UK : ਜਾਨਸਨ ਦੇ ਸਮਰਥਨ ਨਾਲ ਪੰਜਾਬੀ ਮੂਲ ਦੀ ਮੰਤਰੀ ''ਤੇ ਅਸਤੀਫ਼ੇ ਦੀ ਨੌਬਤ ਟਲੀ
Saturday, Nov 21, 2020 - 09:41 AM (IST)
ਲੰਡਨ- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੌਰਿਸ ਜਾਨਸਨ ਨੇ ਸ਼ੁੱਕਰਵਾਰ ਨੂੰ ਆਪਣੀ ਕੈਬਨਿਟ ਸਹਿਯੋਗੀ ਪ੍ਰੀਤੀ ਪਟੇਲ ਦਾ ਸਮਰਥਨ ਕੀਤਾ, ਜਦਕਿ ਡਰਾਉਣ-ਧਮਕਾਉਣ ਦੇ ਦੋਸ਼ਾਂ ਵਿਚ ਕੈਬਨਿਟ ਦਫ਼ਤਰ ਦੀ ਇਕ ਜਾਂਚ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਮੰਤਰੀ ਅਹੁਦੇ ਦੀ ਦੁਰਵਰਤੋਂ ਕੀਤੀ, ਭਾਵੇਂ ਹੀ ਉਨ੍ਹਾਂ ਅਨਜਾਣੇ ਵਿਚ ਅਜਿਹਾ ਕੀਤਾ ਹੋਵੇਗਾ।
ਸਾਧਾਰਣ ਤੌਰ 'ਤੇ ਕੋਡ ਦਾ ਉਲੰਘਣ ਕਰਨ ਵਾਲੇ ਮੰਤਰੀਆਂ ਦੇ ਅਸਤੀਫ਼ੇ ਦੀ ਉਮੀਦ ਕੀਤੀ ਜਾਂਦੀ ਹੈ ਪਰ ਅਖੀਰ ਇਹ ਪ੍ਰਧਾਨ ਮੰਤਰੀ 'ਤੇ ਨਿਰਭਰ ਕਰਦਾ ਹੈ ਕਿ ਮੰਤਰੀਆਂ ਦੀ ਕੋਡ ਸਬੰਧੀ ਸੁਤੰਤਰ ਸਲਾਹਕਾਰ ਦੇ ਨਤੀਜਿਆਂ 'ਤੇ ਕੋਈ ਕਾਰਵਾਈ ਕਰਨੀ ਹੈ ਜਾਂ ਨਹੀਂ।
ਇਸ ਸਾਲ ਦੀ ਸ਼ੁਰੂਆਤ ਵਿਚ ਦੋਸ਼ ਸਾਹਮਣੇ ਆਉਣ ਦੇ ਬਾਅਦ ਤੋਂ ਲਗਾਤਾਰ ਪਟੇਲ ਦਾ ਸਮਰਥਨ ਕਰ ਰਹੇ ਜਾਨਸਨ ਨੇ ਘੋਸ਼ਣਾ ਕੀਤਾ ਕਿ ਉਨ੍ਹਾਂ ਨੂੰ 48 ਸਾਲਾ ਪੰਜਾਬੀ ਮੂਲ ਦੀ ਮੰਤਰੀ 'ਤੇ ਹੁਣ ਵੀ ਪੂਰਾ ਭਰੋਸਾ ਹੈ, ਜੋ ਗ੍ਰਹਿ ਮੰਤਰੀ ਦੇ ਰੂਪ ਵਿਚ ਬ੍ਰਿਟੇਨ ਦੇ ਸਰਵ ਉੱਚ ਰਾਜਨੀਤਕ ਮੰਤਰਾਲਿਆਂ ਵਿਚੋਂ ਇਕ 'ਤੇ ਹੈ। ਹਾਲਾਂਕਿ ਇਸ ਨਾਲ ਮੰਤਰੀ ਕੋਡ 'ਤੇ ਸੁਤੰਤਰ ਸਲਾਹਕਾਰ ਐਲੈਕਸ ਐਲਨ ਨੂੰ ਅਸਤੀਫ਼ਾ ਦੇਣਾ ਪਿਆ ਕਿਉਂਕਿ ਇਹ ਫੈਸਲਾ ਉਨ੍ਹਾਂ ਦੀ ਰਿਪੋਰਟ ਦੇ ਫੈਸਲੇ ਖ਼ਿਲਾਫ਼ ਹੈ।
ਇਹ ਵੀ ਪੜ੍ਹੋ- ਹਾਂਗਕਾਂਗ ਨੇ ਏਅਰ ਇੰਡੀਆ ਦੀਆਂ ਉਡਾਣਾਂ 'ਤੇ 5ਵੀਂ ਵਾਰ ਲਾਈ ਪਾਬੰਦੀ
ਪ੍ਰੀਤੀ ਪਟੇਲ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਉਨ੍ਹਾਂ ਨੂੰ ਦੁੱਖ ਹੈ ਕਿ ਪਿਛਲੇ ਸਮੇਂ ਉਨ੍ਹਾਂ ਦੇ ਵਿਵਹਾਰ ਕਾਰਨ ਲੋਕਾਂ ਨੂੰ ਦੁੱਖ ਪੁੱਜਾ। ਕੈਬਨਿਟ ਦਫ਼ਤਰ ਦੀ ਇਕ ਇੰਟਰਵੀਊ ਵਿਚ ਕਿਹਾ ਗਿਆ ਕਿ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੀ ਗ੍ਰਹਿ ਮੰਤਰੀ 'ਤੇ ਪੂਰਾ ਭਰੋਸਾ ਹੈ ਅਤੇ ਉਹ ਇਸ ਮਾਮਲੇ ਨੂੰ ਹੁਣ ਖ਼ਤਮ ਮੰਨਦੇ ਹਨ। ਹਾਲਾਂਕਿ ਐਲਨ ਦੇ ਅਸਤੀਫ਼ੇ ਦੇ ਬਾਅਦ ਇਹ ਮੁੱਦਾ ਕੁਝ ਹੋਰ ਦਿਨ ਛਾਇਆ ਰਹਿ ਸਕਦਾ ਹੈ।