ਯੂ.ਕੇ. : ਗ੍ਰਹਿ ਦਫਤਰ ਨੇ ਚੈਨਲ ਪਾਰ ਕਰਕੇ ਆਏ ਪ੍ਰਵਾਸੀਆਂ ਲਈ ਪਿੱਜ਼ੇ 'ਤੇ ਖਰਚੇ ਹਜ਼ਾਰਾਂ ਪੌਂਡ
Saturday, Oct 09, 2021 - 07:02 PM (IST)
ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)-ਯੂ.ਕੇ. 'ਚ ਗ੍ਰਹਿ ਦਫਤਰ ਦੁਆਰਾ ਇੰਗਲਿਸ਼ ਚੈਨਲ ਪਾਰ ਕਰਕੇ ਆਉਣ ਵਾਲੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਖੁਆਉਣ ਲਈ ਡੋਮਿਨੋਜ਼ ਦੇ ਪਿੱਜ਼ੇ 'ਤੇ ਇੱਕ ਮਹੀਨੇ 'ਚ ਹਜ਼ਾਰਾਂ ਪੌਂਡ ਖਰਚ ਕੀਤੇ ਹਨ। ਇਸ ਫਾਸਟ ਫੂਡ ਚੇਨ ਦੀ ਡੋਵਰ ਬ੍ਰਾਂਚ ਨੇ ਜੁਲਾਈ 'ਚ ਟਗ ਹੈਵਨ ਨਜ਼ਰਬੰਦੀ ਸਹੂਲਤ 'ਚ ਰੱਖੇ ਗਏ ਪ੍ਰਵਾਸੀਆਂ ਲਈ ਸੈਂਕੜੇ ਪਿੱਜ਼ੇ ਸਪਲਾਈ ਕੀਤੇ।
ਇਹ ਵੀ ਪੜ੍ਹੋ : ਵੈਟੀਕਨ : ਸੰਯੁਕਤ ਰਾਸ਼ਟਰ ਜਲਵਾਯੂ ਸੰਮੇਲਨ 'ਚ ਪੋਪ ਫ੍ਰਾਂਸਿਸ ਨਹੀਂ ਹੋਣਗੇ ਸ਼ਾਮਲ
ਇਸ ਸਬੰਧੀ ਸਰਕਾਰੀ ਅੰਕੜਿਆਂ ਅਨੁਸਾਰ ਬਾਰਡਰ ਫੋਰਸ ਨੇ ਛੋਟੀ ਮਿਆਦ ਦੀ ਇਸ ਹੋਲਡਿੰਗ ਸਹੂਲਤ ਨੂੰ ਭੋਜਨ ਮੁਹੱਈਆ ਕਰਵਾਉਣ ਲਈ ਡੋਮਿਨੋਜ਼ ਨੂੰ ਪੰਜ ਵੱਖ-ਵੱਖ ਲੈਣ-ਦੇਣਾਂ 'ਚ ਤਕਰੀਬਨ 6757.52 ਪੌਂਡ ਖਰਚ ਕੀਤੇ। ਇਸ ਦੇ ਸਭ ਤੋਂ ਵੱਡੇ ਆਰਡਰ ਦੀ ਕੀਮਤ 1,824 ਪੌਂਡ ਹੈ ਅਤੇ ਇਸ ਦੀ ਵਰਤੋਂ ਉਨ੍ਹਾਂ ਪ੍ਰਵਾਸੀਆਂ ਨੂੰ ਭੋਜਨ ਦੇਣ ਲਈ ਕੀਤੀ ਗਈ ਸੀ ਜੋ 12 ਘੰਟਿਆਂ ਲਈ ਰੱਖੇ ਗਏ ਸਨ।
ਇਹ ਵੀ ਪੜ੍ਹੋ : ਸ਼੍ਰੀਨਗਰ 'ਚ ਹੋਈਆਂ ਅੱਤਵਾਦੀ ਵਾਰਦਾਤਾਂ ਦੀ 'ਆਪ' ਵਲੋਂ ਨਿੰਦਾ
ਗ੍ਰਹਿ ਦਫਤਰ ਦੇ ਖਰੀਦ ਕਾਰਡ ਦੇ ਲੈਣ-ਦੇਣ ਦੇ ਲੌਗ 'ਤੇ ਦਰਜ ਕੀਤੇ ਹੋਰ ਆਰਡਰ ਦੀ ਕੀਮਤ 1,789 ਪੌਂਡ ਹੈ। ਇਸ ਦੇ ਇਲਾਵਾ ਡੋਮਿਨੋ ਦੇ ਤਿੰਨ ਹੋਰ ਪੀਜ਼ਾ ਆਰਡਰ 1,274 ਪੌਂਡ, 1,000 ਪੌਂਡ ਅਤੇ 870 ਪੌਂਡ ਨਾਲ ਉਨ੍ਹਾਂ ਪ੍ਰਵਾਸੀਆਂ ਲਈ ਭੋਜਨ ਦੇ ਰੂਪ 'ਚ ਸੂਚੀਬੱਧ ਕੀਤੇ ਗਏ ਹਨ ਜਿਨ੍ਹਾਂ ਨੂੰ ਟਗ ਹੈਵਨ ਵਿਖੇ ਰਾਤ ਭਰ ਰਹਿਣਾ ਪਿਆ। ਇਸ ਦੇ ਨਾਲ ਹੀ ਟਗ ਹੈਵਨ ਵਿਖੇ ਪ੍ਰਵਾਸੀਆਂ ਲਈ ਚਾਹ, ਕੌਫੀ, ਦੁੱਧ ਅਤੇ ਹੋਰ ਰਿਫਰੈਸ਼ਮੈਂਟ ਵਰਗੇ ਪ੍ਰਬੰਧਾਂ 'ਤੇ ਵੀ ਸੈਂਕੜੇ ਪੌਂਡ ਖਰਚ ਕੀਤੇ ਗਏ।
ਇਹ ਵੀ ਪੜ੍ਹੋ : ਕਸ਼ਮੀਰ 'ਚ ਕਤਲੇਆਮ 'ਤੇ ਘੱਟਗਿਣਤੀ ਕਮਿਸ਼ਨ ਨੇ ਮੰਗੀ ਮੁੱਖ ਸਕੱਤਰ ਤੋਂ ਰਿਪੋਰਟ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।