UK ਦੀਆਂ ਲਗਭਗ 60 ਕੰਪਨੀਆਂ ਹਫ਼ਤੇ ’ਚ ਸਿਰਫ਼ 4 ਦਿਨ ਲੈਣਗੀਆਂ ਮੁਲਾਜ਼ਮਾਂ ਤੋਂ ਕੰਮ
Tuesday, May 31, 2022 - 12:07 PM (IST)
ਲੰਡਨ (ਇੰਟਰਨੈਸ਼ਨਲ ਡੈਸਕ)- ਯੂ. ਕੇ. ਦੀਆਂ ਲਗਭਗ 60 ਕੰਪਨੀਆਂ ਆਪਣੇ ਮੁਲਾਜ਼ਮਾਂ 'ਤੇ 4 ਡੇ ਵਰਕ ਵੀਕ ਕੰਮ ਕਰਨ ਲਈ ਇਕ ਪ੍ਰੀਖਣ ਕਰ ਰਹੀਆਂ ਹਨ। ਇਸ ਪ੍ਰੀਖਣ ਦਾ ਉਦੇਸ਼ ਕੰਪਨੀਆਂ ਨੂੰ ਸੈਲਰੀ ਵਿਚ ਕਟੌਤੀ ਅਤੇ ਰੈਵੇਨਿਊ ਵਿਚ ਕਟੌਤੀ ਕੀਤੇ ਬਿਨਾਂ ਆਪਣੇ ਕੰਮ ਦੇ ਘੰਟਿਆਂ ਨੂੰ ਘੱਟ ਕਰਨ ਵਿਚ ਮਦਦ ਕਰਨਾ ਹੈ। ਇਸੇ ਤਰ੍ਹਾਂ ਦੇ ਪ੍ਰੀਖਣ ਸਪੇਨ, ਆਈਸਲੈਂਡ, ਸੰਯੁਕਤ ਰਾਜ ਅਮਰੀਕਾ ਅਤੇ ਕੈਨੇਡਾ ਵਿਚ ਵੀ ਹੋਏ ਹਨ। ਜਦਕਿ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਅਗਸਤ ਵਿਚ ਸ਼ੁਰੂਆਤ ਕਰਨ ਵਾਲੇ ਹਨ। ਇਸ ਪ੍ਰੀਖਣ ਦੇ ਪਿੱਛੇ ਕੈਂਪੇਨ ਗਰੁੱਪ, 4 ਡੇ ਵਰਕ ਵੀਕ ਗਲੋਬਲ ਦੇ ਪ੍ਰੋਗਰਾਮ ਮੈਨੇਜਰ ਐਲਕਸ ਸੂਜੰਗ-ਕਿਮ ਪੈਂਗ ਨੇ ਕਿਹਾ ਕਿ ਇਹ ਫਰਮਾਂ ਨੂੰ ਚੁਣੌਤੀਆਂ ਰਾਹੀਂ ਕੰਮ ਕਰਨ ਅਤੇ ਡਾਟਾ ਇਕੱਠਾ ਕਰਨ ਲਈ ਜ਼ਿਆਦਾ ਸਮਾਂ ਦੇਵੇਗਾ। ਉਨ੍ਹਾਂ ਨੇ ਦੱਸਿਆ ਕਿ ਛੋਟੋ ਸੰਗਠਨਾਂ ਨੂੰ ਇਸਨੂੰ ਅਪਨਾਉਣਾ ਆਸਾਨ ਹੋਣਾ ਚਾਹੀਦਾ ਹੈ, ਕਿਉਂਕਿ ਉਹ ਵੱਡੇ ਬਦਲਾਅ ਆਸਾਨੀ ਨਾਲ ਕਰ ਸਕਦੇ ਹਨ।
ਇਹ ਵੀ ਪੜ੍ਹੋ: ਸਾਵਧਾਨ! ਨਾਈਜੀਰੀਆ ’ਚ ਮੰਕੀਪਾਕਸ ਨਾਲ ਪਹਿਲੀ ਮੌਤ, 21 ਮਾਮਲਿਆਂ ਦੀ ਪੁਸ਼ਟੀ
ਸਰਵਿਸ ਸੈਕਟਰ ’ਚ ਕਾਮਯਾਬ ਹੈ ਛੋਟਾ ਹਫ਼ਤਾ
ਸਰਵਿਸ ਸੈਕਟਰ ਯੂ. ਕੇ. ਦੀ ਆਰਥਿਕਤਾ ਵਿਚ ਇਕ ਵੱਡਾ ਕਿਰਦਾਰ ਨਿਭਾਉਂਦਾ ਹੈ, ਜੋ ਦੇਸ਼ ਦੇ ਸਕਲ ਘਰੇਲੂ ਉਤਪਾਦ ਵਿਚ 80 ਫੀਸਦੀ ਦਾ ਯੋਗਦਾਨ ਦਿੰਦਾ ਹੈ। ਚਾਰਟਿਡ ਇੰਸਟੀਚਿਊਡ ਆਫ ਪਰਸਨਲ ਐਂਡ ਡਵੈਲਪਮੈਂਟ ਦੇ ਕਿਰਤ ਅਰਥਸ਼ਾਸਤਰੀ ਜੋਨਾਥਨ ਬਾਇਜ ਨੇ ਕਿਹਾ ਕਿ ਇਸ ਲਈ ਇਕ ਛੋਟਾ ਕੰਮਕਾਜੀ ਹਫ਼ਤਾ ਅਪਨਾਉਣਾ ਆਸਾਨ ਹੈ। ਪਰ ਰਿਟੇਲ, ਫੂਡ ਅਤੇ ਡ੍ਰਿੰਸਕ, ਸਿਹਤ ਸੇਵਾ ਅਤੇ ਸਿੱਖਿਆ ਵਰਗੇ ਖੇਤਰਾਂ ਲਈ ਇਹ ਜ਼ਿਆਦਾ ਸਮੱਸਿਆ ਭਰਪੂਰ ਹੈ।
ਹਫਤੇ ’ਚ ਲਗਭਗ 36.5 ਘੰਟੇ ਕੰਮ ਕਰਦੇ ਹਨ ਮੁਲਾਜ਼ਮ
ਡਾਟਾਬੇਸ ਕੰਪਨੀ ਸਟੇਟਿਸਟਾ ਮੁਤਾਬਕ, ਯੂ. ਕੇ. ਵਿਚ ਮੁਲਾਜ਼ਮ ਹਰ ਹਫ਼ਤੇ ਲਗਭਗ 36.5 ਘੰਟੇ ਕੰਮ ਕਰਦੇ ਹਨ, ਜਦਕਿ ਗ੍ਰੀਸ ਵਿਚ ਮੁਲਾਜ਼ਮ 40 ਘੰਟੇ ਤੋਂ ਵੱਧ ਕੰਮ ਕਰਦੇ ਹਨ। ਗਲਾਸਗੋ ਸਥਿਤ ਇਕ ਭਰਤੀ ਕੰਪਨੀ ਦੇ ਸੰਸਥਾਪਕ ਫਿਲ ਮੈਕਪਾਰਲੇਨ ਦਾ ਕਹਿਣਾ ਹੈ ਕਿ ਛੋਟੇ ਵਰਕ ਵੀਕ ਦੀ ਪੇਸ਼ਕਸ਼ ਇਕ ਜਿੱਤ ਹੈ। ਉਨ੍ਹਾਂ ਦੀ ਕੰਪਨੀ ਸਿਰਫ਼ 4 ਡੇ ਵਰਕ ਵੀਕ ਅਤੇ ਫਲੈਕਸਿਬਲ ਜਾਬਸ ਦਾ ਇਸ਼ਤਿਹਾਰ ਦਿੰਦੀ ਹੈ। ਉਨ੍ਹਾਂ ਨੇ ਦੇਖਿਆ ਹੈ ਕਿ ਪਿਛਲੇ 2 ਸਾਲਾਂ ਵਿਚ ਪਲੇਟਫਾਰਮ ਰਾਹੀਂ ਕੰਮ ’ਤੇ ਰੱਖਣ ਵਾਲੀਆਂ ਕੰਪਨੀਆਂ ਦੀ ਗਿਣਤੀ 30 ਤੋਂ ਵਧ ਕੇ 120 ਹੋ ਗਈ ਹੈ, ਕਿਉਂਕਿ ਕਈ ਕਾਮਿਆਂ ਨੇ ਮਹਾਮਾਰੀ ਵਿਚ ਆਪਣੀ ਤਰਜੀਆਂ ਅਤੇ ਕਾਰਜ਼-ਜੀਵਨ ਸੰਤੁਲਨ ’ਤੇ ਮੁੜ ਵਿਚਾਰ ਕੀਤਾ ਹੈ।
ਇਹ ਵੀ ਪੜ੍ਹੋ: ਸਿਡਨੀ 'ਚ ਸਿੱਧੂ ਮੂਸੇਵਾਲਾ ਦੀ ਯਾਦ 'ਚ ਅੱਜ ਕੱਢਿਆ ਜਾਵੇਗਾ ਕੈਂਡਲ ਮਾਰਚ
ਕੁਝ ਕੰਪਨੀਆਂ ਨੂੰ ਆ ਸਕਦੀ ਹੈ ਮੁਸ਼ਕਲ
ਟ੍ਰਾਇਲ ਵਿਚ ਸ਼ਾਮਲ ਇਕ ਹੋਰ ਉਮੀਦਵਾਰ ਰਾਇਲ ਸੁਸਾਇਟੀ ਆਫ ਬਾਇਓਲੌਜੀ ਦਾ ਕਹਿਣਾ ਹੈ ਕਿ ਉਹ ਮੁਲਾਜ਼ਮਾਂ ਨੂੰ ਆਪਣੇ ਸਮੇਂ ਅਤੇ ਕੰਮ ਕਰਨ ਦੇ ਪੈਟਰਨ ’ਤੇ ਜ਼ਿਆਦਾ ਖੁਦ ਮੁਖਤਿਆਰੀ ਦੇਣਾ ਚਾਹੁੰਦੀ ਹੈ। ਦੋਵਾਂ ਨੂੰ ਉਮੀਦ ਹੈ ਕਿ ਇਕ ਛੋਟਾ ਕੰਮਕਾਜੀ ਹਫ਼ਤਾ ਉਨ੍ਹਾਂ ਮੁਲਾਜ਼ਮਾਂ ਨੂੰ ਬਣਾਏ ਰੱਖਣ ਵਿਚ ਮਦਦ ਕਰ ਸਕਦਾ ਹੈ। ਬ੍ਰਿਟੇਨ ਦੇ ਕਾਰੋਬਾਰਾਂ ਨੂੰ ਮੁਲਾਜ਼ਮਾਂ ਦੀ ਗੰਭੀਰ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਨੌਕਰੀ ਦੀਆਂ ਅਸਾਮੀਆਂ ਦਾ ਰਿਕਾਰਡ 1.3 ਮਿਲੀਅਨ ਹੈ। ਪ੍ਰੈਸ਼ਰ ਡ੍ਰਾਪ ਬ੍ਰੇਵਰੀ ਦੇ ਸਹਿ-ਸੰਸਥਾਪਕ ਸੈਮ ਸਮਿਥ ਨੇ ਕਿਹਾ ਕਿ ਕੰਮ ਕਰਨ ਦਾ ਨਵਾਂ ਤਰੀਕਾ ਸਿੱਖਣ ਦੀ ਇਕ ਪ੍ਰਕਿਰਿਆ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਸਾਡੇ ਵਰਗੀਆਂ ਕੰਪਨੀਆਂ ਲਈ ਇਹ ਮੁਸ਼ਕਲ ਹੋਵੇਗਾ। ਜਿਸਨੂੰ ਹਰ ਸਮੇਂ ਚਾਲੂ ਰੱਖਣ ਦੀ ਲੋੜ ਹੈ, ਪਰ ਅਸੀਂ ਇਸ ਪ੍ਰੀਖਣ ਵਿਚ ਇਹੋ ਪ੍ਰਯੋਗ ਕਰਾਂਗੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।