ਬ੍ਰਿਟੇਨ ਦੇ PM ਨੇ ਸ਼ਰਤਾਂ ਨਾਲ ਸੰਸਦ ਮੈਂਬਰਾਂ ਨੂੰ ਸ਼ਰਾਬ ਦੀ ਦਾਅਵਤ ’ਤੇ ਸੱਦਿਆ, ਮੈਂਬਰਾਂ ਨੇ ਜਤਾਈ ਨਾਰਾਜ਼ਗੀ

Tuesday, Sep 07, 2021 - 05:19 PM (IST)

ਬ੍ਰਿਟੇਨ ਦੇ PM ਨੇ ਸ਼ਰਤਾਂ ਨਾਲ ਸੰਸਦ ਮੈਂਬਰਾਂ ਨੂੰ ਸ਼ਰਾਬ ਦੀ ਦਾਅਵਤ ’ਤੇ ਸੱਦਿਆ, ਮੈਂਬਰਾਂ ਨੇ ਜਤਾਈ ਨਾਰਾਜ਼ਗੀ

ਲੰਡਨ (ਭਾਸ਼ਾ) : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕੰਜ਼ਰਵੇਟਿਵ ਪਾਰਟੀ ਦੇ ਸਾਥੀ ਸੰਸਦ ਮੈਂਬਰਾਂ ਨੂੰ ਮੰਗਲਵਾਰ ਸ਼ਾਮ ਡਾਊਨਿੰਗ ਸਟ੍ਰੀਟ ਵਿਚ ਸ਼ਰਾਬ ਦੀ ਦਾਅਵਤ ’ਤੇ ਸੱਦਿਆ ਹੈ। ਹਾਲਾਂਕਿ ਇਸ ਵਿਚ ਸ਼ਾਮਲ ਹੋਣ ਲਈ ਉਨ੍ਹਾਂ ਨੂੰ ਇਕ ਤਥਾਕਥਿਤ ‘ਕੋਵਿਡ ਪਾਸ’, ਟੀਕਾਕਰਨ ਪ੍ਰਮਾਣ ਪੱਤਰ ਜਾਂ ਕੋਵਿਡ-19 ਦੀ ਹਾਲੀਆ ਨੈਗੇਟਿਵ ਰਿਪੋਰਟ ਨਾਲ ਰੱਖਣ ਦਾ ਹੁਕਮ ਦਿੱਤਾ ਗਿਆ ਹੈ। ਸੰਸਦ ਦੇ ਕੁੱਝ ਮੈਂਬਰ ਇਸ ਜ਼ਰੂਰਤ ਨੂੰ ਲੈ ਕੇ ਨਾਰਾਜ਼ ਹਨ ਅਤੇ ਉਨ੍ਹਾਂ ਨੇ ਅਜਿਹੇ ਕਿਸੇ ਵੀ ਸਬੂਤ ਦੇ ਬਿਨਾਂ ਰਿਸੈਪਸ਼ਨ ਵਿਚ ਆਉਣ ਦੀ ਗੱਲ ਕਹੀ ਹੈ।

‘ਦਿ ਡੇਲੀ ਟੈਲੀਗ੍ਰਾਫ’ ਮੁਤਾਬਕ ਸੱਦੇ ਪੱਤਰ ਨਾਲ ਭੇਜੇ ਗਏ ਸੰਦੇਸ਼ ਵਿਚ ਕਿਹਾ ਗਿਆ ਹੈ ਕਿ ‘ਸੁਰੱਖਿਆ ਅਤੇ ਬਚਾਅ ਕਾਰਨਾਂ ਦੇ ਚੱਲਦੇ... ਤੁਹਾਨੂੰ ਪ੍ਰਵੇਸ਼ ਮੌਕੇ ਐਨ.ਐਚ.ਐਸ. ਦਾ ਕੋਵਿਡ ਪਾਸ ਪੇਸ਼ ਕਰਨਾ ਹੋਵੇਗਾ, ਜੋ ਇਹ ਤਸਦੀਕ ਕਰਦਾ ਹੋਵੇ ਕਿ ਟੀਕੇ ਦੀਆਂ ਦੋਵੇਂ ਖੁਰਾਕਾਂ ਲਈਆਂ ਹੋਈਆਂ ਹਨ। ਇਸ ਦੇ ਇਲਾਵਾ ਕੋਵਿਡ-19 ਜਾਂਚ ਦੀ ਹਾਲੀਆ ਨੈਗੇਟਿਵ ਰਿਪੋਰਟ ਵੀ ਪੇਸ਼ ਕਰ ਸਕਦੇ ਹਨ।’ ਨਿਊ ਫਾਰੇਸਟ ਵੈਸਟ ਤੋਂ ਕੰਜ਼ਰਵੇਟਿਵ ਪਾਰਟੀ ਦੇ ਮੈਂਬਰ ਸਰਡ ਡੇਸਮੰਡ ਸਵੈਨ ਨੇ ਕਿਹਾ, ‘ਮੈਂ ਦਾਅਵਤ ਵਿਚ ਸ਼ਾਮਲ ਹੋਵਾਂਗਾ। ਜੇਕਰ ਮੇਰੇ ਕੋਲੋਂ ਕੋਵਿਡ ਪਾਸ ਮੰਗਿਆ ਗਿਆ ਤਾਂ ਮੈਂ ਨਿਮਰਤਾ ਨਾਲ ਇਨਕਾਰ ਕਰ ਦੇਵਾਂਗਾ।’


author

cherry

Content Editor

Related News