ਯੂਕੇ ਨੇ ਕੋਰੋਨਾ ਸਹਾਇਤਾ ਵਜੋਂ ਵੈਂਟੀਲੇਟਰ, ਆਕਸੀਜਨ ਆਦਿ ਸਮਾਨ ਕੀਤਾ ਭਾਰਤ ਲਈ ਰਵਾਨਾ

04/27/2021 1:46:45 PM

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਕੋਵਿਡ ਮਹਾਮਾਰੀ ਦੀ ਵਿਨਾਸ਼ਕਾਰੀ ਦੂਜੀ ਲਹਿਰ ਦਾ ਸਾਹਮਣਾ ਕਰ ਰਹੇ ਭਾਰਤ ਨੂੰ ਹਰ ਸੰਭਵ ਸਹਾਇਤਾ ਕਰਨ ਦਾ ਭਰੋਸਾ ਦਿੱਤਾ ਗਿਆ ਸੀ। ਜਿਸ ਦੇ ਤਹਿਤ ਯੂਕੇ ਸਰਕਾਰ ਵੱਲੋਂ ਵੈਂਟੀਲੇਟਰਾਂ ਅਤੇ ਆਕਸੀਜਨ ਆਦਿ ਦੇ ਰੂਪ ਵਿੱਚ ਮਦਦ ਕਰਨ ਲਈ ਪਹਿਲਾ ਸਹਾਇਤਾ ਪੈਕੇਜ ਭਾਰਤ ਦੀ ਰਾਜਧਾਨੀ ਦਿੱਲੀ ਵੱਲ ਰਵਾਨਾ ਕੀਤਾ ਗਿਆ ਹੈ। 

ਇਸ ਦੇ ਇਲਾਵਾ ਵਿਦੇਸ਼ੀ ਰਾਸ਼ਟਰਮੰਡਲ ਅਤੇ ਵਿਕਾਸ ਦਫਤਰ (ਐਫ.ਸੀ.ਡੀ.ਓ.) ਦੁਆਰਾ ਭੁਗਤਾਨ ਕੀਤੇ ਜਾਣ ਵਾਲੇ ਹੋਰ ਸਹਾਇਤਾ ਉਪਕਰਣਾਂ ਦਾ ਪ੍ਰਬੰਧ ਇਸ ਹਫ਼ਤੇ ਦੌਰਾਨ ਕੀਤਾ ਜਾ ਰਿਹਾ ਹੈ ਅਤੇ ਇਸ ਵਿੱਚ ਨੌਂ ਏਅਰਲਾਇਨ ਕੰਟੇਨਰ ਲੋਡ ਸਪਲਾਈ ਸ਼ਾਮਿਲ ਹੋਣਗੇ, ਜਿਨ੍ਹਾਂ ਵਿਚ 495 ਆਕਸੀਜਨ ਕਨਸਨਟ੍ਰੇਟਰ, 120 ਵੈਂਟੀਲੇਟਰ ਅਤੇ 20 ਮੈਨੂਅਲ ਵੈਂਟੀਲੇਟਰ ਸ਼ਾਮਿਲ ਹਨ। ਇਸ ਸੰਬੰਧੀ ਯੂਕੇ ਸਰਕਾਰ ਦੇ ਸੂਤਰਾਂ ਨੇ ਕਿਹਾ ਕਿ ਫਿਲਹਾਲ  ਤੁਰੰਤ ਲੋੜੀਂਦੇ ਉਪਕਰਣਾਂ ਦੇ ਨਿਰੰਤਰ ਪ੍ਰਵਾਹ ਨੂੰ ਤੇਜ਼ ਕਰਨ 'ਤੇ ਧਿਆਨ ਕੇਂਦਰਤ ਕੀਤਾ ਜਾ ਰਿਹਾ ਹੈ। ਭਾਰਤ ਵਿੱਚ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਦੋਵੇਂ ਦੇਸ਼ਾਂ ਦੇ ਹਾਈ ਕਮਿਸ਼ਨਾਂ ਅਤੇ ਬ੍ਰਿਟੇਨ ਵਿਚਲੇ ਭਾਰਤੀ ਪ੍ਰਵਾਸੀ ਸਮੂਹਾਂ ਦੇ ਪ੍ਰਤੀਕਰਮ ਨੂੰ ਤਾਲਮੇਲ ਕਰਨ ਲਈ ਵਿਚਾਰ ਵਟਾਂਦਰੇ ਚੱਲ ਰਹੇ ਹਨ। 

ਪੜ੍ਹੋ ਇਹ ਅਹਿਮ ਖਬਰ- ਪਾਕਿ : ਮਹਾਮਾਰੀ ਦੌਰਾਨ 3 ਗੁਣਾ ਵਧੀ ਸ਼ਰਾਬ ਦੀ ਕੀਮਤ, ਪਾਣੀ ਮਿਲਾ ਮੁਨਾਫ਼ਾ ਕਮਾ ਰਹੇ ਮਾਲਕ

ਪਿਛਲੇ ਹਫ਼ਤੇ ਦੇ ਅਖੀਰ ਵਿਚ, ਐਫ.ਸੀ.ਡੀ.ਓ. ਨੇ ਐਲਾਨ ਕੀਤਾ ਸੀ ਕਿ ਭਾਰਤ ਸਰਕਾਰ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ, ਕੋਵਿਡ -19 ਵਿਰੁੱਧ ਲੜਾਈ ਵਿੱਚ ਦੇਸ਼ ਦਾ ਸਮਰਥਨ ਕਰਨ ਲਈ 600 ਤੋਂ ਵੱਧ ਜ਼ਰੂਰੀ ਡਾਕਟਰੀ ਉਪਕਰਣਾਂ ਨੂੰ ਭਾਰਤ ਭੇਜਿਆ ਜਾਵੇਗਾ। ਇਸਦੇ ਇਲਾਵਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਿਹਾ ਕਿ ਸੈਂਕੜੇ ਆਕਸੀਜਨ ਉਪਕਰਣ ਅਤੇ ਵੈਂਟੀਲੇਟਰਾਂ ਸਮੇਤ ਮਹੱਤਵਪੂਰਨ ਮੈਡੀਕਲ ਉਪਕਰਣ ਹੁਣ ਇਸ ਭਿਆਨਕ ਵਾਇਰਸ ਤੋਂ ਜਾਨੀ ਨੁਕਸਾਨ ਦੀ ਰੋਕਥਾਮ ਦੇ ਯਤਨਾਂ ਦਾ ਸਮਰਥਨ ਕਰਨ ਲਈ ਬ੍ਰਿਟੇਨ ਤੋਂ ਭਾਰਤ ਜਾ ਰਹੇ ਹਨ।  ਜਦਕਿ ਇਸ ਸੰਕਟ ਦੇ ਸਮੇਂ ਬ੍ਰਿਟੇਨ ਦੇ ਵਿਦੇਸ਼ ਸਕੱਤਰ ਡੋਮਿਨਿਕ ਰਾਬ ਨੇ ਵੀ ਸੋਮਵਾਰ ਨੂੰ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨਾਲ ਗੱਲਬਾਤ ਕੀਤੀ ਸੀ।

ਨੋਟ - ਯੂਕੇ ਨੇ ਵੈਂਟੀਲੇਟਰ, ਆਕਸੀਜਨ ਆਦਿ ਸਮਾਨ ਕੀਤਾ ਭਾਰਤ ਲਈ ਰਵਾਨਾ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News