ਬ੍ਰਿਟੇਨ ’ਚ ਲੇਬਰ ਪਾਰਟੀ ਦੇ ਨੇਤਾ ਨੇ ‘ਕੱਟੜਪੰਥੀ’ ਸਿੱਖ ਨੂੰ ‘ਪੀਅਰ’ ਬਣਾਉਣ ਦੀ ਯੋਜਨਾ ਕੀਤੀ ਰੱਦ

01/11/2021 1:44:38 PM

ਲੰਡਨ (ਬਿਊਰੋ): ਬ੍ਰਿਟੇਨ ’ਚ ਲੇਬਰ ਪਾਰਟੀ ਦੇ ਨੇਤਾ ਸਰ ਕੀਰ ਸਟਾਰਮਰ ਨੇ ਆਜ਼ਾਦ ਸਿੱਖ ਰਾਜ ਦੇ ਬੜਬੋਲੇ ਸਮਰਥਕ ਦਬਿੰਦਰਜੀਤ ਸਿੰਘ ਸਿੱਧੂ ਨੂੰ ‘ਪੀਅਰ’ (ਸਨਮਾਨਿਤ ਅਹੁਦਾ ਦੇਣਾ) ਬਣਾਉਣ ਦੀ ਆਪਣੀ ਯੋਜਨਾ ਰੱਦ ਕਰ ਦਿੱਤੀ ਹੈ। ਸਰ ਕੀਰ ਨੇ ਸਿੱਧੂ ਦੇ ਅੱਤਵਾਦੀਆਂ ਨਾਲ ਸੰਬੰਧ ਹੋਣ ਦੀਆਂ ਚਰਚਾਵਾਂ ਤੋਂ ਬਾਅਦ ਇਹ ਫ਼ੈਸਲਾ ਲਿਆ। ਸਰ ਕੀਰ ਦੇ ਇਸ ਫ਼ੈਸਲੇ ਨਾਲ ਬ੍ਰਿਟੇਨ ਦੀ ਰਾਜਨੀਤੀ ’ਚ ਹੰਗਾਮਾ ਖੜ੍ਹਾ ਹੋ ਗਿਆ ਹੈ। ਹੁਣ ਲੇਬਰ ਨੇਤਾ ’ਤੇ ਇਸ ਗੱਲ ਦਾ ਦਬਾਅ ਪਾਇਆ ਜਾ ਰਿਹਾ ਹੈ ਕਿ ਉਹ ਆਪਣਾ ਫ਼ੈਸਲਾ ਵਾਪਸ ਲੈਣ। ਸਿੱਧੂ ਸਮਰਥਕਾਂ ਨੇ ਵੀ ਉਨ੍ਹਾਂ ਨੂੰ ਕੱਟੜਪੰਥੀ ਮੰਨਣ ਤੋਂ ਇਨਕਾਰ ਕੀਤਾ ਹੈ। ਸਰ ਕੀਰ ਤੋਂ ਪੁੱਛਿਆ ਜਾ ਰਿਹਾ ਹੈ ਕੀ ਉਨ੍ਹਾਂ ਨੇ ਸਿੱਧੂ ਨੂੰ ਪੀਅਰ ਬਣਾਉਣ ਦਾ ਫ਼ੈਸਲਾ ਇਸ ਲਈ ਰੱਦ ਕੀਤਾ ਕਿਉਂਕਿ ਉਸ ਨਾਲ ਭਾਰਤ ਸਰਕਾਰ ਨਾਰਾਜ਼ ਹੋ ਜਾਂਦੀ।

ਸੂਤਰਾਂ ਦਾ ਕਹਿਣਾ ਹੈ ਕਿ ਜਦੋਂ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਗਣਤੰਤਰ ਦਿਵਸ ਸਮਾਰੋਹ ਦੇ ਮੁੱਖ-ਮਹਿਮਾਨ ਬਣ ਕੇ ਭਾਰਤ ਜਾਣ ਵਾਲੇ ਸਨ (ਹਾਲਾਂਕਿ ਇਹ ਦੌਰਾ ਰੱਦ ਹੋ ਗਿਆ ਹੈ) ਤਾਂ ਅਜਿਹੇ ’ਚ ਦਬਿੰਦਰਜੀਤ ਸਿੰਘ ਸਿੱਧੂ ਨੂੰ ‘ਪੀਅਰ’ ਬਣਾਉਣ ਦੇ ਪ੍ਰੋਗਰਾਮ ਨੇ ਮਾਮਲੇ ਨੂੰ ਹੋਰ ਸੰਵੇਦਨਸ਼ੀਲ ਬਣਾ ਦਿੱਤਾ। ਲੇਬਰ ਪਾਰਟੀ ਕ੍ਰਿਸਮਸ ਤੋਂ ਪਹਿਲਾਂ ਸਿੱਧੂ ਸਮੇਤ 6 ਲੋਕਾਂ ਨੂੰ ਪੀਅਰ ਬਣਾਉਣ ਵਾਲੀ ਸੀ ਪਰ ਸਿੱਧੂ ਨੂੰ ਸੂਚਨਾ ਮਿਲੀ ਕਿ ਸਰ ਕੀਰ ਨੇ ਉਨ੍ਹਾਂ ਨੂੰ ਪੀਅਰ ਬਣਾਉਣ ਦਾ ਫ਼ੈਸਲਾ ਰੱਦ ਕਰ ਦਿੱਤਾ ਹੈ। 

ਪੜ੍ਹੋ ਇਹ ਅਹਿਮ ਖਬਰ- ਸਕੌਟ ਮੌਰੀਸਨ ਨੇ ਇਕ ਹਫ਼ਤੇ ਦੀ ਛੁੱਟੀ 'ਤੇ ਜਾਣ ਦਾ ਕੀਤਾ ਐਲਾਨ

ਸਿੱਧੂ ਦੀ ਨਾਮਜ਼ਦਗੀ ਨੂੰ ਲਾਰਡਸ ਅਪਵਾਇੰਟਮੈਂਟ ਕਮੇਟੀ ਵਲੋਂ ਹਰੀ ਝੰਡੀ ਮਿਲਣ ਦੇ ਬਾਵਜੂਦ ਸਰ ਕੀਰ ਨੇ ਇਹ ਫ਼ੈਸਲਾ ਲਿਆ। ਵਧਦੇ ਦਬਾਅ ’ਚ ਲੇਬਰ ਪਾਰਟੀ ਇਹ ਸਫਾਈ ਦੇ ਰਹੀ ਹੈ ਕਿ ਉਸ ਨੂੰ ਇਕ ਦਿਨ ਪਹਿਲਾਂ ਹੀ ਦਬਿੰਦਰਜੀਤ ਸਿੰਘ ਸਿੱਧੂ ਦੀ ਪਿੱਠਭੂਮੀ ਬਾਰੇ ਪਤਾ ਲੱਗਾ ਹੈ। 55 ਸਾਲਾ ਦਬਿੰਦਰਜੀਤ ਸਿੱਧੂ ਬ੍ਰਿਟੇਨ ’ਚ ਨੈਸ਼ਨਲ ਆਡਿਟ ਆਫਿਸ ’ਚ ਉੱਚ ਅਧਿਕਾਰੀ ਹਨ। ਉਹ ਪੰਜਾਬ ’ਚ ਆਜ਼ਾਦ ਸਿੱਖ ਰਾਜ ਦੀ ਸਥਾਪਨਾ ਲਈ ਲੰਮੇਂ ਸਮੇਂ ਤੋਂ ਸਮਰਥਨ ਕਰਦੇ ਆ ਰਹੇ ਹਨ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News