ਬ੍ਰਿਟੇਨ ਜੇਲ 'ਚ ਬੰਦ ਬ੍ਰਿਟਿਸ਼-ਈਰਾਨੀ ਮਹਿਲਾ ਨੂੰ ਦੇਵੇਗਾ 'ਡਿਪਲੋਮੈਟਿਕ ਸੁਰੱਖਿਆ'

03/08/2019 1:00:10 PM

ਲੰਡਨ (ਭਾਸ਼ਾ)— ਬ੍ਰਿਟੇਨ ਨੇ ਕਿਹਾ ਹੈ ਕਿ ਉਹ ਜਾਸੂਸੀ ਦੇ ਦੋਸ਼ਾਂ ਵਿਚ ਈਰਾਨ ਦੀ ਜੇਲ ਵਿਚ ਬੰਦ ਇਕ ਬ੍ਰਿਟਿਸ਼-ਈਰਾਨੀ ਮਾਂ ਨਾਜ਼ਨੀਨ ਜ਼ਘਾਰੀ-ਰੈਟਕਲਿਫ ਨੂੰ 'ਡਿਪਲੋਮੈਟਿਕ ਸੁਰੱਖਿਆ' ਦੇਣ ਦਾ ਕਦਮ ਚੁੱਕੇਗਾ। ਵਿਦੇਸ਼ ਮੰਤਰੀ ਜੇਰੇਮੀ ਹੰਟ ਨੇ ਕਿਹਾ ਕਿ ਇਹ ਫੈਸਲਾ ਦੋਹਰੀ ਨਾਗਰਿਕਤਾ ਰੱਖਣ ਵਾਲੀ ਮਹਿਲਾ ਦੀ 3 ਸਾਲ ਦੀ ਹਿਰਾਸਤ ਦੌਰਾਨ ਮੈਡੀਕਲ ਦੇਖਭਾਲ ਵਿਚ ਕਮੀ ਅਤੇ ਉਨ੍ਹਾਂ ਲਈ ਉਚਿਤ ਇਲਾਜ ਦੀ ਵਿਵਸਥਾ ਨਾ ਕੀਜੇ ਜਾਣ ਕਾਰਨ ਲਿਆ ਗਿਆ ਹੈ। 

PunjabKesari

ਉਨ੍ਹਾਂ ਨੇ ਵੀਰਵਾਰ ਨੂੰ ਇਕ ਬਿਆਨ ਵਿਚ ਕਿਹਾ,''ਮੈਂ ਅੱਜ ਫੈਸਲਾ ਕੀਤਾ ਹੈ ਕਿ ਬ੍ਰਿਟੇਨ ਮਹਿਲਾ ਨੂੰ ਡਿਪਲੋਮੈਟਿਕ ਸੁਰੱਖਿਆ ਪ੍ਰਦਾਨ ਕਰਨ ਦਾ ਬਹੁਤ ਅਸਧਾਰਨ ਕਦਮ ਚੁੱਕਿਆ ਜਾਵੇਗਾ।'' ਜ਼ਘਾਰੀ-ਰੈਟਕਲਿਫ ਨੂੰ ਸਿਹਤ ਸਬੰਧੀ ਕਈ ਮੁਸ਼ਕਲਾਂ ਪੇਸ਼ ਆ ਰਹੀਆਂ ਹਨ। ਗੌਰਤਲਬ ਹੈ ਕਿ ਥਾਮਸਨ ਰਾਇਟਰਜ਼ ਫਾਊਂਡੇਸ਼ਨ ਵਿਚ ਇਕ ਪ੍ਰਾਜੈਕਟ ਪ੍ਰਬੰਧਕ ਜ਼ਘਾਰੀ-ਰੈਟਕਲਿਫ ਨੂੰ ਅਪ੍ਰੈਲ 2016 ਵਿਚ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ ਸੀ ਜਦੋਂ ਉਹ ਆਪਣੀ ਛੋਟੀ ਬੱਚੀ ਨਾਲ ਛੁੱਟੀਆਂ ਕੱਟ ਕੇ ਈਰਾਨ ਤੋਂ ਪਰਤ ਰਹੀ ਸੀ। 

PunjabKesari

ਸਤੰਬਰ 2016 ਵਿਚ ਈਰਾਨੀ ਸਰਕਾਰ ਨੂੰ ਕਥਿਤ ਰੂਪ ਨਾਲ ਡੇਗਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿਚ ਉਨ੍ਹਾਂ ਨੂੰ 5 ਸਾਲ ਦੀ ਜੇਲ ਦੀ ਸਜ਼ਾ ਸੁਣਾਈ ਗਈ ਸੀ। ਜ਼ਘਾਰੀ-ਰੈਟਕਲਿਫ, ਥਾਮਸਨ ਰਾਇਟਰਜ਼ ਫਾਊਂਡੇਸ਼ਨ ਅਤੇ ਬ੍ਰਿਟਿਸ਼ ਸਰਕਾਰ ਨੇ ਉਨ੍ਹਾਂ ਵਿਰੁੱਧ ਲੱਗੇ ਦੋਸ਼ਾਂ ਤੋਂ ਲਗਾਤਾਰ ਇਨਕਾਰ ਕੀਤਾ ਹੈ। ਬ੍ਰਿਟੇਨ ਸਰਕਾਰ ਕਈ ਵਾਰ ਈਰਾਨ ਨੂੰ ਉਨ੍ਹਾਂ ਨੂੰ ਰਿਹਾਅ ਕਰਨ ਦੀ ਅਪੀਲ ਕਰ ਚੁੱਕੀ ਹੈ।


Vandana

Content Editor

Related News