UK : ਕਰੋੜਾਂ ਦੇ ਜਾਅਲੀ ਪੌਂਡ ਛਾਪਣ ਵਾਲੇ ਗਿਰੋਹ ਦੇ ਮੈਂਬਰ ਨੂੰ ਹੋਈ ਜੇਲ੍ਹ
Tuesday, May 03, 2022 - 11:37 PM (IST)
ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਯੂ. ਕੇ. ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਜਾਅਲੀ ਨਕਦੀ ਛਾਪਣ ਨਾਲ ਸਬੰਧਿਤ ਇਕ ਦੋਸ਼ੀ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਇਸ ਅਪਰਾਧੀ ਨੇ 12 ਮਿਲੀਅਨ ਪੌਂਡ ਮੁੱਲ ਦੇ ਨਕਲੀ ਬੈਂਕ ਨੋਟ ਛਾਪਣ ਵਿੱਚ ਮਦਦ ਕੀਤੀ ਸੀ। ਫਰਨਿੰਘਮ ਦਾ ਰਹਿਣ ਵਾਲਾ ਐਂਡਰਿਊ ਆਇਨਸਵਰਥ ਇਕ ਅਜਿਹੇ ਗਿਰੋਹ ਦਾ ਹਿੱਸਾ ਸੀ, ਜਿਸ ਨੇ ਪ੍ਰਿੰਟਿੰਗ ਮਸ਼ੀਨ ਨਾਲ 20 ਪੌਂਡ ਦੇ ਜਾਅਲੀ ਨੋਟ ਵੱਡੇ ਪੱਧਰ 'ਤੇ ਛਾਪੇ ਸਨ।
ਇਹ ਵੀ ਪੜ੍ਹੋ :- IPS ਅਧਿਕਾਰੀ ਸੁਖਚੈਨ ਗਿੱਲ ਨੂੰ ਮਿਲੀ ਵੱਡੀ ਜ਼ਿੰਮੇਵਾਰੀ, ਸੰਭਾਲਣਗੇ ਇਹ ਅਹੁਦਾ
ਇਸ ਸਬੰਧੀ ਜਨਵਰੀ 2019 ਵਿੱਚ ਬੈਂਕ ਆਫ਼ ਇੰਗਲੈਂਡ ਵੱਲੋਂ 1.8 ਮਿਲੀਅਨ ਪੌਂਡ ਦੀ ਨਕਦੀ ਦੇ ਬਾਜ਼ਾਰਾਂ ਵਿੱਚ ਚੱਲਦੇ ਹੋਣ ਤੋਂ ਬਾਅਦ ਜਾਂਚਕਰਤਾਵਾਂ ਨੂੰ ਅਪਰਾਧਿਕ ਕਾਰਵਾਈ ਲਈ ਸੁਚੇਤ ਕੀਤਾ ਗਿਆ ਸੀ, ਜਿਸ ਤੋਂ ਬਾਅਦ ਗੈਂਗ ਦੀ ਪ੍ਰਿੰਟਿੰਗ ਪ੍ਰਕਿਰਿਆ ਵਿੱਚ ਵਰਤੀ ਜਾਣ ਵਾਲੀ ਸਮੱਗਰੀ ਨੂੰ ਫਿਰ ਬੇਕਨਹੈਮ, ਦੱਖਣ-ਪੂਰਬੀ ਲੰਡਨ ਵਿੱਚ ਇਕ ਉਦਯੋਗਿਕ ਯੂਨਿਟ 'ਚ ਲੱਭਿਆ ਗਿਆ ਸੀ, ਜਿਸ ਦੀ ਮਲਕੀਅਤ ਇਸ ਦੇ ਇਕ ਮੈਂਬਰ ਦੀ ਸੀ।
ਇਹ ਵੀ ਪੜ੍ਹੋ :-ਦੋ ਵਹੁਟੀਆਂ ਦੀ ਨੋਕ ਝੋਕ ਨਾਲ ਭਰੀ ਦਿਲਚਸਪ ਫ਼ਿਲਮ ਹੋਵੇਗੀ ‘ਸੌਂਕਣ-ਸੌਂਕਣੇ’
ਮਈ 2019 ਵਿੱਚ ਸਾਈਟ 'ਤੇ ਪੁਲਸ ਛਾਪੇਮਾਰੀ ਵਿੱਚ ਸਾਜ਼ੋ-ਸਾਮਾਨ ਅਤੇ 5.25 ਮਿਲੀਅਨ ਪੌਂਡ ਦੇ ਜਾਅਲੀ ਨੋਟ ਮਿਲੇ ਸਨ। ਇਸ ਤੋਂ ਇਲਾਵਾ ਦੱਖਣ-ਪੂਰਬੀ ਲੰਡਨ ਵਿੱਚ ਇਕ ਰਿਹਾਇਸ਼ੀ ਸੜਕ 'ਤੇ 5 ਮਿਲੀਅਨ ਦੇ ਹੋਰ ਨਕਲੀ ਬੈਂਕ ਨੋਟ ਸੁੱਟੇ ਗਏ ਸਨ ਅਤੇ 2 ਲੱਖ ਤੋਂ ਵੱਧ ਦੀ ਰਾਸ਼ੀ 3 ਮਹੀਨਿਆਂ ਬਾਅਦ ਹੀ ਫਰਨਿੰਘਮ ਅਤੇ ਲੋਂਗਫੀਲਡ ਦੇ ਵਿਚਕਾਰ ਕੈਂਟ ਵਿੱਚ ਇਕ ਰੇਲਵੇ ਲਾਈਨ ਤੋਂ ਲੱਭੀ ਗਈ ਸੀ। ਇਸ ਗੈਂਗ ਦੇ ਮੈਂਬਰ ਆਇਨਸਵਰਥ ਨੂੰ ਪਿਛਲੇ ਮਹੀਨੇ ਵੂਲਵਿਚ ਕਰਾਊਨ ਕੋਰਟ 'ਚ ਜਾਅਲੀ ਕਰੰਸੀ ਬਣਾਉਣ ਦੀ ਸਾਜ਼ਿਸ਼ ਰਚਣ ਦਾ ਦੋਸ਼ੀ ਪਾਇਆ ਗਿਆ ਸੀ ਅਤੇ ਹੁਣ ਉਸ ਨੂੰ ਸਾਢੇ 5 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ। ਇਸ ਦੌਰਾਨ ਸਮੂਹ ਦੇ 3 ਹੋਰ ਮੈਂਬਰ ਆਪਣੀ ਸ਼ਮੂਲੀਅਤ ਕਬੂਲ ਕਰਨ ਅਤੇ ਪਿਛਲੇ ਸਾਲ ਜਨਵਰੀ ਵਿੱਚ ਸਜ਼ਾ ਸੁਣਾਏ ਜਾਣ ਤੋਂ ਬਾਅਦ ਕੁਲ ਮਿਲਾ ਕੇ ਸਾਢੇ 22 ਸਾਲ ਦੀ ਸਜ਼ਾ ਕੱਟ ਰਹੇ ਹਨ।
ਇਹ ਵੀ ਪੜ੍ਹੋ :- ਚਿੱਟੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਹੋਈ ਮੌਤ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ