ਸ਼ੱਕੀ ਏਜੰਟਾਂ ਤੋਂ ਸਾਵਧਾਨ ਰਹਿਣ ਵਿਦਿਆਰਥੀ, ਬ੍ਰਿਟੇਨ ਦੇ ਸਮੂਹ ਨੇ ਦਿੱਤੀ ਚਿਤਾਵਨੀ
Tuesday, Aug 04, 2020 - 12:42 AM (IST)
ਲੰਡਨ- ਬ੍ਰਿਟੇਨ ਵਿਚ ਭਾਰਤੀ ਵਿਦਿਆਰਥੀਆਂ ਦੇ ਲਈ ਇਕ ਪ੍ਰਮੁੱਖ ਪ੍ਰਤੀਨਿਧੀ ਸਮੂਹ ਨੇ ਭਾਰਤ ਵਿਚ ਗੈਰ-ਕਾਨੂੰਨੀ ਰੂਪ ਨਾਲ ਸੰਚਾਲਨ ਕਰ ਰਹੇ ਸ਼ੱਕੀ ਸਿਖਲਾਈ ਏਜੰਟਾਂ ਦੇ ਖਿਲਾਫ ਚਿਤਾਵਨੀ ਜਾਰੀ ਕੀਤੀ ਹੈ। ਨਾਲ ਹੀ ਸਮੂਹ ਨੇ ਸਤੰਬਰ ਵਿਚ ਆਪਣੇ ਪਹਿਲੇ ਮੁਫਤ ਡਿਜੀਟਲ ਸੈਸ਼ਨ ਦਾ ਆਯੋਜਨ ਕੀਤਾ ਹੈ।
ਦ ਨੈਸ਼ਨਲ ਇੰਡੀਅਨ ਸਟੂਡੈਂਟਸ ਐਂਡ ਏਲਯੁਮਨਾਈ ਯੂਨੀਅਨ ਯੂਕੇ ਨੇ ਕਿਹਾ ਕਿ ਹਫਤੇ ਦੇ ਅਖੀਰ ਵਿਚ ਉਸ ਦੇ ਡਿਜੀਟਲ ਸੈਸ਼ਨ ਵਿਚ 2000 ਤੋਂ ਵਧੇਰੇ ਵਿਦਿਆਰਥੀਆਂ ਨੇ ਹਿੱਸਾ ਲਿਆ। ਵਿਦਿਆਰਥੀਆਂ ਨੇ ਨੌਕਰੀ ਦੇ ਮੌਕਿਆਂ ਤੋਂ ਲੈ ਕੇ ਕੋਰੋਨਾ ਵਾਇਰਸ ਦੇ ਕਾਰਣ ਲਾਗੂ ਲਾਕਡਾਊਨ ਵਿਚ ਬ੍ਰਿਟੇਨ ਦੀਆਂ ਯੂਨੀਵਰਸਿਟੀਆਂ 'ਤੇ ਪਏ ਅਸਰ 'ਤੇ ਸਵਾਲ ਪੁੱਛੇ। ਸਮੂਹ ਨੇ ਇਕ ਬਿਆਨ ਵਿਚ ਕਿਹਾ ਕਿ ਵਿਦਿਆਰਥੀਆਂ ਨੇ ਸਿਖਲਾਈ ਏਜੰਟਾਂ ਵਲੋਂ ਗੁੰਮਰਾਹ ਕਰਨ ਵਾਲੀ/ਪੱਖਵਾਤ ਵਾਲੀ ਜਾਣਕਾਰੀ ਮੁਹੱਈਆ ਕਰਵਾਉਣ ਦੇ ਬਾਰੇ ਵਿਚ ਸ਼ਿਕਾਇਤ ਕੀਤੀ, ਇਕ ਅਜਿਹਾ ਖੇਤਰ ਜੋ ਭਾਰਤ ਵਿਚ ਕੰਟਰੋਲ ਵਿਚ ਨਹੀਂ ਹੈ। ਵਿਸ਼ੇਸ਼ ਰੂਪ ਨਾਲ ਸਮੂਹ ਨੇ ਪਹਿਲਾਂ ਹੀ ਇਸ ਖੇਤਰ ਨੂੰ ਸਹੀ ਢੰਗ ਨਾਲ ਚਲਾਉਣ ਦੇ ਲਈ ਭਾਰਤ ਸਰਕਾਰ ਤੋਂ ਮੰਗ ਕੀਤੀ ਸੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਨਿਰਪੱਖ ਤੇ ਭਰੋਸੇਯੋਗ ਜਾਣਕਾਰੀ ਮੁਹੱਈਆ ਕਰਵਾਉਣ ਦੇ ਲਈ ਸਮੂਹ ਨੇ ਆਪਣਾ ਪਹਿਲਾ ਡਿਜੀਟਲ ਸੈਸ਼ਨ ਫੇਸਬੁੱਕ ਤੇ ਇੰਸਟਾਗ੍ਰਾਮ 'ਤੇ ਆਯੋਜਿਤ ਕੀਤਾ, ਜਿਸ ਵਿਚ ਮਾਹਰਾਂ ਨੇ ਵਰਤਮਾਨ ਵਿਦਿਆਰਥੀਆਂ, ਹਾਲ ਹੀ ਵਿਚ ਸਨਾਤਕ ਹੋਏ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ।