ਬ੍ਰਿਟੇਨ ਸ਼ੁਰੂ ਕਰ ਰਿਹੈ ਨਵੀਂ ‘ਸਕੇਲ-ਅੱਪ’ ਵੀਜ਼ਾ ਸਕੀਮ, ਭਾਰਤੀਆਂ ਨੂੰ ਹੋ ਸਕਦੈ ਵੱਡਾ ਫ਼ਾਇਦਾ

08/25/2022 2:51:37 PM

ਲੰਡਨ (ਏਜੰਸੀ)- ਬ੍ਰਿਟੇਨ ਆਪਣੀ ਨਵੀਂ ‘ਸਕੇਲ-ਅੱਪ’ ਵੀਜ਼ਾ ਸਕੀਮ ਨਾਲ ਭਾਰਤ ਸਮੇਤ ਦੁਨੀਆ ਭਰ ਦੇ ਹੋਰ ਹੁਨਰਮੰਦ ਪੇਸ਼ੇਵਰਾਂ ਨੂੰ ਆਕਰਸ਼ਿਤ ਕਰਨ ਦਾ ਇੱਛੁਕ ਹੈ। ਗ੍ਰਹਿ ਦਫਤਰ ਦੇ ਅਧਿਕਾਰਤ ਅੰਕੜਿਆਂ ਅਨੁਸਾਰ, ਪਿਛਲੇ ਕੁਝ ਸਾਲਾਂ ਤੋਂ 'ਟੀਅਰ-2' ਵੀਜ਼ਾ ਸ਼੍ਰੇਣੀ ਦੇ ਤਹਿਤ ਦਿੱਤੇ ਗਏ ਹੁਨਰਮੰਦ ਲੇਬਰ ਵੀਜ਼ਿਆਂ ਵਿੱਚ ਭਾਰਤੀਆਂ ਦੀ ਗਿਣਤੀ ਬਹੁਤ ਜ਼ਿਆਦਾ ਰਹੀ ਹੈ ਅਤੇ ਇਸ ਨਵੀਂ ਵੀਜ਼ਾ ਯੋਜਨਾ ਦਾ ਵੀ ਭਾਰਤੀਆਂ ਨੂੰ ਲਾਭ ਹੋਣ ਦੀ ਉਮੀਦ ਹੈ।

ਇਹ ਵੀ ਪੜ੍ਹੋ: ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਆਬੇ ਦੇ ਸਰਕਾਰੀ ਅੰਤਿਮ ਸੰਸਕਾਰ 'ਚ ਸ਼ਾਮਲ ਹੋ ਸਕਦੇ ਹਨ PM ਮੋਦੀ

'ਸਕੇਲ-ਅੱਪ' ਵੀਜ਼ਾ ਦੇ ਤਹਿਤ, ਛੋਟੇ ਪੱਧਰ ਦੇ ਉਦਯੋਗਾਂ ਦੇ ਨਾਲ-ਨਾਲ ਤਕਨਾਲੋਜੀ ਅਤੇ ਵਿੱਤੀ ਸੇਵਾਵਾਂ ਦੇ ਖੇਤਰਾਂ ਨਾਲ ਜੁੜੀਆਂ ਕੰਪਨੀਆਂ ਹੁਨਰਮੰਦ ਪੇਸ਼ੇਵਰਾਂ ਨੂੰ ਆਪਣੇ ਨਾਲ ਜੁੜਨ ਦੀ ਪੇਸ਼ਕਸ਼ ਕਰ ਸਕਦੀਆਂ ਹਨ। ਇਸ ਸਕੀਮ ਤਹਿਤ ਪੇਸ਼ੇਵਰਾਂ ਨੂੰ 2 ਸਾਲਾਂ ਲਈ ਬ੍ਰਿਟੇਨ ਵਿੱਚ ਰਹਿਣ ਦੀ ਇਜਾਜ਼ਤ ਦਿੱਤੀ ਜਾਵੇਗੀ। ਇਮੀਗ੍ਰੇਸ਼ਨ ਮੰਤਰੀ ਕੇਵਿਨ ਫੋਸਟਰ ਨੇ ਕਿਹਾ, 'ਸਾਡੇ ਸਕੇਲ-ਅੱਪ ਵੀਜ਼ਾ ਰਾਹੀਂ, ਅਸੀਂ ਕਾਰੋਬਾਰਾਂ ਨੂੰ ਉਨ੍ਹਾਂ ਦੇ ਵਿਕਾਸ ਅਤੇ ਨਵੀਨਤਾ 'ਤੇ ਧਿਆਨ ਕੇਂਦਰਿਤ ਕਰਨ ਦੇ ਯੋਗ ਬਣਾ ਰਹੇ ਹਾਂ ਤਾਂ ਕਿ ਵਿਭਿੰਨ ਹੁਨਰਾਂ ਅਤੇ ਤਜਰਬੇਕਾਰ ਪੇਸ਼ੇਵਰਾਂ ਨੂੰ ਆਪਣੇ ਨਾਲ ਜੋੜਨ ਦੀ ਵਧੇਰੇ ਆਜ਼ਾਦੀ ਮਿਲ ਸਕੇ।' 

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News