ਬ੍ਰਿਟੇਨ ''ਚ ਹੋਣਹਾਰ ਵਿਦਿਆਰਥੀਆਂ ਨੂੰ ਮਿਲੇਗਾ ਵਰਕ ਵੀਜ਼ਾ, ਜਾਣੋ ਕਦੋਂ ਤੋਂ ਕਰ ਸਕਣਗੇ ਅਪਲਾਈ

Friday, Mar 05, 2021 - 06:01 PM (IST)

ਲੰਡਨ (ਬਿਊਰੋ): ਬ੍ਰਿਟੇਨ ਵਿਚ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਲਈ ਚੰਗੀ ਖ਼ਬਰ ਹੈ। ਬ੍ਰਿਟੇਨ ਵਿਚ ਪੜ੍ਹਾਈ ਦੇ ਬਾਅਦ ਤਜਰਬੇ ਲਈ ਕੰਮ ਕਰਨ ਲਈ ਮੌਕੇ ਉਪਲਬਧ ਕਰਾਉਣ ਵਾਲੇ ਨਵੇਂ ਕਿਸਮ ਦਾ ਵਰਕ ਵੀਜ਼ਾ (work visa) ਭਾਰਤ ਜਿਹੇ ਦੇਸ਼ਾਂ ਦੇ ਵਿਦਿਆਰਥੀਆਂ ਲਈ ਜਾਰੀ ਕੀਤਾ ਜਾਵੇਗਾ। ਇਸ ਲਈ 1 ਜੁਲਾਈ ਤੋਂ ਰਸਮੀ ਐਪਲੀਕੇਸ਼ਨ ਦਿੱਤੀ ਜਾ ਸਕਦੀ ਹੈ। ਇਹ ਜਾਣਕਾਰੀ ਬ੍ਰਿਟੇਨ ਦੇ ਹੋਮ ਆਫਿਸ ਨੇ ਦਿੱਤੀ ਹੈ। 

ਪੜ੍ਹੋ ਇਹ ਅਹਿਮ ਖਬਰ- ਅਮਰੀਕੀ ਸੰਸਦ 'ਚ H-1B ਵੀਜ਼ਾਧਾਰਕ ਕਰਮਚਾਰੀਆਂ ਨਾਲ ਸਬੰਧਤ ਬਿੱਲ ਪੇਸ਼

ਬ੍ਰਿਟੇਨ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਵੱਲੋਂ ਪਿਛਲੇ ਸਾਲ ਘੋਸ਼ਿਤ 'ਗ੍ਰੈਜੁਏਟ ਰੂਟ ਵੀਜ਼ਾ' ਪੋਸਟ-ਬ੍ਰੈਗਜ਼ਿਟ ਨੀਤੀ ਦਾ ਹਿੱਸਾ ਹੈ। ਇਸ ਹਫ਼ਤੇ ਸੰਸਦ ਵਿਚ ਇਮੀਗ੍ਰੇਸ਼ਨ ਨਿਯਮਾਂ ਦੇ ਤਹਿਤ ਇਸ ਦੀ ਪੁਸ਼ਟੀ ਕੀਤੀ ਗਈ ਹੈ ।ਵਿਦੇਸ਼ੀ ਵਿਦਿਆਰਥੀਆਂ ਲਈ ਇਹ ਅਕਾਦਮਿਕ ਸੈਸ਼ਨ 2020-21 ਤੋਂ ਲਾਗੂ ਹੋਵੇਗਾ। ਮਿਨਿਸਟਰ ਫੌਰ ਫਿਊਚਰ ਬਾਰਡਰ ਅਤੇ ਇਮੀਗ੍ਰੇਸ਼ਨ ਮੰਤਰੀ ਕੇਵਿਨ ਪੋਸਟਰ ਨੇ ਕਿਹਾ ਕਿ ਕੋਰੋਨਾ ਦੇ ਬਾਅਦ ਅਸੀਂ ਚਾਹੁੰਦੇ ਹਾਂ ਕਿ ਦੁਨੀਆ ਦੇ ਦੂਜੇ ਦੇਸ਼ਾਂ ਦੇ ਜਿਹੜੇ ਪ੍ਰਤਿਭਾਸ਼ਾਲੀ ਵਿਦਿਆਰਥੀ ਬ੍ਰਿਟੇਨ ਵਿਚ ਰਹਿ ਕੇ ਕਾਰੋਬਾਰ, ਵਿਗਿਆਨ, ਕਲਾ ਅਤੇ ਤਕਨਾਲੋਜੀ ਦੇ ਉੱਚਤਮ ਪੱਧਰ 'ਤੇ ਕਰੀਅਰ ਬਣਾਉਣ ਦੀ ਇੱਛਾ ਰੱਖਦੇ ਹਨ, ਉਹਨਾਂ ਨੂੰ ਬਿਹਤਰ ਮੌਕਾ ਮਿਲ ਸਕੇ।ਉਹਨਾਂ ਨੇ ਕਿਹਾ ਕਿ ਅੱਜ ਕਈ ਤਬਦੀਲੀਆਂ ਦੀ ਘੋਸ਼ਣਾ ਕੀਤੀ ਗਈ ਹੈ। ਇਸ ਦੇ ਤਹਿਤ ਅੰਤਰਰਾਸ਼ਟਰੀ ਵਿਦਿਆਰਥੀ ਬ੍ਰਿਟੇਨ ਦੇ ਵਿਦਿਅਕ ਅਦਾਰਿਆਂ ਵਿਚ ਬਿਹਤਰੀਨ ਸਿੱਖਿਆ ਪ੍ਰਾਪਤ ਕਰਨ ਮਗਰੋਂ ਇਸ ਦੇਸ਼ ਵਿਚ ਰਿਹਾਇਸ਼, ਕੰਮ ਅਤੇ ਆਪਣੇ ਸੁਪਨੇ ਪੂਰੇ ਕਰਨ ਲਈ ਠਹਿਰ ਸਕਦੇ ਹਨ।

ਨੋਟ- ਬ੍ਰਿਟੇਨ 'ਚ ਹੋਣਹਾਰ ਵਿਦਿਆਰਥੀਆਂ ਨੂੰ ਮਿਲੇਗਾ ਵਰਕ ਵੀਜ਼ਾ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News