ਬ੍ਰਿਟੇਨ : ਫਲਾਇਡ ਦੀ ਗ੍ਰਿਫਤਾਰੀ ਦਾ ਪੁਲਸ ਦਾ ਬਾਡੀਕੈਮ ਫੁਟੇਜ ਕੀਤਾ ਜਾਰੀ

08/04/2020 11:05:14 AM

ਮਿਨਿਆਪੋਲਿਸ- ਮਿਨਿਆਸੋਟਾ ਦੀ ਅਦਾਲਤ ਇਹ ਜਾਂਚ ਕਰ ਰਹੀ ਹੈ ਕਿ ਬ੍ਰਿਟੇਨ ਦੇ ਇਕ ਅਖਬਾਰ ਨੂੰ ਕਾਲੇ ਵਿਅਕਤੀ ਜਾਰਜ ਫਲਾਇਡ ਦੀ ਗ੍ਰਿਫਤਾਰੀ ਅਤੇ ਮੌਤ ਦੌਰਾਨ ਦਾ ਪੁਲਸ ਬਾਡੀ ਕੈਮਰਾ ਫੁਟੇਜ ਕਿਵੇਂ ਹਾਸਲ ਹੋਇਆ। ਫਲਾਇਡ ਨੂੰ 25 ਮਈ ਨੂੰ ਗ੍ਰਿਫਤਾਰੀ ਕਰਨ ਵਾਲੇ ਮਿਨਿਆਪੋਲਿਸ ਦੇ ਦੋ ਪੁਲਸ ਅਧਿਕਾਰੀਆਂ ਦੇ ਬਾਡੀ-ਕੈਮਰੇ ਨਾਲ ਪ੍ਰਾਪਤ ਵੀਡੀਓ ਦੇ ਕੁਝ ਹਿੱਸਿਆਂ ਨੂੰ ਡੇਲੀ ਮੇਲ ਨੇ ਸੋਮਵਾਰ ਨੂੰ ਜਾਰੀ ਕੀਤਾ ਸੀ। 

ਹੇਨੇਪਿਨ ਕਾਊਂਟੀ ਦੇ ਜੱਜ ਨੇ ਪਿਛਲੇ ਮਹੀਨੇ ਪੱਤਰਕਾਰਾਂ ਅਤੇ ਹੋਰ ਲੋਕਾਂ ਨੂੰ ਅਪਾਇਨਟਮੈਂਟ ਲੈ ਕੇ ਫੁਟੇਜ ਦੇਖਣ ਦੀ ਇਜਾਜ਼ਤ ਦਿੱਤੀ ਸੀ ਪਰ ਸਮਾਚਾਰ ਸੰਗਠਨਾਂ ਦੀ ਵੀਡੀਓ ਸਰਵਜਨਕ ਰੂਪ ਨਾਲ ਉਪਲੱਬਧ ਕਰਾਉਣ ਦੀ ਮੰਗ 'ਤੇ ਉਨ੍ਹਾਂ ਨੇ ਕੋਈ ਫੈਸਲਾ ਨਹੀਂ ਲਿਆ ਸੀ। ਅਖਬਾਰ ਦੇ ਲੇਖ ਵਿਚ ਕਿਹਾ ਗਿਆ ਹੈ ਕਿ ਇਹ ਵੀਡੀਓ ਅਤੇ ਸਾਬਕਾ ਪੁਲਸ ਅਧਿਕਾਰੀ ਜੇ. ਕਵੇਂਗ ਦੇ ਬਾਡੀਕੈਮ ਦਾ 18 ਮਿੰਟ ਦਾ ਵੀਡੀਓ ਦਿਖਾਇਆ ਗਿਆ ਹੈ। ਹੇਨੇਪਿਨ ਕਾਉਂਟੀ ਡਿਸਟ੍ਰਿਕਟ ਕੋਰਟ ਦੇ ਬੁਲਾਰੇ ਸਪੈਂਸਰ ਬਿਕੇਟ ਨੇ ਸਟਾਰ ਟ੍ਰਿਬਿਊਨ ਨੂੰ ਦੱਸਿਆ ਕਿ ਵੀਡੀਓ ਲੀਕ ਹੋਣ ਦੇ ਮਾਮਲੇ ਦੀ ਜਾਂਚ ਜਾਰੀ ਹੈ। 
ਫਲਾਇਡ ਮਾਮਲੇ ਦੀ ਜਾਂਚ ਮਿਨਿਆਸੋਟਾ ਦੇ ਅਟਾਰਨੀ ਜਨਰਲ ਕੀਥ ਐਲਿਸਨ ਦੇ ਦਫਤਰ ਵਿਚ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਵੀਡੀਓ ਲੀਕ ਉਨ੍ਹਾਂ ਵਲੋਂ ਨਹੀਂ ਹੋਈ ਹੈ। 


Lalita Mam

Content Editor

Related News