ਇੰਗਲੈਂਡ ਕਬੱਡੀ ਫੈੱਡਰੇਸ਼ਨ ਦੇ ਪ੍ਰਧਾਨ ਗੋਲਡੀ ਦੇ ਬੇਟੇ ਦੀ ਸੜਕ ਹਾਦਸੇ ''ਚ ਮੌਤ

Wednesday, Aug 30, 2017 - 05:11 AM (IST)

ਇੰਗਲੈਂਡ ਕਬੱਡੀ ਫੈੱਡਰੇਸ਼ਨ ਦੇ ਪ੍ਰਧਾਨ ਗੋਲਡੀ ਦੇ ਬੇਟੇ ਦੀ ਸੜਕ ਹਾਦਸੇ ''ਚ ਮੌਤ

ਲੰਡਨ (ਰਾਜਵੀਰ ਸਮਰਾ)— ਹੀਥਰੋ ਏਅਰ ਪੋਰਟ ਦੇ ਨੇੜਲੇ ਇਲਾਕੇ ਲੈਂਗਲੀ ਇੰਡ ਨੇੜੇ ਕੱਲ ਸਵੇਰੇ ਸੜਕ ਹਾਦਸੇ 'ਚ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸਤਿੰਦਰਪਾਲ ਸਿੰਘ ਗੋਲਡੀ ਦੇ ਬੇਟੇ ਜਸਕਰਨ ਸਿੰਘ ਸੰਧੂ (22) ਦੀ ਮੌਤ ਹੋ ਗਈ, ਜਦਕਿ ਉਸ ਦਾ ਇਕ ਹੋਰ ਸਾਥੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੌਜਵਾਨ ਨੂੰ ਸੇਂਟ ਮੈਰੀ ਹਸਪਤਾਲ, ਪਡੈਂਰਾਟਿਨ ਵਿਖੇ ਲਿਜਾਇਆ ਗਿਆ, ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ ਅਤੇ ਉਹ ਖਤਰੇ ਤੋਂ ਬਾਹਰ ਹੈ। ਹਾਦਸੇ ਦੀ ਜਾਂਚ ਕਰ ਰਹੇ ਅਧਿਕਾਰੀ ਪੀ. ਸੀ. ਜੇਮਜ਼ ਲੌਵਲ ਨੇ ਕਿਹਾ ਕਿ ਉਹ ਘਟਨਾ ਸਬੰਧੀ ਜਾਣਕਾਰੀ ਰੱਖਣ ਵਾਲੇ ਲੋਕਾਂ ਨਾਲ ਰਾਬਤਾ ਕਰਨਾ ਚਾਹੁੰਦੇ ਹਨ ਤਾਂ ਕਿ ਹਾਦਸੇ ਦੇ ਕਾਰਨਾਂ ਦਾ ਪਤਾ ਲੱਗ ਸਕੇ। ਉਨ੍ਹਾਂ ਲੋਕਾਂ ਨੂੰ ਜਾਣਕਾਰੀ ਦੇਣ ਲਈ ਅੱਗੇ ਆਉਣ ਦੀ ਅਪੀਲ ਕੀਤੀ।
ਹਾਦਸਾ ਸੋਮਵਾਰ ਸਵੇਰੇ 4.30 ਵਜੇ ਦੇ ਕਰੀਬ ਰਾਈਡਿੰਗ ਕੋਰਟ ਰੋਡ ਨੇੜੇ ਇਕ ਡੂੰਘੀ ਖੱਡ 'ਚ ਕਾਰ ਡਿੱਗਣ ਨਾਲ ਵਾਪਰਿਆ। ਸਲੋਹ ਅਤੇ ਲੈਂਗਲੀ ਦੇ ਫਾਇਰ ਫਾਈਟਰਾਂ ਨੂੰ ਦੋਵਾਂ ਨੌਜਵਾਨਾਂ ਨੂੰ ਕਾਰ 'ਚੋਂ ਬਾਹਰ ਕੱਢਣ ਲਈ ਇਕ ਘੰਟੇ ਤਕ ਸਖਤ ਮਸ਼ਕਤ ਕਰਨੀ ਪਈ। ਦੂਜੇ ਪਾਸੇ ਇਸ ਘਟਨਾ ਨੂੰ ਲੈ ਕੇ ਇੰਗਲੈਂਡ ਭਰ ਦੇ ਪੰਜਾਬੀ ਭਾਈਚਾਰੇ 'ਚ ਸੋਗ ਦੀ ਲਹਿਰ ਫੈਲ ਗਈ ਹੈ। ਇੰਗਲੈਂਡ ਕਬੱਡੀ ਫੈਡਰੇਸ਼ਨ ਯੂ.ਕੇ. ਵੱਲੋਂ ਹਰਨੇਕ ਸਿੰਘ ਨੇਕਾ ਮੈਰੀਪੁਰ, ਰਸ਼ਪਾਲ ਸਿੰਘ ਸਹੋਤਾ, ਸਤਨਾਮ ਸਿੰਘ ਸੱਤਾ ਮੁਠੱਡਾ, ਐਮ.ਪੀ. ਵਰਿੰਦਰ ਸ਼ਰਮਾ, ਕੁਲਵੰਤ ਸਿੰਘ ਚੱਠਾ, ਪੰਮੀ ਰੰਧਾਵਾ, ਜਸਕਰਨ ਜੋਹਲ, ਗੋਗੀ ਭੰਡਾਲ, ਜੋਗਾ ਸਿੰਘ ਢੰਡਵਾਲ, ਹਰਵੰਤ ਮਲੀ, ਬਿਲਾ ਕਪੂਰਥਲੀਆ, ਜਸਬੀਰ ਸਿੰਘ ਘੁੰਮਣ, ਗੁਰਪ੍ਰੀਤ ਸਿੰਘ ਢਿਲੋ ਨੇ ਦੁੱਖ ਦਾ ਪ੍ਰਗਟਾਵਾ ਕੀਤਾ।


Related News