ਲਾਕਡਾਊਨ ਉਲੰਘਣ ਦਾ ਮਾਮਲਾ, ਬ੍ਰਿਟੇਨ ਦੇ ਐੱਮ. ਪੀ. ਡਗਲਸ ਰਾਸ ਨੇ ਦਿੱਤਾ ਅਸਤੀਫਾ

05/26/2020 4:51:06 PM

ਲੰਡਨ- ਬ੍ਰਿਟੇਨ 'ਚ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ ਉੱਚ ਸਹਿਯੋਗੀ ਡੋਮਿਨਿਕ ਕਮਿੰਗਸ ਦਾ ਸਮਰਥਨ ਕਰਨ ਵਾਲੇ ਸੰਸਦ ਮੈਂਬਰ ਡਗਲਸ ਰਾਸ ਨੇ ਅਸਤੀਫਾ ਦੇ ਦਿੱਤਾ ਹੈ। ਦੋਸ਼ ਹੈ ਕਿ ਡੋਮਿਨਿਕ ਕਮਿੰਗਸ ਨੇ ਲਾਕਡਾਊਨ ਦੌਰਾਨ 400 ਕਿਲੋਮੀਟਰ ਦਾ ਸਫਰ ਕੀਤਾ ਸੀ, ਜਿਸ ਨੂੰ ਲੈ ਕੇ ਉਨ੍ਹਾਂ ਦੀ ਆਲੋਚਨਾ ਹੋ ਰਹੀ ਹੈ। ਪ੍ਰਧਾਨ ਮੰਤਰੀ ਦੇ ਮੁੱਖ ਰਣਨੀਤਕ ਸਲਾਹਕਾਰ ਡੋਮਿਨਿਕ ਕਿਮੰਗਸ ਨੂੰ ਪੱਤਰਕਾਰ ਸੰਮੇਲਨ ਕਰਨ ਦੀ ਇਜਾਜ਼ਤ ਦਿੱਤੀ ਗਈ, ਜਿਸ ਦੇ ਬਾਅਦ ਉਨ੍ਹਾਂ ਨੂੰ ਸੋਮਵਾਰ ਸ਼ਾਮ ਮੀਡੀਆ ਦੇ ਕਈ ਸਵਾਲਾਂ ਦਾ ਸਾਹਮਣਾ ਕਰਨਾ ਪਿਆ।

ਪਿਛਲੇ ਕੁਝ ਦਿਨਾਂ ਤੋਂ ਕਮਿੰਗਸ ਨੂੰ ਲੈ ਕੇ ਜਾਨਸਨ 'ਤੇ ਉਨ੍ਹਾਂ ਦੀ ਆਪਣੀ ਹੀ ਪਾਰਟੀ ਅਤੇ ਦੂਜੇ ਦਲਾਂ ਦੇ ਨੇਤਾ ਸਵਾਲ ਚੁੱਕ ਰਹੇ ਸਨ। ਘਟਨਾਕ੍ਰਮ 'ਤੇ ਸਕਾਟਲੈਂਡ ਲਈ ਸੰਸਦ ਮੈਂਬਰ ਡਗਲਸ ਰਾਸ ਨੇ ਅਸਤੀਫਾ ਦੇਣ ਦਾ ਫੈਸਲਾ ਕੀਤਾ। ਉਨ੍ਹਾਂ ਕਿਹਾ ਕਿ ਸੰਕਟ ਵਿਚਕਾਰ ਕਮਿੰਗਸ ਨੇ ਆਪਣੇ ਜੱਦੀ ਘਰ ਜਾਣ ਲਈ 400 ਕਿਲੋਮੀਟਰ ਦੀ ਯਾਤਰਾ ਕੀਤੀ ਅਤੇ ਉਨ੍ਹਾਂ ਵਲੋਂ ਦਿੱਤੇ ਗਏ ਜਵਾਬ ਨਾਲ ਵਧੇਰੇ ਲੋਕ ਸੰਤੁਸ਼ਟ ਨਹੀਂ ਸਨ। 

ਆਪਣੇ ਅਸਤੀਫੇ 'ਤੇ ਰਾਸ ਨੇ ਕਿਹਾ, "ਹੋ ਸਕਦਾ ਹੈ ਕਿ ਉਨ੍ਹਾਂ ਦਾ ਇਰਾਦਾ ਠੀਕ ਹੋਵੇ ਪਰ ਇਸ 'ਤੇ ਆਈ ਪ੍ਰਤੀਕਿਰਿਆ ਦਿਖਾਉਂਦੀ ਹੈ ਕਿ ਲੋਕ ਜਵਾਬ ਨਾਲ ਸਹਿਮਤ ਨਹੀਂ ਹਨ। ਕਿਮੰਗਸ ਨੇ 31 ਮਾਰਚ ਨੂੰ ਉੱਤਰੀ-ਪੂਰਬੀ ਇੰਗਲੈਂਡ ਵਿਚ ਡਰਹਮ ਦੀ ਆਪਣੀ ਯਾਤਰਾ ਦਾ ਬਚਾਅ ਕੀਤਾ। ਉਨ੍ਹਾਂ ਨੇ ਕਿਹਾ,"ਇਕ ਪਿਤਾ ਹੋਣ ਦੇ ਨਾਤੇ ਆਪਣੇ ਪੁੱਤ ਅਤੇ ਪਤਨੀ ਲਈ ਮੈਂ ਹਰ ਮੁਮਕਿਨ ਕਦਮ ਚੁੱਕਣਾ ਸੀ। ਸਾਡੀ ਖੁਸ਼ਕਿਸਮਤੀ ਹੈ ਕਿ ਅਸੀਂ ਇਸ ਵਾਇਰਸ ਦੀ ਲਪੇਟ ਵਿਚ ਨਹੀਂ ਆਏ ਪਰ ਜੇਕਰ ਅਸੀਂ ਅਜਿਹਾ ਕੀਤਾ ਤਾਂ ਅਸੀਂ ਸਰਕਾਰੀ ਸਲਾਹ ਦਾ ਪਾਲਣ ਕਰਨ ਅਤੇ ਵਾਇਰਸ ਨੂੰ ਰੋਕਣ ਲਈ ਘਰ ਵਿਚ ਹੀ ਰਹਿਣ ਲਈ ਤਿਆਰ ਹਾਂ।" ਰਾਸ ਨੇ ਕਿਹਾ ਕਿ ਸਰਕਾਰ ਦਾ ਹਿੱਸਾ ਹੋਣ ਨਾਤੇ ਉਨ੍ਹਾਂ ਨੂੰ ਨਿਯਮਾਂ ਦਾ ਪਾਲਣਾ ਕਰਨੀ ਚਾਹੀਦੀ ਸੀ। ਜਾਨਸਨ 'ਤੇ ਆਪਣੇ ਸਲਾਹਕਾਰ ਨੂੰ ਹਟਾਉਣ ਦਾ ਦਬਾਅ ਸੀ ਪਰ ਉਮੀਦ ਸੀ ਕਿ ਕਮਿੰਗਸ ਦੇ ਪੱਤਰਕਾਰ ਸੰਮੇਲਨ ਨਾਲ ਵਿਵਾਦ ਖਤਮ ਹੋਣ ਵਿਚ ਮਦਦ ਮਿਲੇਗੀ ਪਰ ਰਾਸ ਦੇ ਅਸਤੀਫੇ ਨਾਲ ਮੀਡੀਆ ਦਾ ਧਿਆਨ ਸ਼ਾਇਦ ਹੀ ਵੰਡਿਆ ਜਾਵੇਗਾ ਅਤੇ ਆਲੋਚਕ ਕਹਿ ਰਹੇ ਹਨ ਕਿ ਕਮਿੰਗਸ ਦੇ ਕਦਮ ਨਾਲ ਗਲਤ ਸੰਦੇਸ਼ ਜਾਵੇਗਾ। 


Sanjeev

Content Editor

Related News