ਗਲੋਬਲ ਧਰਮ ਸੰਮੇਲਨ ’ਚ ਬ੍ਰਿਟਿਸ਼ ਵਿਦੇਸ਼ ਮੰਤਰੀ ਟ੍ਰਸ ਨੇ ਹਿੰਦੂਆਂ ’ਤੇ ਹੋ ਰਹੇ ਅੱਤਿਆਚਾਰ ਦਾ ਵਿਸ਼ਾ ਚੁੱਕਿਆ

Wednesday, Jul 06, 2022 - 05:09 PM (IST)

ਗਲੋਬਲ ਧਰਮ ਸੰਮੇਲਨ ’ਚ ਬ੍ਰਿਟਿਸ਼ ਵਿਦੇਸ਼ ਮੰਤਰੀ ਟ੍ਰਸ ਨੇ ਹਿੰਦੂਆਂ ’ਤੇ ਹੋ ਰਹੇ ਅੱਤਿਆਚਾਰ ਦਾ ਵਿਸ਼ਾ ਚੁੱਕਿਆ

ਲੰਡਨ (ਭਾਸ਼ਾ)– ਬ੍ਰਿਟੇਨ ਦੀ ਸਰਕਾਰ ਨੇ ਮੰਗਲਵਾਰ ਨੂੰ ਇੱਥੇ 2 ਦਿਨਾਂ 'ਫ੍ਰੀਡਮ ਆਫ ਰਿਲੀਜ਼ਨ ਆਰ ਬਿਲੀਫ' (ਐੱਫ. ਓ. ਆਰ. ਬੀ.) ਗਲੋਬਲ ਸੰਮੇਲਨ ਦੇ ਉਦਘਾਟਨ ਮੌਕੇ ਵਿਸ਼ਵ ਦੇ ਵੱਖ-ਵੱਖ ਹਿੱਸਿਆਂ ’ਚ ਹਿੰਦੂਆਂ ’ਤੇ ਹੋ ਰਹੇ ਅੱਤਿਆਚਾਰ ਦੇ ਵਿਸ਼ੇ ਨੂੰ ਚੁੱਕਿਆ। ਕੁਈਨ ਐਲੀਜ਼ਾਬੇਥ 2 ਸੈਂਟਰ ’ਚ ਆਪਣੇ ਭਾਸ਼ਣ ’ਚ ਬ੍ਰਿਟੇਨ ਦੀ ਵਿਦੇਸ਼ ਮੰਤਰੀ ਲਿਜ ਟ੍ਰਸ ਨੇ ਕਿਹਾ ਕਿ ਐੱਫ. ਓ. ਆਰ. ਬੀ. ਬੋਲਣ ਦੀ ਆਜ਼ਾਦੀ ਜਾਂ ਲੋਕਤੰਤਰ ਦੀ ਆਜ਼ਾਦੀ ਵਾਂਗ ਮੌਲਿਕ ਆਜ਼ਾਦੀ ਹੈ ਪਰ ਵਿਸ਼ਵ ਦੀ 80 ਫੀਸਦੀ ਤੋਂ ਵੱਧ ਆਬਾਦੀ ਉਨ੍ਹਾਂ ਦੇਸ਼ਾਂ ’ਚ ਰਹਿੰਦੀ ਹੈ, ਜਿੱਥੇ ਐੱਫ. ਓ. ਆਰ. ਬੀ. ਖ਼ਤਰੇ ’ਚ ਹੈ। ਸੰਮੇਲਨ ਦੇ ਮੇਜ਼ਬਾਨ ਦੇਸ਼ ਬ੍ਰਿਟੇਨ ਨੇ ਸਦੀਆਂ ਤੱਕ ਯਹੂਦੀਆਂ ਦੇ ਭਿਆਨਕ ਅੱਤਿਆਚਾਰ, ਸ਼ਿਨਝਿਆਂਗ ਖੇਤਰ ’ਚ ਉਈਗਰ ਮੁਸਲਮਾਨਾਂ ’ਤੇ ਚੀਨ ਦੇ ਅੱਤਿਆਚਾਰ, ਨਾਈਜ਼ੀਰੀਆ ’ਚ ਇਸਾਈਆਂ ’ਤੇ ਹੋ ਰਹੇ ਅੱਤਿਆਚਾਰ ਅਤੇ ਅਫ਼ਗਾਨਿਸਤਾਨ ’ਚ ਘੱਟ-ਗਿਣਤੀ ਭਾਈਚਾਰਿਆਂ ਦੀ ਸਥਿਤੀ ਦਾ ਜ਼ਿਕਰ ਕੀਤਾ।

ਇਹ ਵੀ ਪੜ੍ਹੋ: ਚੀਨ ਨੇ ਕੌਮਾਂਤਰੀ ਉਡਾਣਾਂ ਨੂੰ ਦਿੱਤੀ ਇਜਾਜ਼ਤ ਪਰ ਭਾਰਤ ਲਈ ਨਹੀਂ ਖੋਲ੍ਹੇ ਦਰਵਾਜ਼ੇ

ਟ੍ਰਸ ਨੇ ਕਿਹਾ ਕਿ, 'ਇਹ ਕੁੱਝ ਗਿਣੀਆਂ-ਚੁਣੀਆਂ ਉਦਾਹਰਣਾਂ ਹਨ ਅਤੇ ਅਸੀਂ ਜਾਣਦੇ ਹਾਂ ਕਿ ਹਿੰਦੂ, ਮਾਨਵਵਾਦੀ ਅਤੇ ਕਈ ਹੋਰ ਭਾਈਚਾਰਿਆਂ ਦਾ ਉਨ੍ਹਾਂ ਦੇ ਵਿਸ਼ਵਾਸ ਕਾਰਨ ਅੱਤਿਆਚਾਰ ਕੀਤਾ ਜਾਂਦਾ ਹੈ।' ਉਨ੍ਹਾਂ ਕਿਹਾ, 'ਇਹ ਅੱਤਿਆਚਾਰ ਵੱਖਵਾਦ ਅਤੇ ਭੇਦਭਾਵ ਤੋਂ ਲੈ ਕੇ ਜ਼ਬਰੀ ਧਰਮ ਪਰਿਵਰਤਨ ਤੱਕ, ਧਾਰਮਿਕ ਸਥਾਨਾਂ ਦੀ ਤੋੜ-ਭੰਨ ਅਤੇ ਨਿਸ਼ਾਨਾ ਬਣਾ ਕੇ ਹੱਤਿਆਵਾਂ ਤੱਕ ਦੇਖਣ ਨੂੰ ਮਿਲਦਾ ਹੈ। ਅਗਲੇ ਦੋ ਦਿਨਾਂ ਤੱਕ ਦੁਨੀਆ ਭਰ ਦੇ ਲੋਕ ਇਕੱਠੇ ਹੋ ਕੇ ਧਰਮ ਜਾਂ ਵਿਸ਼ਵਾਸ ਦੀ ਆਜ਼ਾਦੀ ਬਾਰੇ ਵਿਚਾਰ ਵਟਾਂਦਰਾ ਕਰਨਗੇ ਅਤੇ ਇਸ ਦਿਸ਼ਾ ਵਿੱਚ ਚੁੱਕੇ ਜਾਣ ਵਾਲੇ ਅਮਲੀ ਕਦਮਾਂ ਬਾਰੇ ਗੱਲ ਕਰਨਗੇ।'

ਇਹ ਵੀ ਪੜ੍ਹੋ: ਜਾਪਾਨ ’ਚ ਭਿਆਨਕ ਗਰਮੀ ਨਾਲ 27 ਮੌਤਾਂ, 14,300 ਤੋਂ ਵਧੇਰੇ ਲੋਕ ਹਸਪਤਾਲ 'ਚ ਦਾਖ਼ਲ


author

cherry

Content Editor

Related News