ਬ੍ਰਿਟੇਨ ''ਚ ਪ੍ਰਵਾਸੀਆਂ ਦੀ ਗਣਨਾ ਲਈ ਅਮਰੀਕਾ ਦੀ ਤਰ੍ਹਾਂ ਡਿਜੀਟਲ ਵੀਜ਼ਾ ਪ੍ਰਣਾਲੀ ਦੀ ਹੋਵੇਗੀ ਸ਼ੁਰੂਆਤ

Sunday, May 23, 2021 - 11:10 PM (IST)

ਬ੍ਰਿਟੇਨ ''ਚ ਪ੍ਰਵਾਸੀਆਂ ਦੀ ਗਣਨਾ ਲਈ ਅਮਰੀਕਾ ਦੀ ਤਰ੍ਹਾਂ ਡਿਜੀਟਲ ਵੀਜ਼ਾ ਪ੍ਰਣਾਲੀ ਦੀ ਹੋਵੇਗੀ ਸ਼ੁਰੂਆਤ

ਲੰਡਨ-ਬ੍ਰਿਟੇਨ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਅਮਰੀਕਾ ਦੀ ਤਰ੍ਹਾਂ ਦੇਸ਼ 'ਚ ਡਿਜੀਟਲ ਵੀਜ਼ਾ ਪ੍ਰਣਾਲੀ ਦਾ ਉਦਘਾਟਨ ਕਰੇਗੀ ਜਿਸ ਨਾਲ ਦੇਸ਼ ਦੀਆਂ ਸਰਹੱਦਾਂ 'ਚ ਆਉਣ ਵਾਲੇ ਅਤੇ ਇਥੋਂ ਜਾਣ ਵਾਲੇ ਪ੍ਰਵਾਸੀਆਂ ਦੀ ਸਹੀ ਗਿਣਤੀ ਹੋ ਸਕੇਗੀ। ਬ੍ਰਿਟਿਸ਼ ਮੀਡੀਆ ਨੇ ਐਤਵਾਰ ਨੂੰ ਇਹ ਖਬਰ ਦਿੱਤੀ। ਭਾਰਤੀ ਮੂਲ ਦੀ ਸੀਨੀਅਰ ਕੈਬਨਿਟ ਮੰਤਰੀ ਬ੍ਰਿਟਿਸ਼ ਇਮੀਗ੍ਰੇਸ਼ਨ ਨੀਤੀ 'ਚ ਸੋਮਵਾਰ ਨੂੰ 'ਵਪਾਰਕ ਬਦਲਾਅ' ਕਰਨ ਵਾਲੀ ਹੈ ਜਿਸ ਨਾਲ ਦੇਸ਼ 'ਚ ਆਉਣ ਵਾਲਿਆਂ ਲਈ 'ਸੁਚਾਰੂ' ਵਿਵਸਥਾ ਬਣ ਸਕੇ।

ਇਹ ਵੀ ਪੜ੍ਹੋ-ਅਮਰੀਕਾ ਦੇ ਓਹਾਓ 'ਚ ਬਾਰ ਦੇ ਬਾਹਰ ਹੋਈ ਗੋਲੀਬਾਰੀ, 3 ਦੀ ਮੌਤ

ਬ੍ਰੈਗਜ਼ੀਟ ਤੋਂ ਬਾਅਦ ਹੋਣ ਵਾਲੇ ਬਦਲਾਵਾਂ 'ਚ ਸਰਹੱਦ ਦਾ ਡਿਜੀਟਲ ਤਰੀਕੇ ਨਾਲ ਪ੍ਰਬੰਧ ਵੀ ਸ਼ਾਮਲ ਹੈ। ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਕਾਰੋਬਾਰ ਦੀ ਆਵਾਜਾਈ ਆਸਾਨ ਹੋਵੇਗੀ ਅਤੇ ਪਹਿਲੀ ਵਾਰ ਬ੍ਰਿਟੇਨ ਆਉਣ ਵਾਲੇ ਅਤੇ ਇਥੋਂ ਜਾਣ ਵਾਲਿਆਂ ਦੀ ਸਹੀ ਗਿਣਤੀ ਹੋਵੇਗੀ। 'ਆਵਜਰਵਰ' ਨੇ ਪਟੇਲ ਦੇ ਹਵਾਲੇ ਨਾਲ ਲਿਖਿਆ ਕਿ ਸਾਡੀ ਪੂਰੀ ਡਿਜੀਟਲ ਸਰਹੱਦ ਦੇਸ਼ 'ਚ ਆਉਣ ਅਤੇ ਜਾਣ ਵਾਲਿਆਂ ਦੀ ਗਿਣਤੀ ਕਰਨ ਦੀ ਸਮਰਥਨ ਦੇਵੇਗੀ, ਬ੍ਰਿਟੇਨ ਕੌਣ ਆ ਰਿਹਾ ਹੈ, ਇਸ 'ਤੇ ਕੰਟਰੋਲ ਹੋਵੇਗਾ। ਬ੍ਰਿਟੇਨ ਦੇ ਗ੍ਰਹਿ ਮੰਤਰਾਲਾ ਨੂੰ ਉਮੀਦ ਹੈ ਕਿ ਸਾਲ 2025 ਤੱਕ ਬ੍ਰਿਟੇਨ 'ਚ ਦਾਖਲਾ ਪ੍ਰਕਿਰਿਆ ਪੂਰੀ ਤਰ੍ਹਾਂ ਡਿਜੀਟਲ ਹੋਵੇਗਾ।

ਇਹ ਵੀ ਪੜ੍ਹੋ-ਵਾਇਰਸ ਨੇ ਫਿਰ ਬਦਲਿਆ ਆਪਣਾ ਰੂਪ, ਸਾਹਮਣੇ ਆਏ 'ਟ੍ਰਿਪਲ ਮਿਊਟੇਸ਼ਨ' ਵਾਲੇ ਨਵੇਂ ਵੈਰੀਐਂਟ ਦੇ ਮਾਮਲੇ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News