ਯੂ. ਕੇ. : ਪਿਛਲੇ 24 ਘੰਟਿਆਂ ''ਚ ਕੋਰੋਨਾ ਕਾਰਨ 6 ਹਫਤਿਆਂ ਦੇ ਬੱਚੇ ਸਣੇ 626 ਲੋਕਾਂ ਦੀ ਮੌਤ

Saturday, May 09, 2020 - 07:24 AM (IST)

ਯੂ. ਕੇ. : ਪਿਛਲੇ 24 ਘੰਟਿਆਂ ''ਚ ਕੋਰੋਨਾ ਕਾਰਨ 6 ਹਫਤਿਆਂ ਦੇ ਬੱਚੇ ਸਣੇ 626 ਲੋਕਾਂ ਦੀ ਮੌਤ

ਲੰਡਨ- ਬ੍ਰਿਟੇਨ ਵਿਚ ਕੋਰੋਨਾ ਵਾਇਰਸ ਕਾਰਨ ਪਿਛਲੇ 24 ਘੰਟਿਆਂ ਦੌਰਾਨ 626 ਲੋਕਾਂ ਦੀ ਮੌਤ ਹੋਈ ਅਤੇ ਇਸ ਦੇ ਨਾਲ ਹੀ ਦੇਸ਼ ਵਿਚ ਮ੍ਰਿਤਕਾਂ ਦੀ ਗਿਣਤੀ 31,241 ਹੋ ਚੁੱਕੀ ਹੈ। 
ਵਾਤਾਵਰਣ ਅਧਿਕਾਰੀ ਜਾਰਜ ਇਊਸਟਿਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਇਹ ਸਾਰੇ ਅੰਕੜੇ ਹਸਪਤਾਲਾਂ, ਘਰਾਂ ਅਤੇ ਹੋਰ ਮੈਡੀਕਲ ਸਥਾਨਾਂ 'ਤੇ ਭਰਤੀ ਪੀੜਤਾਂ ਦੀ ਗਿਣਤੀ ਨੂੰ ਮਿਲਾ ਕੇ ਦੱਸੇ ਗਏ ਹਨ। ਕੋਰੋਨਾ ਵਾਇਰਸ ਕਾਰਨ ਅਮਰੀਕਾ ਤੋਂ ਬਾਅਦ ਬ੍ਰਿਟੇਨ ਵਿਚ ਸਭ ਤੋਂ ਵੱਧ ਮੌਤਾਂ ਹੋਈਆਂ ਹਨ। 

ਨੈਸ਼ਨਲ ਹੈਲਥ ਸਰਵਿਸ ਦੇ ਅਧਿਕਾਰੀਆਂ ਮੁਤਾਬਕ ਇੱਥੇ ਸਵੇਰ ਸਮੇਂ 6 ਹਫਤਿਆਂ ਦੇ ਬੱਚੇ ਦੀ ਮੌਤ ਹੋ ਗਈ, ਜਿਸ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ।  ਇਊਸਟਿਸ ਨੇ ਉਨ੍ਹਾਂ ਚੈਰਿਟੀ ਸੰਸਥਾਵਾਂ ਲਈ 16 ਮਿਲੀਅਨ ਪੌਂਡ ਦੀ ਮਦਦ ਰਾਸ਼ੀ ਬਾਰੇ ਦੱਸਿਆ ਜੋ ਲੋੜਵੰਦ ਲੋਕਾਂ ਨੂੰ ਇਸ ਮਹਾਮਾਰੀ ਦੌਰਾਨ ਮੁਫਤ ਭੋਜਨ ਦੇ ਰਹੇ ਹਨ। 


author

Lalita Mam

Content Editor

Related News