ਯੂਕੇ ਭਾਰਤ ਨੂੰ ਭੇਜੇਗਾ ਹੋਰ ਵੈਂਟੀਲੇਟਰ, ਭਲਕੇ ਹੋਵੇਗੀ PM ਮੋਦੀ ਅਤੇ ਬੋਰਿਸ ਜਾਨਸਨ ਦੀ ਵਰਚੁਅਲ ਮੀਟਿੰਗ
Monday, May 03, 2021 - 12:32 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ 4 ਮਈ ਨੂੰ ਯੂਕੇ ਪੀ.ਐਮ. ਬੋਰਿਸ ਜਾਨਸਨ ਨਾਲ ਇਕ ਵਰਚੁਅਲ ਮੀਟਿੰਗ ਕਰਨ ਜਾ ਰਹੇ ਹਨ। ਇਸ ਮੀਟਿੰਗ ਤੋਂ ਪਹਿਲਾਂ ਯੂਕੇ ਭਰਤ ਨੂੰ 1000 ਹੋਰ ਵੈਂਟੀਲੇਟਰ ਭੇਜਣ ਦੀ ਤਿਆਰੀ ਵਿਚ ਹੈ। ਇਸ ਮੀਟਿੰਗ ਜ਼ਰੀਏ ਦੋਵਾਂ ਦੇਸ਼ਾਂ ਵਿਚਾਲੇ ਦੇ ਰਿਸ਼ਤਿਆਂ ਨੂੰ ਮਜ਼ਬੂਤ ਅਤੇ ਦੁਵੱਲੇ ਸਹਿਯੋਗ ’ਤੇ ਜ਼ੋਰ ਦਿੱਤਾ ਜਾਵੇਗਾ। ਇਸ ਸਮਿਟ ਵਿਚ ਦੋਵੇਂ ਨੇਤਾ ‘ਰੋਡਮੈਪ-2030’ ਨੂੰ ਲਾਂਚ ਕਰਨਗੇ।
ਇਹ ਵੀ ਪੜ੍ਹੋ : ਭਾਰਤ ਦੀ ਮਦਦ ਲਈ ਹੁਣ ਕ੍ਰਿਕਟ ਆਸਟ੍ਰੇਲੀਆ ਨੇ ਵਧਾਇਆ ਹੱਥ, ਦਾਨ ਕਰੇਗਾ ਇੰਨੀ ਰਾਸ਼ੀ
ਯੂਕੇ ਦੀ ਇਸ ਵਾਧੂ ਸਪਲਾਈ ਵਿਚ 1000 ਵੈਂਟੀਲੇਟਰ, ਪਿਛਲੇ ਹਫ਼ਤੇ ਭੇਜੇ 200 ਵੈਂਟੀਲੇਟਰਾਂ ਤੋਂ ਵਖਰੇ ਹਨ, ਜਿਸ ਵਿਚ ਲੱਗਭਗ 500 ਆਕਸੀਜਨ ਕੰਸਨਟ੍ਰੇਟਰ ਵੀ ਸ਼ਾਮਲ ਹਨ। ਅੰਕੜਿਆਂ ਅਨੁਸਾਰ ਐਤਵਾਰ ਨੂੰ 24 ਘੰਟਿਆਂ ਦੇ ਅੰਦਰ-ਅੰਦਰ 3,689 ਲੋਕਾਂ ਦੀ ਮੌਤ ਹੋਣ ਤੋਂ ਬਾਅਦ ਭਾਰਤ ਵਿਚ ਹੁਣ ਤੱਕ ਦੀ ਸਭ ਤੋਂ ਵੱਧ ਰੋਜ਼ਾਨਾ ਕੋਰੋਨਾ ਵਾਇਰਸ ਮੌਤਾਂ ਦੀ ਗਿਣਤੀ ਦਰਜ ਕੀਤੀ ਗਈ ਹੈ। ਪ੍ਰੋ. ਵਿੱਟੀ ਇੰਗਲੈਂਡ ਦੇ ਮੁੱਖ ਮੈਡੀਕਲ ਅਫ਼ਸਰ ਅਤੇ ਮੁੱਖ ਵਿਗਿਆਨਕ ਸਲਾਹਕਾਰ ਸਰ ਪੈਟਰਿਕ ਨੇ ਆਪਣੇ ਭਾਰਤੀ ਹਮਰੁਤਬਾ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ ਅਤੇ ਐੱਨ. ਐੱਚ. ਐੱਸ. ਇੰਗਲੈਂਡ ਵੀ ਆਪਣਾ ਗਿਆਨ ਸਾਂਝਾ ਕਰਦਿਆਂ ਭਾਰਤ ਦੀ ਹਮਾਇਤ ਕਰਨ ਲਈ ਇਕ ਕਲੀਨਿਕ ਸਲਾਹਕਾਰੀ ਸਮੂਹ ਸਥਾਪਿਤ ਕਰ ਰਿਹਾ ਹੈ।
ਇਹ ਵੀ ਪੜ੍ਹੋ : ਭਾਰਤ ’ਚ ਕੋਰੋਨਾ ਦਾ ਕਹਿਰ ਜਾਰੀ, ਚੀਨ ’ਚ ਵੱਡੇ ਪੱਧਰ ’ਤੇ ਮਨਾਇਆ ਗਿਆ ਜਸ਼ਨ, 11000 ਲੋਕ ਹੋਏ ਸ਼ਾਮਲ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।