ਬ੍ਰਿਟੇਨ ਦੇ ਵਿਰੋਧੀ ਨੇਤਾ ਨੇ ਉਪਨਿਵੇਸ਼ਵਾਦ ਦਾ ਇਤਿਹਾਸ ਸਕੂਲਾਂ ''ਚ ਪੜ੍ਹਾਉਣ ਦੀ ਕੀਤੀ ਮੰਗ

Friday, Oct 12, 2018 - 03:09 AM (IST)

ਲੰਡਨ— ਬ੍ਰਿਟੇਨ ਦੀ ਵਿਰੋਧੀ ਲੇਬਰ ਪਾਰਟੀ ਨੇ ਬ੍ਰਿਟਿਸ਼ ਵਿਰਾਸਤ ਤੇ ਭਾਰਤ ਵਰਗੇ ਦੇਸ਼ਾਂ 'ਚ ਉਪਨਿਵੇਸ਼ਵਾਦ ਦੇ ਪ੍ਰਭਾਵ ਬਾਰੇ ਦੇਸ਼ ਭਰ 'ਚ ਸਕੂਲਾਂ 'ਚ ਪੜ੍ਹਾਉਣ ਦੀ ਮੰਗ ਕੀਤੀ ਹੈ। ਲੇਬਰ ਪਾਰਟੀ ਦੇ ਨੇਤਾ ਜੇਰੇਮੀ ਕੋਰਬਿਨ ਨੇ ਕਿਹਾ ਕਿ ਕੋਰਸ 'ਚ ਅਜਿਹਾ ਬਦਲਾਅ ਹਾਲ ਹੀ 'ਚ ਹੋਏ 'ਵਿੰਡਰਸ਼' ਮਾਮਲੇ ਨੂੰ ਦੇਖਦੇ ਹੋਏ ਬੇਹੱਦ ਜ਼ਰੂਰੀ ਹੈ, ਜਿਸ 'ਚ ਰਾਸ਼ਟਰਮੰਡਲ ਨਾਗਰਿਕਾਂ ਨੂੰ ਬ੍ਰਿਟੇਨ 'ਚ ਨਾਗਰਿਕਤਾਂ ਦੇ ਅਧਿਕਾਰ ਤੋਂ ਵਾਂਝਾ ਕੀਤਾ ਗਿਆ।
ਨੇਤਾ ਨੇ ਕਿਹਾ ਕਿ ਵਿੰਡਰਸ਼ ਘਪਲੇ ਦੇ ਮਾਮਲੇ 'ਚ ਇਹ ਬੇਹੱਦ ਜ਼ਰੂਰੀ ਹੈ ਕਿ ਅਸੀਂ ਇਕ ਸਮਾਜ ਦੇ ਤੌਰ 'ਤੇ ਬ੍ਰਿਟਿਸ਼ ਸਾਮਰਾਜ, ਉਪਨਿਵੇਸ਼ ਤੇ ਦਾਸਤਾ ਦੀ ਵਿਰਾਸਤ ਤੇ ਭੂਮਿਕਾ ਬਾਰੇ ਜਾਣੀਏ 'ਤੇ ਸਮਝੀਏ। ਉਨ੍ਹਾਂ ਕਿਹਾ, ''ਇਹ ਜ਼ਰੂਰੀ ਹੈ ਕਿ ਆਉਣ ਵਾਲੀ ਪੀੜ੍ਹੀ 'ਬਲੈਕ ਬ੍ਰਿਟਨਸ' ਦੀ ਭੂਮਿਕਾ ਬਾਰੇ ਜਾਣੀਏ ਜੋ ਉਨ੍ਹਾਂ ਨੂੰ ਦੇਸ਼ ਦੇ ਇਤਿਹਾਸ 'ਚ ਤੇ ਨਸਲੀ ਸਮਾਨਤਾ ਲਿਆਉਣ ਲਈ ਸੰਘਰਸ਼ 'ਚ ਨਿਭਾਈ ਹੈ।'' ਉਨ੍ਹਾਂ ਕਿਹਾ ਪਹਿਲਾਂ ਕੀਤੀਆਂ ਗਲਤੀਆਂ ਨੂੰ ਦੁਹਰਾਇਆ ਨਾ ਜਾਵੇ, ਇਹ ਯਕੀਨੀ ਕਰਨ ਲਈ ਇਤਿਹਾਸ ਤੋਂ ਸਬਕ ਲਿਆ ਜਾਵੇ।


Related News