ਯੂਕੇ ''ਚ ਕੋਵਿਡ-19 ਮਾਮਲਿਆਂ ''ਚ ਵਾਧਾ, ਸਿਹਤ ਮੁਖੀਆਂ ਨੇ ਕੀਤੀ ਇਹ ਅਪੀਲ

Wednesday, Oct 20, 2021 - 05:22 PM (IST)

ਯੂਕੇ ''ਚ ਕੋਵਿਡ-19 ਮਾਮਲਿਆਂ ''ਚ ਵਾਧਾ, ਸਿਹਤ ਮੁਖੀਆਂ ਨੇ ਕੀਤੀ ਇਹ ਅਪੀਲ

ਲੰਡਨ (ਭਾਸ਼ਾ): ਬ੍ਰਿਟੇਨ ਵਿੱਚ ਕੋਰੋਨਾ ਵਾਇਰਸ ਲਾਗ ਦੇ ਰੋਜ਼ਾਨਾ 40,000 ਤੋਂ ਵੱਧ ਮਾਮਲੇ ਸਾਹਮਣੇ ਆਉਣ ਨਾਲ ਦੇਸ਼ ਦੇ ਸਿਹਤ ਸੇਵਾ ਨਾਲ ਜੁੜੇ ਪ੍ਰਮੁੱਖਾਂ ਦੀ ਚਿੰਤਾ ਵੱਧ ਗਈ ਹੈ। ਹੁਣ ਇਹਨਾਂ ਪ੍ਰਮੁੱਖਾਂ ਨੇ ਸਰਕਾਰ ਨੂੰ ਮਾਸਕ ਪਾਉਣਾ ਲਾਜ਼ਮੀ ਕਰਨ ਜਿਹੇ ਕੋਵਿਡ-19 ਦੀ ਰੋਕਥਾਮ ਦੇ ਸਖ਼ਤ ਨਿਯਮਾਂ ਨੂੰ ਲਾਗੂ ਕਰਨ ਦੀ ਅਪੀਲ ਕੀਤੀ ਹੈ। ਬ੍ਰਿਟੇਨ ਦੀ ਨੈਸ਼ਨਲ ਹੈਲਥ ਸਰਵਿਸ (ਐਨਐਚਐਸ) ਦੀ ਇੱਕ ਮੈਂਬਰ ਸੰਸਥਾ ਐਨਐਚਐਸ ਯੂਨੀਅਨ ਨੇ ਕਿਹਾ ਕਿ ਸਰਦੀਆਂ ਵਿਚ ਮੌਸਮੀ ਫਲੂ ਅਤੇ ਹੋਰ ਬਿਮਾਰੀਆਂ ਕਾਰਨ ਪਹਿਲਾਂ ਹੀ ਸਿਹਤ ਸੇਵਾ 'ਤੇ ਬੋਝ ਪਿਆ ਹੋਇਆ ਹੈ, ਅਜਿਹੇ ਵਿਚ ਸਰਦੀਆਂ ਦੇ ਦੌਰਾਨ ਵਾਇਰਸ ਕਾਰਨ ਵੱਧਣ ਵਾਲੀ ਸਮੱਸਿਆ ਨਾਲ ਨਜਿੱਠਣ ਲਈ "ਪਲਾਨ ਬੀ ਪਲੱਸ" ਜਾਂ ਹੋਰ ਤਿਆਰੀਆਂ 'ਤੇ ਧਿਆਨ ਕੇਂਦਰਿਤ ਕਰਨ ਦੀ ਜ਼ਰੂਰਤ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਤੀਜੀ ਲਹਿਰ ਨਾਲ ਜੂਝ ਰਹੇ ਆਸਟ੍ਰੇਲੀਆ ਨੇ 70 ਫੀਸਦੀ ਟੀਕਾਕਰਣ ਦਾ ਟੀਚਾ ਕੀਤਾ ਹਾਸਲ

ਬ੍ਰਿਟੇਨ ਵਿੱਚ ਮੰਗਲਵਾਰ ਨੂੰ ਸੰਕਰਮਣ ਦੇ 43,738 ਮਾਮਲੇ ਦਰਜ ਹੋਏ ਜਦੋਂ ਕਿ 223 ਮਰੀਜ਼ਾਂ ਦੀ ਵਾਇਰਸ ਕਾਰਨ ਮੌਤ ਹੋ ਗਈ, ਜੋ ਕਿ ਮਾਰਚ ਤੋਂ ਬਾਅਦ ਇੱਕ ਦਿਨ ਵਿੱਚ ਵਾਇਰਸ ਕਾਰਨ ਹੋਈਆਂ ਸਭ ਤੋਂ ਵੱਧ ਮੌਤਾਂ ਹਨ। ਐਨਐਚਐਸ ਯੂਨੀਅਨ ਦੇ ਮੁੱਖ ਕਾਰਜਕਾਰੀ ਮੈਥਿਊ ਟੇਲਰ ਨੇ ਕਿਹਾ,“ਹੁਣ ਸਮਾਂ ਆ ਗਿਆ ਹੈ ਕਿ ਸਰਕਾਰ ਆਪਣੀ ਰਣਨੀਤੀ ਦੀ ਯੋਜਨਾ ਬੀ ਨੂੰ ਬਿਨਾਂ ਦੇਰੀ ਦੇ ਲਾਗੂ ਕਰੇ ਕਿਉਂਕਿ ਪਹਿਲਾਂ ਤਿਆਰੀ ਕੀਤੇ ਬਿਨਾਂ ਸਾਨੂੰ ਸਰਦੀਆਂ ਦੌਰਾਨ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ।” ਇਸ ਦੇ ਨਾਲ ਹੀ ਸਿਹਤ ਸੰਭਾਲ ਨਾਲ ਜੁੜੇ ਪ੍ਰਮੁੱਖ ਲੋਕਾਂ ਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਜੇ ਇਹ ਉਪਾਅ ਨਾਕਾਫੀ ਹਨ ਤਾਂ 'ਪਲਾਨ ਸੀ' ਕੀ ਹੋਵੇਗਾ? ਸਰਕਾਰ ਨੂੰ ਕੋਵਿਡ ਸੰਕਰਮਣ ਦੇ ਤੇਜ਼ੀ ਨਾਲ ਵਧਣ ਅਤੇ ਐਨਐਚਐਸ ਸੇਵਾਵਾਂ 'ਤੇ ਇਸ ਦੇ ਦਬਾਅ ਦੀ ਉਡੀਕ ਨਹੀਂ ਕਰਨੀ ਚਾਹੀਦੀ ਅਤੇ ਅਲਾਰਮ ਦੀ ਘੰਟੀ ਵੱਜਣ ਤੋਂ ਪਹਿਲਾਂ ਸਾਵਧਾਨ ਹੋ ਜਾਣਾ ਚਾਹੀਦਾ ਹੈ।

ਪੜ੍ਹੋ ਇਹ ਅਹਿਮ ਖਬਰ- ਮਹਾਰਾਣੀ ਐਲਿਜ਼ਾਬੈਥ ਨੇ 'ਓਲਡੀ ਆਫ ਦਿ ਈਅਰ' ਪੁਰਸਕਾਰ ਲੈਣ ਤੋਂ ਕੀਤਾ ਇਨਕਾਰ 


author

Vandana

Content Editor

Related News