀ ਬੀਮਾਰੀ ਦਾ ਇਲਾਜ ਹੋਇਆ ਸੀ, ਜਿਸ ਦੇ ਬਾਅਦ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਸੀ।
10 ਜੂਨ ਨੂੰ ਪ੍ਰਿੰਸ ਫਿਲਿਪ ਦਾ 100ਵਾਂ ਜਨਮਦਿਨ ਹੋਣਾ ਸੀ। ਪ੍ਰਿੰਸ ਫਿਲਿਪ ਦੇ ਦੇਹਾਂਤ 'ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਦੁਖ ਜ਼ਾਹਰ ਕੀਤਾ ਹੈ। ਉਹਨਾਂ ਨੇ ਟਵੀਟ ਕਰ ਕੇ ਲਿਖਿਆ ਕਿ ਦੀ ਪ੍ਰਿੰਸ ਫਿਲਿਪ, ਐਡਿਨਬਰਗ ਡਿਊਕ ਦਾ ਮਿਲਟਰੀ ਵਿਚ ਵਿਸ਼ੇਸ਼ ਕਰੀਅਰ ਸੀ।ਕਮਿਊਨਿਟੀ ਸਰਵਿਸ ਪਹਿਲਾਂ ਵਿਚ ਉਹ ਸਭ ਤੋਂ ਅੱਗੇ ਸਨ। ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ।
ਬੀਤੇ 16 ਮਾਰਚ ਨੂੰ ਮਿਲੀ ਸੀ ਛੁੱਟੀ
ਬ੍ਰਿਟੇਨ ਦੀ ਮਹਾਰਾਣੀ ਐਲੀਜ਼ਾਬੇਥ ਦੂਜੀ ਦੇ ਪਤੀ ਪ੍ਰਿੰਸ ਫਿਲਿਪ ਕੋਰੋਨਾ ਪੀੜਤ ਹੋ ਗਏ ਸਨ। ਉਹਨਾਂ ਨੂੰ 16 ਫਰਵਰੀ ਲੰਡਨ ਦੇ ਨਿੱਜੀ ਕਿੰਗ ਐਡਵਰਡ ਸਪਤਮ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਸੀ। ਬਾਅਦ ਵਿਚ ਉਹਨਾਂ ਨੂੰ ਸੈਂਟ ਬਾਰਥੋਲੋਮੇਵ ਦੇ ਦਿਲ ਰੋਗ ਮਾਹਰ ਦੇ ਵਿਸ਼ੇਸ਼ ਹਸਪਤਾਲ ਲਿਜਾਇਆ ਗਿਆ। ਫਿਰ ਉੱਥੋਂ ਵਾਪਸ ਕਿੰਗ ਐਡਵਰਡ ਹਸਪਤਾਲ ਲਿਆਂਦਾ ਗਿਆ ਸੀ।ਇਲਾਜ ਦੇ ਬਾਅਦ ਮੰਗਲਵਾਰ 16 ਮਾਰਚ ਨੂੰ ਲੰਡਨ ਦੇ ਹਸਪਤਾਲ ਤੋਂ ਉਹਨਾਂ ਨੂੰ ਛੁੱਟੀ ਮਿਲ ਗਈ ਸੀ। ਉਹਨਾਂ ਦੇ ਇਨਫੈਕਸ਼ਨ ਅਤੇ ਦਿਲ ਸੰਬੰਧੀ ਰੋਗ ਦਾ ਇਲਾਜ ਚੱਲ ਰਿਹਾ ਸੀ।