ਇੰਗਲੈਂਡ ਦੇ ਜ਼ਿਆਦਾਤਰ ਸੈਕਡੰਰੀ ਸਕੂਲਾਂ ''ਚ ਫੇਸਮਾਸਕ ਪਾਉਣਾ ਲਾਜ਼ਮੀ

08/26/2020 6:27:09 PM

ਲੰਡਨ (ਬਿਊਰੋ): ਬ੍ਰਿਟੇਨ ਸਰਕਾਰ ਦੇਸ਼ ਵਿਚ ਅਗਲੇ ਹਫਤੇ ਤੋਂ ਸਕੂਲ ਖੋਲ੍ਹਣ ਦੀ ਤਿਆਰੀ ਵਿਚ ਹੈ। ਤਾਲਾਬੰਦੀ ਅਤੇ ਇਨਫੈਕਸ਼ਨ ਨੂੰ ਕੰਟਰੋਲ ਵਿਚ ਰੱਖਣ ਦੇ ਕ੍ਰਮ ਵਿਚ ਬ੍ਰਿਟੇਨ ਸਰਕਾਰ ਨੇ ਇੰਗਲੈਂਡ ਦੇ ਜ਼ਿਆਦਾਤਰ ਸੈਕੰਡਰੀ ਸਕੂਲਾਂ ਵਿਚ ਸਾਰੇ ਸਟਾਫ ਅਤੇ 12 ਸਾਲ ਤੱਕ ਦੇ ਵਿਦਿਆਰਥੀਆਂ ਦੇ ਲਈ ਫੇਸਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਹੈ। ਸਿੱਖਿਆ ਵਿਭਾਗ ਦੇ ਮੁਤਾਬਕ ਆਉਣ ਵਾਲੇ ਕੁਝ ਹਫਤਿਆਂ ਵਿਚ ਇੰਗਲੈਂਡ ਦੇ ਸਕੂਲਾਂ ਨੂੰ ਦੁਬਾਰਾ ਖੋਲ੍ਹਣ ਦੀ ਤਿਆਰੀ ਚੱਲ ਰਹੀ ਹੈ। ਇਸ ਕ੍ਰਮ ਵਿਚ ਵਿਸ਼ਵ ਸਿਹਤ ਸੰਗਠਨ ਦੇ ਫੇਸ ਮਾਸਕ ਸਬੰਧੀ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰਦੇ ਹੋਏ ਐਲਾਨ ਕੀਤਾ ਗਿਆ ਹੈ ਕਿ ਸਕੂਲਾਂ ਵਿਚ ਸਟਾਫ ਅਤੇ ਬੱਚਿਆਂ ਨੂੰ ਮਾਸਕ ਪਾਉਣਾ ਲਾਜਮੀ ਹੋਵੇਗਾ।

ਜਾਰੀ ਮਹਾਮਾਰੀ ਦੇ ਇਨਫੈਕਸ਼ਨ ਦੇ ਵਿਚ ਬ੍ਰਿਟੇਨ ਵਿਚ ਅਗਲੇ ਹਫਤੇ ਤੋਂ ਸਕੂਲਾਂ ਨੂੰ ਖੋਲ੍ਹਣ ਦੀ ਤਿਆਰੀ ਕੀਤੀ ਜਾ ਰਹੀ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਸ ਨੇ ਸਾਰੇ ਮਾਪਿਆਂ ਨੂੰ ਬੱਚਿਆਂ ਨੂੰ ਸਕੂਲ ਭੇਜਣ ਦੀ ਅਪੀਲ ਕੀਤੀ ਹੈ ਅਤੇ ਚੇਤਾਵਨੀ ਦਿੱਤੀ ਹੈ ਕਿ ਉਹ ਸਾਰੇ ਅਗਲੇ ਹਫਤੇ ਤੋਂ ਬਚਿਆਂ ਨੂੰ ਸਕੂਲ ਭੇਜਣ ਨਹੀਂ ਤਾਂ ਉਹਨਾਂ ਦਾ ਇਕ ਸਾਲ ਬਰਬਾਦ ਹੋ ਜਾਵੇਗਾ। ਨਾਲ ਹੀ ਸਰਕਾਰ ਨੇ ਇਹ ਵੀ ਕਿਹਾ ਕਿ ਸਕੂਲ ਵਿਚ ਬੱਚਿਆਂ ਨੂੰ ਸੁਰੱਖਿਆ ਮੁਹੱਈਆ ਕਰਾਉਣਾ ਸਾਡੀ ਜ਼ਿੰਮੇਵਾਰੀ ਹੈ। 

ਦੇਸ਼ ਦੀ ਬੋਰਿਸ ਜਾਨਸਨ ਸਰਕਾਰ ਨੇ ਕਿਹਾ ਹੈ ਕਿ ਮੌਜੂਦਾ ਸਮੇਂ ਵਿਚ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਬੱਚਿਆਂ ਨੂੰ ਸਿੱਖਿਆ ਦੇ ਲਈ ਅਤੇ ਦੋਸਤਾਂ ਨੂੰ ਦੁਬਾਰਾ ਮਿਲਣ ਦੇ ਲਈ ਕਲਾਸਾਂ ਦਾ ਸੰਚਾਲਨ ਸ਼ੁਰੂ ਕਰੀਏ। ਇਸ ਦੇ ਲਈ ਵਿਗਿਆਨੀਆਂ ਅਤੇ ਸਿਹਤ ਮਾਹਰਾਂ ਤੋਂ ਸਲਾਹ ਲਈ ਗਈ ਹੈ। ਜ਼ਿਕਰਯੋਗ ਹੈ ਕਿ ਬ੍ਰਿਟੇਨ ਦੇ ਸਕੂਲ ਮਾਰਚ ਤੋਂ ਹੀ ਬੰਦ ਹਨ। ਜੂਨ ਵਿਚ 35 ਫੀਸਦੀ ਸਕੂਲਾਂ ਨੂੰ ਖੋਲ੍ਹਿਆ ਗਿਆ ਸੀ ਅਤੇ ਕਰੀਬ ਦੱਸ ਲੱਖ ਬੱਚੇ ਸਕੂਲ ਵੀ ਜਾ ਰਹੇ ਸਨ ਪਰ ਇਕ ਸਕੂਲ ਵਿਚ ਇਕ ਸੰਕ੍ਰਮਿਤ ਮਾਮਲਾ ਆਉਣ ਦੇ ਬਾਅਦ ਇੱਥੋਂ ਦੇ 70 ਵਿਦਿਆਰਥੀਆਂ ਅਤੇ 128 ਸਟਾਫ ਮੈਂਬਰ ਸੰਕ੍ਰ੍ਮਿਤ ਹੋ ਗਏ ਸਨ।


Vandana

Content Editor

Related News