ਯੂ.ਕੇ. ’ਚ ਵਧ ਰਹੀ ਮਹਿੰਗਾਈ, 28 ਲੱਖ ਬੱਚਿਆਂ ਦੀ ਸਿੱਖਿਆ ਹੋ ਰਹੀ ਪ੍ਰਭਾਵਿਤ

Thursday, Dec 07, 2023 - 10:21 AM (IST)

ਯੂ.ਕੇ. ’ਚ ਵਧ ਰਹੀ ਮਹਿੰਗਾਈ, 28 ਲੱਖ ਬੱਚਿਆਂ ਦੀ ਸਿੱਖਿਆ ਹੋ ਰਹੀ ਪ੍ਰਭਾਵਿਤ

ਲੰਡਨ (ਏਜੰਸੀ)- ਯੂ. ਕੇ. ’ਚ ਲਗਾਤਾਰ ਵਧ ਰਹੀ ਮਹਿੰਗਾਈ ਦੀ ਮਾਰ 5 ਤੋਂ 11 ਸਾਲ ਦੀ ਉਮਰ ਦੇ ਸਕੂਲੀ ਬੱਚਿਆਂ ’ਤੇ ਪੈ ਰਹੀ ਹੈ। ਯੂ. ਕੇ. ’ਚ ਤਕਰੀਬਨ 9 ਲੱਖ ਬੱਚੇ ਅਜਿਹੇ ਹਨ, ਜਿਨ੍ਹਾਂ ਦੇ ਕੋਲ ਪੜ੍ਹਨ ਲਈ ਕਿਤਾਬਾਂ ਦੀ ਘਾਟ ਹੈ। ਯੂ. ਕੇ. ਦੀ ਪੇਰੈਂਟਿੰਗ ਚੈਰਿਟੀ ਸੰਸਥਾ ‘ਪੇਰੈਂਟਕਾਈਨ’ ਦੇ ਹਾਲ ਹੀ ਦੇ ਸਰਵੇ ’ਚ ਇਹ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਹਨ। ਸਰਵੇ ’ਚ ਇੰਗਲੈਂਡ ਦੇ 3,067 ਪੇਰੈਂਟਸ ਦੀ ਰਾਏ ਲਈ ਗਈ ਹੈ।

ਇਨ੍ਹਾਂ ’ਚੋਂ 14 ਫੀਸਦੀ ਪੇਰੈਂਟਸ ਨੇ ਕਿਹਾ ਕਿ ਸਰਕਾਰ ਉਨ੍ਹਾਂ ਦੇ ਬੱਚਿਆਂ ਦੀ ਸਿੱਖਿਆ ਦੇ ਮਾਮਲੇ ’ਚ ਮਾਪਿਆਂ ਦੀ ਉਨ੍ਹਾਂ ਦੀ ਸਹਾਇਤਾ ਨਹੀਂ ਕਰ ਰਹੀ। ਸਰਵੇ ’ਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਸਕੂਲ ਯੂਨੀਫਾਰਮ ਦੀਆਂ ਕੀਮਤਾਂ ਵਧਣ ਦੇ ਕਾਰਨ ਯੂ. ਕੇ. ਦੇ 28 ਲੱਖ ਬੱਚਿਆਂ ਨੂੰ ਸਕੂਲ ਭੇਜਣ ’ਚ ਉਨ੍ਹਾਂ ਦੇ ਮਾਪਿਆਂ ਨੂੰ ਪ੍ਰੇਸ਼ਾਨੀ ਪੇਸ਼ ਆ ਰਹੀ ਹੈ। ਯੂ. ਕੇ ਵਿੱਚ ਸਕੂਲਾਂ ’ਚ ਯੂਨੀਫਾਰਮ ਦੀਆਂ ਕੀਮਤਾਂ 50 ਫੀਸਦੀ ਤਕ ਵਧ ਗਈਆਂ ਹਨ, ਜਦਕਿ ਸਕੂਲਾਂ ਵੱਲੋਂ ਬੱਚਿਆਂ ਨੂੰ ਕਰਵਾਏ ਜਾਣ ਵਾਲੇ ਟ੍ਰਿਪ ਵੀ 44 ਫੀਸਦੀ ਮਹਿੰਗੇ ਹੋ ਗਏ ਹਨ। ਇਹ ਉਨ੍ਹਾਂ ਬੱਚਿਆਂ ਦੇ ਮਾਪਿਆਂ ਲਈ ਜ਼ਿਆਦਾ ਵੱਡੀ ਪ੍ਰੇਸ਼ਾਨੀ ਹੈ, ਜਿਨ੍ਹਾਂ ਦੇ ਬੱਚਿਆਂ ਨੂੰ ਸਕੂਲ ’ਚ ਭੋਜਨ ਫ੍ਰੀ ਮਿਲਦਾ ਹੈ। ਅਜਿਹੇ 61 ਫੀਸਦੀ ਮਾਪੇ ਹਨ, ਜੋ ਯੂਨੀਫਾਰਮ ਦੀਆਂ ਵਧਦੀਆਂ ਕੀਮਤਾਂ ਤੋਂ ਪ੍ਰੇਸ਼ਾਨ ਹਨ, ਜਦਕਿ 52 ਫੀਸਦੀ ਮਾਪਿਆਂ ਨੂੰ ਸਕੂਲ ਦੇ ਟ੍ਰਿਪ ’ਤੇ ਹੋਣ ਵਾਲਾ ਖਰਚਾ ਪ੍ਰੇਸ਼ਾਨ ਕਰ ਰਿਹਾ ਹੈ।

ਪੜ੍ਹੋ ਇਹ ਅਹਿਮ ਖ਼ਬਰ-ਭਾਰਤੀ ਹੱਜ ਯਾਤਰੀਆਂ ਲਈ ਖੁਸ਼ਖ਼ਬਰੀ, ਸਾਊਦੀ ਅਰਬ ਨੇ ਕੀਤਾ ਵੱਡਾ ਐਲਾਨ

ਸਰਵੇ ’ਚ ਕਿਹਾ ਗਿਆ ਹੈ ਕਿ 25 ਫੀਸਦੀ ਲੋਕ ਮਹਿੰਗਾਈ ਕਾਰਨ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਦੇ ਮਾਮਲੇ ’ਚ ਸੰਘਰਸ਼ ਕਰ ਰਹੇ ਹਨ। ਇਨ੍ਹਾਂ ’ਚੋਂ ਤਕਰੀਬਨ 2 ਲੱਖ 73 ਹਜ਼ਾਰ ਬੱਚੇ ਅਜਿਹੇ ਹਨ, ਜਿਨ੍ਹਾਂ ਨੂੰ ਸਾਲ ’ਚ ਸਿਰਫ ਦੋ ਵਾਰ ਸਕੂਲ ਭੇਜਿਆ ਗਿਆ। 55 ਫੀਸਦੀ ਪੇਰੈਂਟਸ ਨੇ ਮੰਨਿਆ ਕਿ ਉਹ ਆਪਣੇ ਬੱਚਿਆਂ ਨੂੰ ਰੋਜ਼ਾਨਾ ਸਕੂਲ ਭੇਜ ਰਹੇ ਹਨ, 38 ਫੀਸਦੀ ਬੱਚਿਆਂ ਦੇ ਪੇਰੈਂਟਸ ਉਨ੍ਹਾਂ ਨੂੰ ਹਫਤੇ ’ਚ ਕਿ ਇਕ ਵਾਰ ਸਕੂਲ ਭੇਜਿਆ, ਜਦਕਿ 6 ਫੀਸਦੀ ਬੱਚਿਆਂ ਦੇ ਮਾਪਿਆਂ ਨੇ ਮੰਨਿਆ ਕਿ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਮਹੀਨੇ ’ਚ ਇਕ ਵਾਰ ਸਕੂਲ ਭੇਜਿਆ। ਯੂ. ਕੇ. ਦੇ 48 ਫੀਸਦੀ ਮਾਪਿਆਂ ਦਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ ’ਚ ਉਨ੍ਹਾਂ ਦੇ ਬੱਚਿਆਂ ਦਾ ਕਰੀਅਰ ਚੰਗਾ ਹੋਵੇਗਾ, ਜਦਕਿ 41 ਫੀਸਦੀ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਬੱਚਿਆਂ ਦਾ ਜੀਵਨ ਪੱਧਰ ਆਉਣ ਵਾਲੇ ਸਮੇਂ ’ਚ ਚੰਗਾ ਹੋ ਜਾਵੇਗਾ।

ਸਰਵੇ ਕਰਨ ਵਾਲੀ ਸੰਸਥਾ ‘ਪੇਰੇਂਟਕਾਈਨ’ ਦੇ ਸੀ. ਈ. ਓ. ਅਤੇ ਸਾਬਕਾ ਅਧਿਆਪਕ ਜੇਸਨ ਐਲਸਮ ਨੇ ਕਿਹਾ ਕਿ ਸਰਵੇ ਦੇ ਨਤੀਜੇ ਹੈਰਾਨ ਵਾਲੇ ਅਤੇ ਅੱਖਾਂ ਖੋਲਣ ਵਾਲੇ ਹਨ ਅਤੇ ਦੇਸ਼ ਦੇ ਸਿਆਸਤਦਾਨਾਂ ਨੂੰ ਹੁਣ ਗੂੜ੍ਹੀ ਨੀਂਦ ਤੋਂ ਜਾਗ ਜਾਣਾ ਚਾਹੀਦਾ ਹੈ। ਦੇਸ਼ ’ਚ ਵਧ ਰਹੀ ਮਹਿੰਗਾਈ ਕਾਰਨ ਉਨ੍ਹਾਂ ਲੋਕਾਂ ਦੇ ਲਈ ਵੀ ਜੀਣਾ ਮੁਸ਼ਕਿਲ ਹੋ ਰਿਹਾ ਹੈ, ਜੋ ਪਹਿਲਾਂ ਆਰਾਮਦਾਇਕ ਜੀਵਨ ਬਿਤਾ ਰਹੇ ਸਨ। ਅਜਿਹੇ ਲੋਕਾਂ ਦੀ ਇਨਕਮ ’ਚ ਹੁਣ ਗਿਰਾਵਟ ਹੋ ਰਹੀ ਹੈ, ਲਿਹਾਜਾ ਉਹ ਆਪਣੇ ਬੱਚਿਆਂ ਨੂੰ ਰੋਜ਼ਾਨਾ ਸਕੂਲ ਵੀ ਨਹੀਂ ਭੇਜ ਰਹੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 
 


author

Vandana

Content Editor

Related News