ਬ੍ਰਿਟੇਨ ''ਚ ਲਾਕਡਾਊਨ ਵਧਣ ਦੀ ਉਮੀਦ, ਜਾਨਸਨ ਨੇ ਤੈਅ ਕੀਤੀ ਅੱਗੇ ਦੀ ਰੂਪਰੇਖਾ

05/10/2020 5:15:23 PM

ਲੰਡਨ- ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਐਤਵਾਰ ਦੀ ਸਾਮ ਜਦੋਂ ਲੋਕਾਂ ਨੂੰ ਸੰਬੋਧਿਤ ਕਰਨਗੇ ਤਾਂ ਉਮੀਦ ਹੈ ਕਿ ਹੋਰ ਰਾਸ਼ਟਰਾਂ ਦੇ ਸਾਹਮਣੇ ਉਹ ਦੇਸ਼ ਵਿਚ ਜਾਰੀ ਕੋਰੋਨਾ ਵਾਇਰਸ ਲਾਕਡਾਊਨ ਦੀਆਂ ਪਾਬੰਦੀਆਂ ਨੂੰ ਤਿੰਨ ਹੋਰ ਹਫਤੇ ਵਧਾਉਣ ਦਾ ਐਲਾਨ ਕਰਨ। ਜਾਨਸਨ ਨੇ ਸੰਕੇਤ ਦਿੱਤੇ ਸਨ ਕਿ ਸੋਮਵਾਰ ਤੋਂ ਬੰਦ ਦੇ ਨਿਯਮਾਂ ਵਿਚ ਕੁਝ ਬਦਲਾਅ ਹੋ ਸਕਦਾ ਹੈ ਤੇ ਇਸ ਤੋਂ ਬਾਅਦ ਤਕਰੀਬਨ ਇਕ ਹਫਤੇ ਤੱਕ ਅਜਿਹੇ ਮਿਲੇ-ਜੁਲੇ ਸੰਕੇਤ ਆਉਂਦੇ ਰਹੇ ਪਰ ਸਰਕਾਰ ਨੇ ਹੁਣ ਇਹਨਾਂ ਅਟਕਲਾਂ 'ਤੇ ਵਿਰਾਮ ਲਾਉਣ ਦੀ ਗੱਲ ਕਹੀ ਹੈ ਕਿਉਂਕਿ ਪਾਬੰਦੀਆਂ ਵਿਚ ਰਿਆਇਤ ਦੀ ਵੱਡੀ ਕੀਮਤ ਚੁਕਾਉਣੀ ਪੈ ਸਕਦੀ ਹੈ।

ਇਸ ਦਾ ਕਾਰਣ ਇਹ ਹੈ ਕਿ ਬ੍ਰਿਟੇਨ ਵਿਚ ਹੁਣ ਵੀ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਬਹੁਤ ਮਾਮਲੇ ਮਿਲ ਰਹੇ ਹਨ ਜਦਕਿ 31,662 ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਟ੍ਰਾਂਸਪੋਰਟ ਮੰਤਰੀ ਗ੍ਰਾਂਟ ਸ਼ੈਪਸ ਨੇ ਸ਼ਨੀਵਾਰ ਨੂੰ ਕਿਹਾ ਕਿ ਇਸ ਵਿਚ ਵਧੇਰੇ ਸਾਵਧਾਨੀ ਵਰਤਣ ਦੀ ਲੋੜ ਹੈ। ਉਹਨਾਂ ਦਾ ਇਹ ਬਿਆਨ ਬ੍ਰਿਟਿਸ਼ ਪੁਲਸ ਦੀ ਉਸ ਚਿਤਾਵਨੀ ਤੋਂ ਬਾਅਦ ਆਇਆ ਹੈ, ਜਿਸ ਵਿਚ ਉਸ ਨੇ ਕਿਹਾ ਸੀ ਕਿ ਉਹ ਹਾਰੀ ਹੋਈ ਜੰਗ ਲੜ ਰਹੇ ਹਨ ਕਿਉਂਕਿ ਲੰਡਨ ਦੇ ਲੋਕ ਪਾਰਕਾਂ ਵਿਚ ਜਾ ਰਹੇ ਹਨ, ਦੱਖਣੀ ਇੰਗਲੈਂਡ ਦੇ ਤੱਟੀ ਖੇਤਰਾਂ ਵਿਚ ਪਹੁੰਚ ਰਹੇ ਹਨ ਤੇ ਕਈ ਲੋਕ ਉਹਨਾਂ ਯਾਤਰਾਵਾਂ 'ਤੇ ਜਾ ਰਹੇ ਹਨ, ਜਿਹਨਾ ਨੂੰ ਬੰਦ ਦੌਰਾਨ ਲੋੜੀਂਦਾ ਨਹੀਂ ਮੰਨਿਆ ਜਾ ਰਿਹਾ ਹੈ। ਸ਼ੈਪਸ ਨੇ ਕਿਹਾ ਕਿ ਇਹ ਬੇਹੱਦ ਮਹੱਤਵਪੂਰਨ ਹੈ ਕਿ ਅਸੀਂ ਬੀਤੇ ਸੱਤ ਹਫਤਿਆਂ ਦੇ ਨਿਯਮਾਂ ਤੇ ਦਿਸ਼ਾ ਨਿਰਦੇਸ਼ਾਂ ਦੇ ਪਾਲਣ ਦੇ ਸ਼ਾਨਦਾਰ ਕੰਮ 'ਤੇ ਸਿਰਫ ਇਸ ਲਈ ਪਾਣੀ ਨਾ ਫੇਰ ਦੇਣ ਕਿਉਂਕਿ ਹਫਤੇ ਦਾ ਅਖੀਰਲਾ ਦਿਨ ਬਹੁਤ ਸੁਹਾਵਨਾ ਹੈ। ਉਹਨਾਂ ਨੇ ਕਿਹਾ ਕਿ ਇਹ ਪੂਰੀ ਤਰ੍ਹਾਂ ਗਲਤ ਹੋਵੇਗਾ।

ਚਿੰਤਾ ਦੀ ਗੱਲ ਇਹ ਹੈ ਕਿ 23 ਮਾਰਚ ਨੂੰ ਬ੍ਰਿਟੇਨ ਵਿਚ ਸ਼ੁਰੂ ਹੋਏ ਬੰਦ ਨਾਲ ਸਪੱਸ਼ਟ ਰੂਪ ਨਾਲ ਵਾਇਰਸ ਦਾ ਪ੍ਰਸਾਰ ਘੱਟ ਹੋਇਆ ਹੈ ਪਰ ਜਿੰਨਾ ਸੋਚਿਆ ਗਿਆ ਸੀ ਉਸ ਤੋਂ ਕਿਤੇ ਜ਼ਿਆਦਾ ਲੰਬੇ ਵੇਲੇ ਤੱਕ ਲਾਗੂ ਰੱਖਣ ਦੀ ਲੋੜ ਹੈ। ਜਾਨਸਨ ਨੇ ਵੀ ਇਨਫੈਕਸ਼ਨ ਤੇ ਮੌਤਾਂ ਦੇ ਦੂਜੇ ਦੌਰ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਹੈ ਤੇ ਸਿਹਤ ਮਾਹਰਾਂ ਦਾ ਵੀ ਇਹੀ ਕਹਿਣਾ ਹੈ ਕਿ ਇਹ ਦੁਨੀਆ ਭਰ ਵਿਚ ਹੋਣ ਜਾ ਰਿਹਾ ਹੈ ਕਿਉਂਕਿ ਦੇਸ਼ਾਂ ਨੇ ਬੰਦ ਦੇ ਨਿਯਮਾਂ ਵਿਚ ਢਿੱਲ ਦਿੱਤੀ ਹੈ। ਜਾਨਸਨ ਦੀ ਕੰਜ਼ਰਵੇਟਿਵ ਸਰਕਾਰ ਨੂੰ ਮਹਾਮਾਰੀ ਨੂੰ ਲੈ ਕੇ ਸੁਸਤੀ ਵਰਤਣ ਤੇ ਸਿਹਤ ਕਰਮਚਾਰੀਆਂ ਨੂੰ ਲੋੜੀਂਦੇ ਸੁਰੱਖਿਆ ਉਪਕਰਨ ਨਾ ਮੁਹੱਈਆ ਕਰਵਾਉਣ ਦੇ ਦੋਸ਼ਾਂ ਦਾ ਵੀ ਸਾਹਮਣਾ ਕਰਨਾ ਪਿਆ। ਦੁਨੀਆ ਦੇ ਹੋਰ ਨੇਤਾਵਾਂ ਦੇ ਮੁਕਾਬਲੇ ਜਾਨਸਨ ਨੇ ਵਾਇਰਸ ਦੇ ਇਸ ਖਤਰੇ ਨੂੰ ਕਿਤੇ ਜ਼ਿਆਦਾ ਨੇੜੇਓਂ ਮਹਿਸੂਸ ਕੀਤਾ ਹੈ। ਉਹ ਦੋ ਹਫਤੇ ਪਹਿਲਾਂ ਹੀ ਕੋਵਿਡ-19 ਦੇ ਕਾਰਣ ਹਸਪਤਾਲ ਵਿਚ ਦਾਖਲ ਰਹਿਣ ਤੋਂ ਬਾਅਦ ਵਾਪਸ ਪਰਤੇ ਹਨ।

ਜਾਨਸਨ ਅੱਗੇ ਦੀ ਯੋਜਨਾ ਦਾ ਐਲਾਨ ਕਰਨ ਵਾਲੇ ਹਨ ਕਿ ਕਿਵੇਂ ਬ੍ਰਿਟੇਨ ਬੰਦ ਵਿਚ ਕੁਝ ਰਾਹਤ ਦੇ ਉਪਾਅ ਨੂੰ ਸ਼ੁਰੂ ਕਰ ਸਕਦਾ ਹੈ। ਖਾਸ ਕਰਕੇ ਸਮਾਜਿਕ ਦੂਰੀ ਦੇ ਇਸ ਯੁੱਗ ਵਿਚ ਥੰਮ ਚੁੱਕੀ ਅਰਥਵਿਵਸਥਾ ਤੇ ਸਕੂਲਾਂ ਨੂੰ ਕਿਵੇਂ ਖੋਲ੍ਹਿਆ ਜਾਵੇ। ਇਸ ਗੱਲ ਦੀਆਂ ਵੀ ਅਟਕਲਾਂ ਹਨ ਕਿ ਜਾਨਸਨ ਆਇਰਲੈਂਡ ਨੂੰ ਛੱਡ ਕੇ ਬ੍ਰਿਟੇਨ ਆਉਣ ਵਾਲੇ ਸਾਰੇ ਯਾਤਰੀਆਂ ਦੇ ਲਈ 14 ਦਿਨ ਦੇ ਲੋੜੀਂਦੇ ਇਕਾਂਤਵਾਸ ਦਾ ਐਲਾਨ ਕਰਨਗੇ, ਜਿਸ ਦਾ ਟੀਚਾ ਮਹਾਮਾਰੀ ਦੇ ਪ੍ਰਸਾਰ ਨੂੰ ਰੋਕਣਾ ਹੈ। ਇਕਾਂਤਵਾਸ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਐਲਾਨ ਬ੍ਰਿਟੇਨ ਵਾਸੀਆਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਦੀਆਂ ਯੋਜਨਾਵਾਂ 'ਤੇ ਪਾਣੀ ਫੇਰ ਸਕਦੀ ਹੈ ਤੇ ਹਵਾਈ ਉਦਯੋਗ ਦੇ ਲਈ ਇਹ ਵੱਡਾ ਝਟਕਾ ਸਾਬਿਤ ਹੋਵੇਗਾ। 


Baljit Singh

Content Editor

Related News