ਯੂ. ਕੇ. ''ਚ 17 ਸਾਲਾ ਲਾਪਤਾ ਕੁੜੀ ਦੇ ਕਤਲ ਦੇ ਦੋਸ਼ ''ਚ ਇਕ ਸ਼ੱਕੀ ਕਾਬੂ
Sunday, Sep 13, 2020 - 12:26 PM (IST)

ਲੰਡਨ, (ਰਾਜਵੀਰ ਸਮਰਾ)- ਬ੍ਰਿਟੇਨ ਦੇ ਲੈਸਟਰ ਵਿਚ 17 ਸਾਲ ਦੀ ਇਕ ਕੁੜੀ ਦਾ ਕਤਲ ਹੋਣ ਦੀ ਖ਼ਬਰ ਹੈ, ਜੋ ਕਿ ਕਈ ਹਫਤਿਆਂ ਤੋਂ ਲਾਪਤਾ ਸੀ। ਜਾਂਚ ਕਾਰਵਾਈ ਦੌਰਾਨ ਪੁਲਸ ਨੇ ਇਸ ਸਬੰਧ ਵਿਚ ਇਕ 50 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।
ਜਾਣਕਾਰੀ ਮੁਤਾਬਕ ਪੀਟਰ ਬਰੋਅ ਦੀ ਬਰਨਾਡੇਟਾ ਵਾਕਰ ਦਾ ਕਤਲ ਹੋਇਆ। ਉਸ ਦੇ ਮਾਪਿਆਂ ਅਨੁਸਾਰ ਕੁੜੀ ਦੇ ਲਾਪਤਾ ਹੋਣ ਮਗਰੋਂ ਉਨ੍ਹਾਂ ਨੂੰ ਮੁੜ ਆਪਣੀ ਧੀ ਬਾਰੇ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋਈ ਸੀ। ਅਧਿਕਾਰੀਆਂ ਨੂੰ ਸ਼ੱਕ ਹੈ ਕਿ ਕਰੀਬ 7 ਹਫ਼ਤਿਆਂ ਤੋਂ ਪਹਿਲਾਂ ਲਾਪਤਾ ਉਕਤ ਲੜਕੀ ਦੀ ਹੱਤਿਆ ਕਰ ਦਿੱਤੀ ਗਈ ਸੀ। ਅਜੇ ਇਹ ਨਹੀਂ ਪਤਾ ਲੱਗਾ ਕਿ ਉਸ ਦਾ ਕਤਲ ਕਿਉਂ ਕੀਤਾ ਗਿਆ ਸੀ।