ਇੰਗਲੈਂਡ ''ਚ ਨਵੇਂ ਸਾਲ ਤੋਂ ਪਹਿਲਾਂ ਕੋਰੋਨਾ ਨਾਲ ਜੁੜੀਆਂ ਹੋਰ ਪਾਬੰਦੀਆਂ ਲਾਉਣ ਤੋਂ ਬ੍ਰਿਟਿਸ਼ ਸਰਕਾਰ ਨੇ ਕੀਤਾ ਇਨਕਾਰ
Tuesday, Dec 28, 2021 - 08:47 PM (IST)
ਲੰਡਨ-ਬ੍ਰਿਟਿਸ਼ ਸਰਕਾਰ ਨੇ ਇੰਗਲੈਂਡ 'ਚ ਨਵੇਂ ਸਾਲ ਤੋਂ ਪਹਿਲਾਂ ਕੋਵਿਡ-19 ਲਾਕਡਾਊਨ ਨਾਲ ਜੁੜੀਆਂ ਹੋਰ ਪਾਬੰਦੀਆਂ ਨਾ ਲਾਉਣ ਦਾ ਫੈਸਲਾ ਕੀਤਾ ਹੈ। ਹਾਲਾਂਕਿ, ਕੋਰੋਨਾ ਵਾਇਰਸ ਦੇ ਓਮੀਕ੍ਰੋਨ ਵੇਰੀਐਂਟ ਦੇ ਕਹਿਰ ਨੂੰ ਰੋਕਣ ਲਈ ਸਕਾਟਲੈਂਡ, ਵੈਲਸ ਅਤੇ ਉੱਤਰੀ ਆਇਰਲੈਂਡ 'ਚ ਪਾਰਟੀ ਅਤੇ ਨਾਈਟਕਲੱਬ 'ਤੇ ਪਾਬੰਦੀ ਜਾਰੀ ਰਹੇਗੀ। ਕੋਰੋਨਾ ਵਾਇਰਸ ਇਨਫੈਕਸ਼ਨ ਦੇ ਤਾਜ਼ਾ ਅੰਕੜਿਆਂ ਦਾ ਜਾਇਜ਼ਾ ਲੈਣ ਲਈ ਮਾਹਿਰਾਂ ਨਾਲ ਬੈਠਕਾਂ ਕਰਨ ਤੋਂ ਬਾਅਦ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਮੌਜੂਦਾ ਸਮੇਂ 'ਚ 'ਪਲਾਨ ਬੀ' 'ਤੇ ਕੋਈ ਵਾਧੂ ਪਾਬੰਦੀ ਨਹੀਂ ਲਾਈ ਜਾਵੇਗੀ।
ਇਹ ਵੀ ਪੜ੍ਹੋ : ਰੂਸੀ ਅਦਾਲਤ ਨੇ ਇਕ ਮਸ਼ਹੂਰ ਮਨੁੱਖੀ ਅਧਿਕਾਰ ਸੰਗਠਨ 'ਤੇ ਰੋਕ ਲਾਉਣ ਦੀ ਦਿੱਤਾ ਹੁਕਮ
'ਪਲਾਨ ਬੀ' ਜ਼ਰੂਰੀ ਰੂਪ ਨਾਲ ਮਾਸਕ ਲਾਉਣ, ਘਰੋਂ ਕੰਮ ਕਰਨ ਅਤੇ ਵੱਡੇ ਸਮਾਗਮਾਂ ਲਈ ਕੋਵਿਡ-19 ਸਰਟੀਫਿਕੇਟ ਦੀ ਜਾਂਚ ਕਰਨ ਦਾ ਪ੍ਰਬੰਧ ਕਰਦਾ ਹੈ। ਜਾਨਸਨ ਨੇ ਟਵੀਟ ਕੀਤਾ, ਅਸੀਂ ਅੰਕੜਿਆਂ ਦਾ ਸਾਵਧਾਨੀ ਨਾਲ ਨਿਗਰਾਨੀ ਜਾਰੀ ਰੱਖਾਂਗੇ ਪਰ ਨਵੇਂ ਸਾਲ ਤੋਂ ਪਹਿਲਾਂ ਇੰਗਲੈਂਡ 'ਚ ਕੋਈ ਨਵੀਂ ਪਾਬੰਦੀ ਨਹੀਂ ਲਾਈ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਹਾਲਾਂਕਿ, ਮੈਂ ਹਰੇਕ ਵਿਅਕਤੀ ਨੂੰ ਓਮੀਕ੍ਰੋਨ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਸਾਵਧਾਨ ਰਹਿਣ ਦੀ ਅਪੀਲ ਕਰਾਂਗਾ। ਸਭ ਤੋਂ ਮਹੱਤਵਪੂਰਨ ਬਿਨਾਂ ਕਿਸੇ ਦੇਰੀ ਦੇ ਆਪਣਾ ਪਹਿਲਾ, ਦੂਜਾਂ ਜਾਂ ਬੂਸਟਰ ਟੀਕਾ ਲਾਉਣਾ ਹੈ ਤਾਂ ਕਿ ਆਪਣੀ ਅਤੇ ਰਿਸ਼ਤੇਦਾਰਾਂ ਦੀ ਸੁਰੱਖਿਆ ਕਰ ਸਕਣ। ਬ੍ਰਿਟੇਨ ਦੇ ਸਿਹਤ ਮੰਤਰੀ ਸਾਜਿਦ ਜਾਵਿਦ ਨੇ ਬਾਅਦ 'ਚ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਵਾਧੂ ਪਾਬੰਦੀ ਅਗਲੇ ਸਾਲ ਤੋਂ ਲਾਈ ਜਾ ਸਕਦੀ ਹੈ।
ਇਹ ਵੀ ਪੜ੍ਹੋ :ਅਮਰੀਕਾ : ਡੈਨਵਰ 'ਚ ਗੋਲੀਬਾਰੀ ਦੌਰਾਨ ਹਮਲਾਵਰ ਸਮੇਤ ਪੰਜ ਲੋਕਾਂ ਦੀ ਮੌਤ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।