UK ''ਚ ਕੋਰਨਾ ਦੀ ਦਰ ''ਚ ਆਈ ਕਮੀ, ਲੋਕ ਅਜੇ ਵੀ ਕਰ ਰਹੇ ਪਾਬੰਦੀਆਂ ਦਾ ਵਿਰੋਧ

Wednesday, Nov 25, 2020 - 10:51 AM (IST)

UK ''ਚ ਕੋਰਨਾ ਦੀ ਦਰ ''ਚ ਆਈ ਕਮੀ, ਲੋਕ ਅਜੇ ਵੀ ਕਰ ਰਹੇ ਪਾਬੰਦੀਆਂ ਦਾ ਵਿਰੋਧ

ਲੰਡਨ- ਬ੍ਰਿਟੇਨ ਵਿਚ ਕੋਰੋਨਾ ਵਾਇਰਸ ਦੇ ਸੰਕਰਮਣ ਦਰ ਵਿਚ ਨਵੰਬਰ ਦੇ ਆਖਰੀ ਹਫਤੇ ਵਿਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। 

ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਦੇ 11,299 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ ਇਕ ਦਿਨ ਪਹਿਲਾਂ 15,000 ਮਾਮਲੇ ਸਾਹਮਣੇ ਆਏ ਸਨ।  ਪਿਛਲੇ ਹਫ਼ਤੇ ਬ੍ਰਿਟੇਨ ਵਿਚ ਔਸਤਨ ਰੋਜ਼ਾਨਾ 20,000 ਨਵੇਂ ਮਾਮਲੇ ਸਾਹਮਣੇ ਆ ਰਹੇ ਸਨ। ਨਵੇਂ ਮਾਮਲਿਆਂ ਵਿਚ 19 ਨਵੰਬਰ ਦੇ ਬਾਅਦ ਤੋਂ ਗਿਰਾਵਟ ਸ਼ੁਰੂ ਕੀਤੀ ਗਈ ਹੈ।

ਬ੍ਰਿਟੇਨ ਵਿਚ ਹੁਣ ਤੱਕ 15 ਲੱਖ ਤੋਂ ਵੱਧ ਲੋਕ ਕੋਰੋਨਾ ਵਾਇਰਸ ਨਾਲ ਪੀੜਤ ਹੋ ਚੁੱਕੇ ਹਨ ਜਦਕਿ ਇਸ ਮਹਾਮਾਰੀ ਕਾਰਨ 56,000 ਤੋਂ ਵੱਧ ਲੋਕਾਂ ਦੀਆਂ ਮੌਤਾਂ ਹੋ ਚੁੱਕੀ ਹੈ। ਕੋਰੋਨਾ ਵਾਇਰਸ ਨਾਲ ਸਬੰਧਤ ਪਾਬੰਦੀਆਂ ਦੋ ਦਸੰਬਰ ਤੱਕ ਲਾਗੂ ਰਹਿਣਗੀਆਂ। ਕੋਰੋਨਾ ਪਾਬੰਦੀਆਂ ਦਾ ਲੋਕ ਵਿਰੋਧ ਕਰ ਰਹੇ ਹਨ। ਲੋਕ ਸੜਕਾਂ ’ਤੇ ਉੱਤਰ ਕੇ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕਰ ਰਹੇ ਹਨ, ਜਿਸ ਤੋਂ ਬਾਅਦ ਕਈ ਥਾਂਵਾਂ ’ਤੇ ਹਿੰਸਾ ਵੀ ਭੜਕੀ। ਕੋਰੋਨਾ ਦੇ ਵੱਧਦੇ ਮਾਮਲਿਆਂ ਦੇ ਖਦਸ਼ੇ ਦਰਮਿਆਨ ਦੂਜੇ ਲਾਕਡਾਊਨ ਦੌਰਾਨ ਹੀ ਇੰਗਲੈਂਡ ’ਚ ਲੋਕ ਸੜਕਾਂ ’ਤੇ ਉੱਤਰ ਆਏ।


author

Lalita Mam

Content Editor

Related News