ਜਾਨਸਨ ਦੀ TV ਬੁਲਾਰਨ ਨੇ ਆਪਣੇ ਆਪ ਨੂੰ ਕੀਤਾ ਆਈਸੋਲੇਟ

Saturday, Jan 23, 2021 - 10:32 PM (IST)

ਮਾਸਕੋ-ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਬੁਲਾਰਾਨ ਏਲੇਗ੍ਰਾ ਸਟ੍ਰੈਟਨ ਨੇ ਕੋਰੋਨਾ ਵਾਇਰਸ ਮਰੀਜ਼ ਦੇ ਸੰਪਰਕ ’ਚ ਆਉਣ ਦੇ ਖਦਸ਼ੇ ਦੇ ਮੱਦੇਨਜ਼ਰ ਆਪਣੇ ਆਪ ਨੂੰ ਆਈਸੋਲੇਟ ਕਰ ਲਿਆ ਹੈ। ‘ਗਾਰਡੀਅਨ’ ਅਖਬਾਰ ਮੁਤਾਬਕ ਸਰਕਾਰ ਦੇ ਟੈਲੀਵਿਜ਼ਨ ਪ੍ਰੈੱਸ ਬ੍ਰੀਫਿੰਗ ਦੀ ਅਗਵਾਈ ਕਰ ਰਹੇ ਸਾਬਕਾ ਪੱਤਰਕਾਰ ਅਗਲੇ ਹਫਤੇ ਕੰਮ ਨਹੀਂ ਕਰਨਗੇ।

ਇਹ ਵੀ ਪੜ੍ਹੋ -ਰੂਸ ’ਚ ਨਵਲਨੀ ਦੀ ਰਿਹਾਈ ਦੀ ਮੰਗ ਕਰਨ ਵਾਲੇ 350 ਪ੍ਰਦਰਸ਼ਨਕਾਰੀਆਂ ਨੂੰ ਕੀਤਾ ਗਿਆ ਗ੍ਰਿਫਤਾਰ

ਇਸ ਸੰਬੰਧ ’ਚ ਕੋਈ ਹੋਰ ਵੇਰਵਾ ਨਹੀਂ ਦਿੱਤਾ ਗਿਆ ਹੈ। ਸਟ੍ਰੈਟਨ ਕੋਰੋਨਾ ਵਾਇਰਸ ਦੀ ਲਪੇਟ ’ਚ ਆਉਣ ਦੇ ਖਦਸ਼ੇ ’ਚ ਆਈਸੋਲੇਟ ਹੋਣ ਵਾਲੇ ਸੀਨੀਅਰ ਸਰਕਾਰੀ ਅਧਿਕਾਰੀਆਂ ਦੀ ਸੂਚੀ ’ਚ ਸ਼ਾਮਲ ਹੋ ਗਏ ਹਨ। ਸਿਹਤ ਮੰਤਰੀ ਮੈਟ ਹੈਨਕਾਕ ਵੀ ਇਨਫੈਕਸ਼ਨ ਦੇ ਖਤਰੇ ਦੇ ਕਾਰਣ ਮੰਗਲਵਾਰ ਨੂੰ ਆਈਸੋਲੇਸ਼ਨ ’ਚ ਚਲੇ ਗਏ ਹਨ।

ਇਹ ਵੀ ਪੜ੍ਹੋ -ਪਾਕਿ ’ਚ ਜੱਜਾਂ ਵਿਰੁੱਧ ‘ਅਪਮਾਨਜਨਕ’ ਟਿੱਪਣੀ ਕਰਨ ਨੂੰ ਲੈ ਕੇ ਇਕ ਨਿਊਜ਼ ਚੈਨਲ ਦਾ ਲਾਇਸੈਂਸ ਸਸਪੈਂਡ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News