ਬ੍ਰਿਟੇਨ ’ਚ ਕੋਵਿਡ-19 ਦੇ ਮਰੀਜ਼ਾਂ ਨੂੰ ਹਸਪਤਾਲਾਂ ਤੋਂ ਹੋਟਲਾਂ ’ਚ ਕੀਤਾ ਜਾਵੇਗਾ ਸ਼ਿਫਟ
Friday, Jan 15, 2021 - 02:15 AM (IST)
ਲੰਡਨ-ਇੰਗਲੈਂਡ ਦੀ ਸਿਹਤ ਸੇਵਾ ਪ੍ਰਣਾਲੀ ’ਤੇ ਕੋਰੋਨਾ ਦੇ ਚੱਲਦੇ ਦਬਾਅ ਵਧਦਾ ਜਾ ਰਿਹਾ ਹੈ। ਸਰਕਾਰ ਸੰਘਰਸ਼ ਕਰ ਰਹੇ ਹਸਪਤਾਲਾਂ ’ਤੇ ਇਸ ਦਬਾਅ ਨੂੰ ਘੱਟ ਕਰਨ ਲਈ ਕੋਰੋਨਾ ਮਰੀਜ਼ਾਂ ਨੂੰ ਹਸਪਤਾਲਾਂ ਤੋਂ ਹੋਟਲਾਂ ’ਚ ਟ੍ਰਾਂਸਫਰ ਕਰਨ ’ਤੇ ਵਿਚਾਰ ਕਰ ਰਹੀ ਹੈ। ਸਿਹਤ ਸਕੱਤਰ ਮੈਟ ਹੈਨਕਾਕ ਨੇ ਬੁੱਧਵਾਰ ਨੂੰ ਕਿਹਾ ਕਿ ਰਾਸ਼ਟਰੀ ਸਿਹਤ ਸੇਵਾ ਹਸਪਤਾਲਾਂ ’ਤੇ ਤਣਾਅ ਨੂੰ ਘੱਟ ਕਰਨ ਲਈ ਕਈ ਹੱਲ ਲੱਭ ਰਹੀ ਹੈ ਜਿਨ੍ਹਾਂ ’ਚ ਮਰੀਜ਼ਾਂ ਨੂੰ ਹੋਟਲ ਲਿਜਾਣ ਦੀ ਵਿਵਸਾਥ ਵੀ ਇਕ ਵਿਕਲਪ ਹੈ।
ਇਹ ਵੀ ਪੜ੍ਹੋ -ਬ੍ਰਿਟਿਸ਼ ਕੰਪਨੀ ਨੇ ਪਾਕਿ ਨੇਤਾਵਾਂ ’ਤੇ ਲਾਇਆ ਮਨੀ ਲਾਂਡਰਿੰਗ ਦਾ ਦੋਸ਼
‘ਕੁਝ ਮਾਮਲਿਆਂ ’ਚ ਮਰੀਜ਼ਾਂ ਨੂੰ ਹਸਪਤਾਲਾਂ ’ਚ ਬਿਸਤਰੇ ’ਤੇ ਲੰਮੇ ਪੈਣ ਦੀ ਜ਼ਰੂਰਤ ਨਹੀਂ ਮਹਿਸੂਸ ਹੁੰਦੀ’
ਸਿਹਤ ਸਕੱਤਰ ਮੈਟ ਹੈਨਕਾਕ ਨੇ ਇਹ ਵੀ ਦੱਸਿਆ ਕਿ ਅਸੀਂ ਤਾਂ ਹੀ ਇਹ ਵਿਕਲਪ ਚੁਣਾਂਗੇ ਜਦ ਮੈਡੀਕਲ ਤੌਰ ’ਤੇ ਮਰੀਜ਼ਾਂ ਲਈ ਸਹੀ ਸਮਝਾਂਗੇ। ਕੁਝ ਮਾਮਲਿਆਂ ’ਚ ਮਰੀਜ਼ਾਂ ਨੂੰ ਹਸਪਤਾਲ ’ਚ ਬਿਸਤਰੇ ’ਤੇ ਲੰਮੇ ਪੈਣ ਦੀ ਜ਼ਰੂਰਤ ਨਹੀਂ ਮਹਿਸੂਸ ਹੁੰਦੀ ਉਸ ਮਾਮਲੇ ’ਚ ਮਰੀਜ਼ ਨੂੰ ਹੋਟਲ ’ਚ ਸ਼ਿਫਟ ਕੀਤਾ ਜਾ ਸਕਦਾ ਹੈ।
ਬ੍ਰਿਟੇਨ ’ਚ ਕੋਰੋਨਾ ਦੀ ਸਥਿਤੀ
ਬ੍ਰਿਟੇਨ ’ਚ ਕੋਰੋਨਾ ਕਾਰਣ ਸਿਹਤ ਸਥਿਤੀਆਂ ਬਹੁਤ ਖਰਾਬ ਹਨ। ਉੱਥੇ ਕੋਰੋਨਾ ਵਾਇਰਸ ਕਾਰਣ 84 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਅੰਕੜੇ ਨਾਲ ਬ੍ਰਿਟੇਨ ਯੂਰਪ ’ਚ ਸਭ ਤੋਂ ਜ਼ਿਆਦਾ ਮਾੜੀ ਹਾਲਤ ’ਚ ਘਿਰਿਆ ਦੇਸ਼ ਹੈ। ਕੋਰੋਨਾ ਕਾਰਣ ਹਸਪਤਾਲਾਂ ’ਚ ਬਿਸਤਰਿਆਂ ਦੀ ਗਿਣਤੀ ਘੱਟ ਪੈ ਰਹੀ ਹੈ। ਇੰਗਲੈਂਡ ਦੇ ਹਸਪਤਾਲਾਂ ’ਚ ਹੁਣ ਅਪ੍ਰੈਲ ਦੀ ਤੁਲਨਾ ’ਚ 55 ਫੀਸਦੀ ਜ਼ਿਆਦਾ ਕੋਵਿਡ-19 ਮਾਮਲਿਆਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ -ਬ੍ਰਿਟੇਨ ’ਚ ਕੋਰੋਨਾ ਨਾਲ ਰਿਕਾਰਡ 1,564 ਲੋਕਾਂ ਦੀ ਮੌਤ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।