ਬ੍ਰਿਟਿਸ਼ MP ਨੇ ਲੰਡਨ ਸਟੇਸ਼ਨ ''ਤੇ ''ਬੰਗਾਲੀ'' ਭਾਸ਼ਾ ਦੇ ਸਾਈਨ ਬੋਰਡ ''ਤੇ ਜਤਾਇਆ ਇਤਰਾਜ਼

Monday, Feb 10, 2025 - 05:10 PM (IST)

ਬ੍ਰਿਟਿਸ਼ MP ਨੇ ਲੰਡਨ ਸਟੇਸ਼ਨ ''ਤੇ ''ਬੰਗਾਲੀ'' ਭਾਸ਼ਾ ਦੇ ਸਾਈਨ ਬੋਰਡ ''ਤੇ ਜਤਾਇਆ ਇਤਰਾਜ਼

PunjabKesariਲੰਡਨ (ਏਜੰਸੀ)- ਬ੍ਰਿਟੇਨ ਦੇ ਇਕ ਸੰਸਦ ਮੈਂਬਰ ਨੇ ਲੰਡਨ ਦੇ ਵ੍ਹਾਈਟਚੈਪਲ ਸਟੇਸ਼ਨ 'ਤੇ ਬੰਗਾਲੀ ਭਾਸ਼ਾ ਵਿੱਚ ਲਿਖੇ 'ਸਾਈਨ ਬੋਰਡ' 'ਤੇ ਇਤਰਾਜ਼ ਜਤਾਇਆ ਅਤੇ ਕਿਹਾ ਕਿ ਇਸਨੂੰ ਸਿਰਫ਼ ਅੰਗਰੇਜ਼ੀ ਵਿੱਚ ਲਿਖਿਆ ਜਾਣਾ ਚਾਹੀਦਾ ਹੈ। ਐਲੋਨ ਮਸਕ ਨੇ ਸੰਸਦ ਮੈਂਬਰ ਦੇ ਬਿਆਨ ਦਾ ਸਮਰਥਨ ਕੀਤਾ ਹੈ। ਗ੍ਰੇਟ ਯਾਰਮਾਊਥ ਤੋਂ ਸੰਸਦ ਮੈਂਬਰ ਰੂਪਰਟ ਲੋਅ ਨੇ ਆਪਣੇ ਅਧਿਕਾਰਤ 'ਐਕਸ' ਅਕਾਊਂਟ 'ਤੇ ਇੱਕ ਫੋਟੋ ਪੋਸਟ ਕੀਤੀ ਜਿਸ ਵਿੱਚ ਵ੍ਹਾਈਟਚੈਪਲ ਸਟੇਸ਼ਨ 'ਤੇ ਅੰਗਰੇਜ਼ੀ ਅਤੇ ਬੰਗਾਲੀ ਵਿੱਚ ਲਿਖਿਆ ਇੱਕ ਸਾਈਨ ਬੋਰਡ ਦਿਖਾਇਆ ਗਿਆ ਹੈ।

 

ਲੋਵ ਨੇ ਆਪਣੀ ਪੋਸਟ ਵਿਚ ਕਿਹਾ, "ਇਹ ਲੰਡਨ ਹੈ - ਸਟੇਸ਼ਨ ਦਾ ਨਾਮ ਅੰਗਰੇਜ਼ੀ ਵਿੱਚ ਅਤੇ ਸਿਰਫ਼ ਅੰਗਰੇਜ਼ੀ ਵਿੱਚ ਹੋਣਾ ਚਾਹੀਦੀ ਹੈ।" ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਲੋਵੇ ਦੀ ਪੋਸਟ 'ਤੇ ਮਿਲੀ-ਜੁਲੀ ਪ੍ਰਤੀਕਿਰਿਆ ਦਿੱਤੀ ਹੈ। ਕੁਝ ਲੋਕਾਂ ਨੇ ਉਨ੍ਹਾਂ ਦੇ ਵਿਚਾਰਾਂ ਦਾ ਸਮਰਥਨ ਕੀਤਾ, ਜਦੋਂ ਕਿ ਕੁਝ ਨੇ ਕਿਹਾ ਕਿ ਦੋ ਭਾਸ਼ਾਵਾਂ ਵਿੱਚ ਸਾਈਨ ਬੋਰਡ ਹੋਣਾ ਠੀਕ ਹੈ। ਮਸਕ ਨੇ ਵੀ ਇਸ ਪੋਸਟ 'ਤੇ ਟਿੱਪਣੀ ਕੀਤੀ। ਉਨ੍ਹਾਂ ਕਿਹਾ, "ਹਾਂ"। ਪੂਰਬੀ ਲੰਡਨ ਵਿੱਚ ਬੰਗਲਾਦੇਸ਼ੀ ਭਾਈਚਾਰੇ ਦੇ ਯੋਗਦਾਨ ਦਾ ਸਨਮਾਨ ਕਰਨ ਲਈ 2022 ਵਿੱਚ ਵ੍ਹਾਈਟਚੈਪਲ ਸਟੇਸ਼ਨ 'ਤੇ ਬੰਗਾਲੀ ਭਾਸ਼ਾ ਵਿੱਚ ਇੱਕ ਸਾਈਨ ਬੋਰਡ ਲਗਾਇਆ ਗਿਆ ਸੀ। ਇਸ ਇਲਾਕੇ ਵਿੱਚ ਬੰਗਲਾਦੇਸ਼ ਤੋਂ ਵੱਡੀ ਗਿਣਤੀ ਵਿੱਚ ਲੋਕ ਰਹਿੰਦੇ ਹਨ। 


author

cherry

Content Editor

Related News