ਯੂ. ਕੇ. : ਫਲਾਂ ''ਚ ਲੁਕੋਈ 100 ਮਿਲੀਅਨ ਪੌਂਡ ਦੀ ਕੋਕੀਨ ਬਰਾਮਦ

Tuesday, Dec 08, 2020 - 08:26 AM (IST)

ਯੂ. ਕੇ. : ਫਲਾਂ ''ਚ ਲੁਕੋਈ 100 ਮਿਲੀਅਨ ਪੌਂਡ ਦੀ ਕੋਕੀਨ ਬਰਾਮਦ

ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਗੈਰ-ਕਾਨੂੰਨੀ ਨਸ਼ਿਆਂ ਦੀ ਤਸਕਰੀ ਕਰਨ ਵਾਲੇ ਲੋਕ, ਨਸ਼ੀਲੀਆਂ ਵਸਤਾਂ ਨੂੰ ਅਲੱਗ ਸਥਾਨਾਂ 'ਤੇ ਪਹੁੰਚਦਾ ਕਰਨ ਲਈ ਕਈ ਤਰੀਕੇ ਇਸਤੇਮਾਲ ਕਰਦੇ ਹਨ ਪਰ ਫਿਰ ਵੀ ਉਹ ਕਈ ਵਾਰ ਅਸਫਲ ਹੋ ਜਾਂਦੇ ਹਨ।

ਅਜਿਹੀ ਹੀ ਨਸ਼ਾ ਤਸਕਰਾਂ ਦੀ ਯੋਜਨਾ ਨੂੰ ਅਧਿਕਾਰੀਆਂ ਨੇ ਵੱਡੀ ਮਾਤਰਾ ਵਿਚ ਨਸ਼ੀਲੇ ਪਦਾਰਥ ਬਰਾਮਦ ਕਰਕੇ ਅਸਫਲ ਕੀਤਾ ਹੈ। ਇਸ ਕਾਰਵਾਈ ਸੰਬੰਧੀ ਗ੍ਰਹਿ ਦਫ਼ਤਰ ਨੇ ਦੱਸਿਆ ਕਿ ਲਗਭਗ 100 ਮਿਲੀਅਨ ਪੌਂਡ ਕੀਮਤ ਦੀ ਕੋਕੀਨ ਨੂੰ ਕੇਲਿਆਂ ਦੀ ਢੋਆ-ਢੁਆਈ ਦੇ ਇਕ ਵਾਹਨ ਵਿਚੋਂ ਜ਼ਬਤ ਕੀਤਾ ਗਿਆ ਹੈ।

12 ਨਵੰਬਰ ਨੂੰ ਥਰਰੋਕ ਏਸੇਕਸ ਦੇ ਲੰਡਨ ਗੇਟਵੇਅ 'ਤੇ ਰੁਟੀਨ ਜਾਂਚ ਦੌਰਾਨ ਬਰਾਮਦ ਕੀਤੀ ਗਈ। ਕੋਕੀਨ ਦੀ ਇਸ ਖੇਪ ਦਾ ਭਾਰ ਇਕ ਟਨ ਤੋਂ ਵੀ ਵੱਧ ਸੀ। ਕਸਟਮ ਅਧਿਕਾਰੀਆਂ ਅਨੁਸਾਰ ਇਹ ਖੇਪ ਕੋਲੰਬੀਆ ਤੋਂ ਬੈਲਜੀਅਮ ਵਿਚ ਐਂਟਵਰਪ ਲਈ ਜਾ ਰਹੀ ਸੀ। ਨੈਸ਼ਨਲ ਕ੍ਰਾਈਮ ਏਜੰਸੀ (ਐੱਨ. ਸੀ. ਏ.) ਅਨੁਸਾਰ ਅਧਿਕਾਰੀਆਂ ਦੀ ਇਹ ਸਫਲਤਾ ਸੰਗਠਤ ਅਪਰਾਧਿਕ ਸਮੂਹਾਂ ਦੇ ਮੂੰਹ 'ਤੇ ਇਕ ਚਪੇੜ ਹੈ। ਇਸ ਤੋਂ ਪਹਿਲਾਂ ਵੀ ਸਤੰਬਰ ਮਹੀਨੇ ਵਿਚ ਯੂ. ਕੇ. ਬਾਰਡਰ ਫੋਰਸ ਵਲੋਂ ਪੋਰਟ ਉੱਪਰ ਤਕਰੀਬਨ 1,155 ਕਿਲੋਗ੍ਰਾਮ (2,550 ਐੱਲ ਬੀ) ਕੋਕੀਨ ਜ਼ਬਤ ਕੀਤੀ ਜਾ ਚੁੱਕੀ ਹੈ।


author

Lalita Mam

Content Editor

Related News