ਬ੍ਰਿਟੇਨ ਦੀ ਪੁਲਸ ਨੇ ਜਾਸੂਸੀ ਦੇ ਸ਼ੱਕ ''ਚ ਇਕ ਵਿਅਕਤੀ ਨੂੰ ਲਿਆ ਹਿਰਾਸਤ ''ਚ
Wednesday, Jun 15, 2022 - 02:59 PM (IST)
ਮਾਸਕੋ (ਵਾਰਤਾ): ਬ੍ਰਿਟੇਨ ਦੇ ਗੈਟਵਿਕ ਹਵਾਈ ਅੱਡੇ ਤੋਂ ਲੰਡਨ ਪੁਲਸ ਨੇ ਰੂਸ ਲਈ ਜਾਸੂਸੀ ਕਰਨ ਦੇ ਸ਼ੱਕ 'ਚ ਇਕ ਵਿਅਕਤੀ ਨੂੰ ਹਿਰਾਸਤ 'ਚ ਲਿਆ ਹੈ। ਬ੍ਰਿਟਿਸ਼ ਮੀਡੀਆ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ ਅਤੇ ਡੈਨਮਾਰਕ ਨੇ 49 ਸਾਲਾ ਪੁਰਾਣਾ ਟਾਪੂ ਵਿਵਾਦ ਸੁਲਝਾਇਆ, ਸਮਝੌਤੇ 'ਤੇ ਕੀਤੇ ਦਸਤਖ਼ਤ
ਸਨ ਟੈਬਲਾਇਡ ਨੇ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਕਿ ਦੇਸ਼ ਛੱਡਣ ਦੀ ਕੋਸ਼ਿਸ਼ ਕਰਦੇ ਸਮੇਂ ਜਾਸੂਸੀ ਦੇ ਦੋਸ਼ 'ਚ ਸੋਮਵਾਰ ਨੂੰ ਹਵਾਈ ਅੱਡੇ 'ਤੇ ਇਕ ਸ਼ੱਕੀ ਨੂੰ ਹਿਰਾਸਤ 'ਚ ਲਿਆ ਗਿਆ। ਉਹਨਾਂ ਨੇ ਕਿਹਾ ਕਿ ਸ਼ੱਕੀ ਬ੍ਰਿਟੇਨ ਵਿੱਚ ਪੁਤਿਨ ਸ਼ਾਸਨ ਦੀ ਤਰਫੋਂ ਜਾਸੂਸੀ ਕਰ ਰਿਹਾ ਸੀ। ਉਸ ਨੂੰ ਨਿਗਰਾਨੀ ਹੇਠ ਰੱਖਿਆ ਗਿਆ ਅਤੇ ਦੇਸ਼ ਛੱਡਣ ਦੀ ਕੋਸ਼ਿਸ਼ ਕਰਨ ਲਈ ਗੈਟਵਿਕ ਪਹੁੰਚਣ 'ਤੇ ਗ੍ਰਿਫ਼ਤਾਰ ਕਰ ਲਿਆ ਗਿਆ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ 'ਚ ਆਇਆ ਹੜ੍ਹ, 10 ਹਜ਼ਾਰ ਤੋਂ ਵੱਧ ਸੈਲਾਨੀਆਂ ਨੂੰ ਕੱਢਣ ਦੇ ਹੁਕਮ (ਤਸਵੀਰਾਂ)